ਲੁਧਿਆਣਾ – ਮਹਾਂਨਗਰੀ ਦੀ ਸੰਘਣੀ ਅਬਾਦੀ ਵਾਲੇ ਜਵਾਹਰ ਨਗਰ ਅਤੇ ਬੱਸ ਸਟੈਂਡ ਵਿਚਾਲੇ ਆਰ-ਪਾਰ ਕਰਨ ਲਈ ਕੋਈ ਰਸਤਾ ਨਾ ਹੋਣ ਤੋਂ ਖਫ਼ਾ ਜਵਾਹਰ ਨਗਰ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਨੇ ਅੱਜ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਅਤੇ ਮੇਅਰ ਹਾਕਮ ਸਿੰਘ ਗਿਆਸਪੁਰਾ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪੇ ।
ਸੁਸਾਇਟੀ ਦੇ ਪ੍ਰਧਾਨ ਨਿਰਮਲਜੀਤ ਸਿੰਘ, ਉਪ ਪ੍ਰਧਾਨ ਅਮਨਦੀਪ ਸਿੰਘ ਮੱਕੜ ਅਤੇ ਜਰਨਲ ਸਕੱਤਰ ਮਨਵਿੰਦਰ ਸਿੰਘ ਲੱਕੀ ਨੇ ਗਾਬੜੀਆ ਤੇ ਮੇਅਰ ਨੂੰ ਦੱਸਿਆ ਕਿ ਜਵਾਹਰ ਨਗਰ ਸ਼ਹਿਰ ਦਾ ਉਹ ਪ੍ਰਮੁੱਖ ਇਲਾਕਾ ਹੈ, ਜਿੱਥੇ ਕਰਿਆਨੇ ਦੀ ਹੋਲਸੇਲ ਮਾਰਕੀਟ, ਟਰੈਵਲਿੰਗ ਤੇ ਗਾਇਕੀ ਦੇ ਕਾਰੋਬਾਰ ਤੋਂ ਇਲਾਕਾ ਸਰਕਾਰੀ ਸਕੂਲ, ਆਂਗਣਵਾੜੀ ਸੈਂਟਰ ਅਤੇ ਸਰਕਾਰੀ ਡਿਸਪੈਂਸਰੀ ਵੀ ਹੈ । ਜਵਾਹਰ ਨਗਰ ਤੋਂ ਬੱਸ ਸਟੈਂਡ ਜਾਣ ਲਈ ਪੈਦਲ ਲੰਘਣ ਤੱਕ ਵੀ ਰਸਤਾ ਨਹੀਂ ਹੈ । ਸਮੁੱਚਾ ਕਾਰੋਬਾਰ ਤਾਂ ਪ੍ਰਭਾਵਿਤ ਹੋ ਹੀ ਰਿਹਾ ਹੈ । ਸਭ ਤੋਂ ਵੱਧ ਪ੍ਰੇਸ਼ਾਨੀ ਉਦੋਂ ਹੁੰਦੀ ਹੈ ਜਦੋਂ ਕਿਸੇ ਵਿਅਕਤੀ ਦਾ ਦੇਹਾਂਤ ਹੋ ਜਾਣ ’ਤੇ ਉਸਦੀ ਮ੍ਰਿਤਕ ਦੇਹ ਨੂੰ ਅੰਤਮ ਸੰਸਕਾਰ ਲਈ ਲੈ ਕੇ ਜਾਣਾ ਬਹੁਤ ਮੁਸ਼ਕਲ ਹੁੰਦਾ ਹੈ । ਉਕਤ ਆਗੂਆਂ ਨੇ ਮੰਗ ਕੀਤੀ ਕਿ ਜਦੋਂ ਤੱਕ ਅੰਡਰ ਪਾਥ ਜਾਂ ਉਵਰ ਬ੍ਰਿਜ ਦਾ ਨਿਰਮਾਣ ਨਹੀਂ ਹੁੰਦਾ, ਉਸ ਸਮੇਂ ਤੱਕ ਜੈਬਰਾ ਕਰਾਸਿੰਗ ਦੇ ਦਿੱਤੀ ਜਾਵੇ । ਇਸ ਕਦਮ ਨਾਲ ਹੀ ਇਲਾਕਾ ਨਿਵਾਸੀਆਂ ਨੂੰ ਰਾਹਤ ਮਿਲ ਜਾਵੇਗੀ । ਇਸ ਮੌਕੇ ਰਾਜ ਕੁਮਾਰ, ਅਸ਼ੋਕ ਕੁਮਾਰ, ਜਸਪਾਲ ਸਿੰਘ ਸੋਨੂੰ, ਗੁਰਜੀਤ ਸਿੰਘ ਕਾਲਾ, ਪ੍ਰੀਤਮ ਬਾਲਾ, ਰਿੰਕੂ ਵਾਲੀਆ, ਨਰੇਸ਼ ਕੁਮਾਰ ਟੀਟੂ, ਵਿਕਾਸ ਲੇਖੀ, ਬਿੱਲਾ ਆਦਿ