ਨਵੀਂ ਦਿੱਲੀ- ਸਰਕਾਰ ਨੇ ਕੋਇਲਾ ਵੰਡ ਬਲਾਕ ਮਾਮਲੇ ਵਿੱਚ ਉਨ੍ਹਾਂ 58 ਕੋਇਲਾ ਖਾਣਾਂ ਦੀ ਵੰਡ ਨੂੰ ਰੱਦ ਕਰਨ ਲਈ 15 ਸਿਤੰਬਰ ਤੱਕ ਦੇ ਸਮੇਂ ਦੀ ਸੀਮਾ ਤੈਅ ਕੀਤੀ ਗਈ ਹੈ, ਜਿਨ੍ਹਾਂ ਨੂੰ ਕਾਰਣ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।
ਪ੍ਰੀਐਮਓ ਦੇ ਦਬਾਅ ਕਰਕੇ ਕੋਇਲਾ ਵਿਭਾਗ ਖਾਣਾਂ ਦੀ ਵੰਡ ਰੱਦ ਕਰਨ ਸਬੰਧੀ ਪ੍ਰਕਿਰਿਆ ਤੇਜ਼ ਕਰਨ ਲਈ ਹਰਕਤ ਵਿੱਚ ਆਇਆ ਹੈ। ਕੋਇਲਾ ਵਿਭਾਗ ਨੇ ਉਨ੍ਹਾਂ ਸਾਰੇ ਮਾਮਲਿਆਂ ਵਿੱਚ 15 ਸਿਤੰਬਰ ਤੱਕ ਪੂਰੀ ਕਾਰਵਾਈ ਸਮਾਪਤ ਕਰਨ ਦਾ ਫੈਸਲਾ ਕੀਤਾ ਹੈ, ਜਿੱਥੇ ਕਾਰਨ ਦਸੋ ਨੋਟਿਸ ਭੇਜੇ ਗਏ ਹਨ। ਪੀਐਮਓ ਨੇ ਖਾਣਾਂ ਦੀ ਵੰਡ ਰੱਦ ਕਰਨ ਵਿੱਚ ਕੋਇਲਾ ਵਿਭਾਗ ਦੀ ਸੁਸਤੀ ਤੇ ਨਰਾਜਗੀ ਜਾਹਿਰ ਕਰਨ ਦੀ ਗੱਲ ਕੀਤੀ ਹੈ। ਅਪਰੈਲ ਵਿੱਚ ਇਨ੍ਹਾਂ ਸੱਭ ਖਾਣਾਂ ਦੇ ਮਾਮਲਿਆਂ ਵਿੱਚ ਕੋਇਲਾ ਮੰਤਰਾਲੇ ਨੇ ਸਮੀਖਿਆ ਕਰਨ ਲਈ ਕਿਹਾ ਸੀ। ਰਿਲਾਇੰਸ ਪਾਵਰ, ਟਾਟਾ ਪਾਵਰ ਅਤੇ ਆਰਸੇਲਰ ਮਿੱਤਲ ਵਰਗੀਆਂ ਨਿਜੀ ਕੰਪਨੀਆਂ ਨੂੰ ਵੰਡੀਆਂ ਗਈਆਂ 25 ਖਾਣਾਂ ਸਮੇਤ 58 ਕਪਇਲਾ ਖਾਣਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।