ਲੁਧਿਆਣਾ- ਗਲੋਬਲ ਮੰਦੀ ਦਾ ਅਸਰ ਟਰੇਡਰਜ ਤੇ ਵੀ ਪੈ ਰਿਹਾ ਹੈ। ਕਪੜੇ ਦੇ ਕਾਰੋਬਾਰ ਤੇ ਵੀ ਇਸਦਾ ਕਾਫੀ ਪ੍ਰਭਾਵ ਪਿਆ ਹੈ।ਪਿਛਲੇ ਸਾਲਾਂ ਦੇ ਮੁਕਾਬਲੇ ਕਪੜੇ ਦਾ ਵਪਾਰ ਅੱਧਾ ਰਹਿ ਗਿਆ ਹੈ। ਪੀਕ ਸੀਜਨ ਹੋਣ ਦੇ ਬਾਵਜੂਦ ਵੀ ਕਾਰੋਬਾਰ ਵਿਚ 30 ਤੋਂ 40 ਫੀਸਦੀ ਗਾਹਕੀ ਘੱਟ ਵੇਖੀ ਜਾ ਰਹੀ ਹੈ।ਰੀਟੇਲਰਾਂ ਨੇ ਸਟਾਕ ਵਿਚ ਭਾਰੀ ਕਟੌਤੀ ਕਰ ਦਿਤੀ ਹੈ। ਆਰਥਿਕ ਮੰਦਹਾਲੀ ਦਾ ਸਿ਼ਕਾਰ ਕਈ ਕਾਰੋਬਾਰੀ ਦੂਸਰੇ ਕਾਰੋਬਾਰਾਂ ਬਾਰੇ ਸੋਚ ਰਹੇ ਹਨ। ਲੀਕਵਡਿਟੀ ਕਰੰਚ ਦਾ ਸਿਧਾ ਅਸਰ ਲੋਕਾਂ ਦੀ ਸ਼ਾਪਿੰਗ ਤੇ ਹੋ ਰਿਹਾ ਹੈ। ਕਪੜਾ ਕਾਰੋਬਾਰੀਆਂ ਲਈ ਫਰਵਰੀ, ਸਿਤੰਬਰ ਅਤੇ ਨਵੰਬਰ ਦੇ ਮਹੀਨੇ ਪੀਕ ਸੀਜਨ ਹੁੰਦਾ ਹੈ। ਪਰ ਇਨ੍ਹਾਂ ਦਿਨਾਂ ਵਿਚ ਵੀ ਗਾਹਕ ਬਹੁਤ ਘੱਟ ਪੈ ਰਿਹਾ ਹੈ। ਗਾਹਕੀ ਘੱਟਣ ਕਰਕੇ ਦੁਕਾਨਦਾਰ ਨਵਾ ਸਟਾਕ ਬਹੁਤ ਹੀ ਥੋੜੀ ਮਾਤਰਾ ਵਿਚ ਕਰ ਰਹੇ ਹਨ।