ਤਹਿਰਾਨ- ਪਾਕਿਸਤਾਨ ਦੇ ਪ੍ਰਧਾਨਮੰਤਰੀ ਜਰਦਾਰੀ ਅਤੇ ਭਾਰਤ ਦੇ ਰਾਸ਼ਟਰਪਤੀ ਜਰਦਾਰੀ ਦਰਮਿਆਨ ਤਹਿਰਾਨ ਵਿੱਚ ਮੁਲਾਕਾਤ ਹੋਈ। ਦੋਵਾਂ ਦੇਸ਼ਾਂ ਦੇ ਰਾਜਨੀਤਕ ਨੇਤਾਵਾਂ ਵਿੱਚਕਾਰ ਇਹ ਗੱਲਬਾਤ 26/11 ਦੇ ਹਮਲਿਆਂ ਵਿੱਚ ਸ਼ਾਮਿਲ ਦਹਿਸ਼ਤਗਰਦ ਕਸਾਬ ਦੀ ਫਾਂਸੀ ਦੀ ਸਜ਼ਾ ਬਰਕਰਾਰ ਰੱਖੇ ਜਾਣ ਦੇ ਸੁਪਰੀਮਕੋਰਟ ਦੇ ਫੈਸਲੇ ਦੇ ਇੱਕ ਦਿਨ ਬਾਅਦ ਹੋਈ ਹੈ।
ਰਾਸ਼ਟਰਪਤੀ ਜਰਦਾਰੀ ਅਤੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਵਿੱਚਕਾਰ ਗੱਲਬਾਤ ਦਾ ਮੁੱਖ ਮੁੱਦਾ ਅੱਤਵਾਦ ਰਿਹਾ। ਤਹਿਰਾਨ ਵਿੱਚ ਹੀ ਮੌਜੂਦ ਭਾਰਤ ਦੇ ਵਿਦੇਸ਼ਮੰਤਰੀ ਕ੍ਰਿਸ਼ਨਾ ਨੇ ਕਿਹਾ ਕਿ ਕਸਾਬ ਨੂੰ ਫਾਂਸੀ ਦੀ ਸਜ਼ਾ ਬਰਕਰਾਰ ਰੱਖੇ ਜਾਣ ਦੇ ਫੈਸਲੇ ਨੂੰ ਅੰਤਰਰਾਸ਼ਟਰੀ ਮੰਚ ਤੇ ਮਜ਼ਬੂਤੀ ਮਿਲੀ ਹੈ। ਭਾਰਤ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰਧਾਨਮੰਤਰੀ ਦੇ ਏਜੰਡੇ ਵਿੱਚ ਅੱਤਵਾਦ ਸੱਭ ਤੋਂ ਊਪਰ ਹੈ। ਮੁੰਬਈ ਹਮਲਿਆਂ ਵਿੱਚ ਸ਼ਾਮਿਲ ਅੱਤਵਾਦੀਆਂ ਦੇ ਖਿਲਾਫ਼ ਪਾਕਿਸਤਾਨ ਵੱਲੋਂ ਅਸਰਦਾਇਕ ਕਾਰਵਾਈ ਨਾਂ ਕੀਤੇ ਜਾਣ ਦਾ ਮਸਲਾ ਵਿਸ਼ੇਸ਼ ਰੂਪ ਵਿੱਚ ਉਠਾਇਆ ਜਾ ਸਕਦਾ ਹੈ। ਰਾਸ਼ਟਰਪਤੀ ਜਰਦਾਰੀ ਅਤੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਪਹਿਲਾਂ ਵੀ ਮੁਲਾਕਾਤ ਕਰ ਚੁੱਕੇ ਹਨ ਜਦੋਂ, ਜਰਦਾਰੀ ਭਾਰਤ ਦੀ ਇੱਕ ਦਿਨ ਦੀ ਯਾਤਰਾ ਤੇ ਭਾਰਤ ਆਏ ਸਨ।