ਸਿੰਘ ਪੁੱਤ ਦਸ਼ਮੇਸ਼ ਦੇ ਛੈਲ ਬਾਂਕੇ
ਟੁੱਟ ਜਾਣਗੇ ਕਦੇ ਵੀ ਝੁੱਕਣੇ ਨਹੀਂ
ਦਾਣਾ ਪਾਣੀ ਬੇਸ਼ੱਕ ਪੰਜਾਬ ਚੋਂ ਮੁੱਕ ਜਾਵੇ
ਪਰ ਮਨਸੂਰ ਪੰਜਾਬ ਚੋਂ ਮੁੱਕਣੇ ਨਹੀਂ
ਅੱਜ ਸਿੱਖ ਕੌਮ ਦੇ ਮਹਾਨ ਯੋਧੇ ਭਾਈ ਜਗਤਾਰ ਸਿੰਘ ਹਵਾਰਾ ਨੇ ਆਪਣੇ ਮਹਿਬੂਬ ਦੋਸਤ
ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਉਪਰੋਕਤ ਸਤਰਾਂ ਆਖੀਆਂ
ਸਿੱਖ ਕੌਮ ਨੂੰ ਜ਼ਕਰੀਏ ਰੂਪੀ ਜ਼ਾਲਿਮ ਬੇਅੰਤੇ ਬੁੱਚੜ ਤੋਂ ਨਿਜਾਤ ਦਿਵਾਉਣ ਵਾਲੇ ਸਿੱਖ
ਕੌਮ ਦੇ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ
ਮਨਾਏ ਗਏ ਸ਼ਹੀਦੀ ਦਿਵਸ ਮੌਕੇ ਪਹੁੰਚੀਆਂ ਸਮੂਹ ਸਿੱਖ ਸੰਗਤਾਂ, ਪੰਥਕ
ਜੱਥੇਬੰਦੀਆਂ,ਸਿੱਖ ਬੁੱਧੀਜੀਵੀਆਂ, ਪੰਥਕ ਸੰਸਥਾਵਾਂ,ਨਿਹੰਗ ਸਿੰਘ
ਜੱਥੇਬੰਦੀਆਂ,ਸ਼੍ਰੋਮਣੀ ਕਮੇਟੀ ਦੇ ਸਮੂਹ ਨੁਮਾਇੰਦਿਆਂ ਅਤੇ ਗ੍ਰੰਥੀ ਸਾਹਿਬਾਨਾਂ ਦਾ
ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਗਿਆ ਹੈ ਕਿ
ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ
ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ
ਸਾਨੂੰ ਮਾਰਿਆਂ ਮੁਕਾਇਆਂ ਕਦੇ ਮੁੱਕਣੀ ਨਹੀਂ
ਐਡੀ ਲੰਮੀ ਹੈ ਸਾਡੀ ਕਤਾਰ ਲੋਕੋ
ਉਹਨਾਂ ਕਿਹਾ ਕਿ ਅੱਜ ਸ਼ਹੀਦ ਦੇ ਸ਼ਹੀਦੀ ਸਮਾਗਮ ਮੌਕੇ ਜੁੜੇ ਸੰਗਤਾਂ ਦੇ ਭਾਰੀ ਇਕੱਠ ਨੇ
ਇਹ ਦੱਸ ਦਿੱਤਾ ਹੈ ਕਿ ਸਿੱਖ ਕੌਮ ਨੇ ਆਪਣੇ ਮਹਿਬੂਬ ਸ਼ਹੀਦਾਂ ਨੂੰ ਦਿਲ ਦੀਆਂ ਡੂੰਘੀਆਂ
ਪਰਤਾਂ ਵਿੱਚ ਇੰਝ ਸੰਭਾਲ ਕੇ ਰੱਖਿਆ ਹੈ ਜਿਵੇਂ ਸਮੁੰਦਰ ਦੇ ਗਰਭ ਵਿੱਚ ਸਿੱਪੀ ਸੁੱਚੇ
ਮੋਤੀ ਨੂੰ ਸੰਭਾਲ ਕੇ ਰੱਖਦੀ ਹੈ ਤੇ ਜਿਹੜੇ ਲੋਕ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੇ ਹਨ
ਉਹ ਲੋਕ ਮਹਾਨ ਹੁੰਦੇ ਹਨ ਤੇ ਇਹ ਲੋਕ ਹੀ ਦੁਨੀਆਂ ਉਤੇ ਰਾਜ ਕਰਨ ਦੇ ਸਮਰੱਥ ਹੁੰਦੇ ਹਨ
ਸ਼ਹੀਦ ਕੌਮਾਂ ਦਾ ਸਰਮਾਇਆ ਹੰਦੇ ਹਨ ਮਹਾਨ ਕੌਮ ਦੇ ਮਹਾਨ ਯੋਧੇ ਸ਼ਹਾਦਤ ਦਾ ਜਾਮ ਪੀ ਕੇ
ਇਤਿਹਾਸ ਸਿਰਜਦੇ ਹਨ ਤੇ ਇਤਿਹਾਸ ਹਮੇਸ਼ਾ ਜਿੰਦਾ ਕੌਮਾਂ ਦਾ ਹੋਇਆ ਕਰਦਾ ਹੈ ਮੁਰਦਾ
ਕੌਮਾਂ ਕਦੇ ਇਤਿਹਾਸ ਨਹੀਂ ਸਿਰਜ ਸਕਦੀਆਂ ਸ਼ਹੀਦ ਆਪਣੀ ਕੌਮ ਨੂੰ, ਦੇਸ਼ ਨੂੰ, ਮਨੁੱਖਤਾ
ਨੂੰ ਜ਼ਿੰਦਗੀ ਦੇ ਨਵੇਂ ਦਿਸਹੱਦਿਆਂ ਵੱਲ ਪ੍ਰੇਰਤ ਕਰਦਾ ਹੈ ਸ਼ਹੀਦ ਮੌਤ ਉੱਤੇ ਫਤਿਹ
ਪ੍ਰਾਪਤ ਕਰ ਕੇ ਜ਼ੁਲਮ ਕਾਰਨ ਸਾਹ-ਸਤ ਹੀਣ ਹੋਈ ਮਨੁੱਖਤਾ ਨੂੰ ਮੁਸਕ੍ਰਾਹਟ ਦਾ ਇੱਲਾਹੀ
ਨੂਰ ਬਖਸ਼ਦਾ ਹੈ ਅੱਜ ਉਸ ਮਹਾਨ ਸ਼ਹੀਦ ਦੀ ਯਾਦ ਵਿੱਚ ਇਕੱਤਰ ਹੋਈਆਂ ਸੰਗਤਾਂ ਦੇ ਜਲੌਅ
ਨੇ ਫੇਰ ਇੱਕ ਵਾਰ ਸਿੱਧ ਕਰ ਦਿੱਤਾ ਹੈ ਕਿ ਪੰਜਾਂ ਪਾਣੀਆਂ ਦੇ ਪੁੱਤਾਂ ਦੀਆਂ ਰਗਾਂ
ਵਿੱਚ ਦੌੜ ਰਿਹਾ ਕਲਗੀਆਂ ਵਾਲੇ ਪਾਤਸ਼ਾਹ ਦਾ ਖੂਨ ਕਦੀ ਠੰਡਾ ਨਹੀਂ ਹੋ ਸਕਦਾ ਤੇ ਆਜ਼ਾਦੀ
ਦੇ ਆਸ਼ਿਕਾਂ ਦੀ ਸਰਜ਼ਮੀ ਉੱਤੇ ਕੋਈ ਵੀ ਜ਼ਾਲਿਮ ਜਿੰਦਾ ਨਹੀਂ ਰਹਿ ਸਕਦਾ ਸ਼ਹੀਦ ਕੌਮ ਦੇ
ਚਾਨਣ ਮੁਨਾਰਾ ਹੁੰਦੇ ਹਨ ਜਿਸ ਤੋਂ ਸੇਧ ਲੈ ਕੌਮ ਨੇ ਆਪਣਾ ਅਗਲੇਰਾ ਸਫਰ ਤੈਅ ਕਰਨਾ
ਹੁੰਦਾ ਹੈ ਤੇ ਹਰ ਕੌਮ ਆਪਣੇ ਸ਼ਹੀਦਾਂ ਦੇ ਨਕਸ਼ੇ ਕਦਮਾਂ ਉੱਪਰ ਚੱਲ ਕੇ ਹੀ ਆਜ਼ਾਦੀ ਦੀ
ਮੰਜ਼ਿਲ ਪ੍ਰਾਪਤ ਕਰਿਆ ਕਰਦੀ ਹੈ ਤੇ ਕੋਈ ਵੀ ਕੌਮ ਸ਼ਹਾਦਤ ਤੋਂ ਬਿਨਾਂ ਜਿਉਂਦੀ ਨਹੀਂ
ਰਹਿ ਸਕਦੀ ਸਾਨੂਂੰ ਆਪਣੇ ਸ਼ਹੀਦਾਂ ਦੇ ਜਿੱਥੇ ਸ਼ਹੀਦੀ ਸਮਾਗਮ ਮਨਾਉਣੇ ਚਾਹੀਦੇ ਹਨ ਉੱਥੇ
ਉਹਨਾਂ ਦੇ ਦਰਸਾਏ ਹੋਏ ਮਾਰਗ ਤੇ ਚੱਲ ਕੇ ਆਜ਼ਾਦੀ ਲਈ ਜੂਝਣ ਦਾ ਪ੍ਰਣ ਵੀ ਕਰਨਾ ਚਾਹੀਦਾ
ਹੈ । ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਏ ਗਏ ਇਸ ਸ਼ਹੀਦੀ ਸਮਾਗਮ ਮੌਕੇ ਸਾਰੇ ਹੀ
ਪ੍ਰਬੰਧਕਾਂ ਨੇ ਆਪਣੀ ਡਿਊਟੀ ਬਾਖੂਬੀ ਨਿਭਾਈ ਤੇ ਪਾਪੀ ਬੇਅੰਤੇ ਵਾਲੇ ਕੇਸ ਨਾਲ
ਸੰਬੰਧਿਤ ਜੇਲਾਂ ਅੰਦਰ ਬੰਦ ਅਤੇ ਵਿਦੇਸ਼ਾਂ ਵਿੱਚ ਬੈਠੇ ਜਲਾਵਤਨ ਹੋਏ ਸਮੂਹ ਸਿੰਘਾਂ ਦੇ
ਪ੍ਰੀਵਾਰਾਂ ਸਮੇਤ ਇਸ ਕੇਸ ਨਾਲ ਸੰਬੰਧਿਤ ਵਕੀਲਾਂ ਨੂੰ ਵੀ ਸਨਮਾਨਿਤ ਕੀਤਾ ਗਿਆ । ਇਸ
ਸਮੇਂ ਸਟੇਜ ਦੀ ਕਾਰਵਾਈ ਜੱਥੇਦਾਰ ਭਾਈ ਬਲਦੇਵ ਸਿੰਘ ਅਖੰਡ ਕੀਰਤਨੀ ਜੱਥੇ ਵਾਲਿਆਂ ਨੇ
ਬਾਖੂਬੀ ਨਿਭਾਉਂਦਿਆਂ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੀ ਜੀਵਨੀ ਬਾਰੇ ਅਤੇ ਸਿੱਖ ਸੰਘਰਸ਼
ਬਾਰੇ ਵੀ ਚਾਨਣਾ ਪਾਇਆ ਇਸ ਇਤਿਹਾਸਿਕ ਸ਼ਹੀਦੀ ਸਮਾਗਮ ਸਮੇਂ ਪਹੁੰਚਣ ਵਾਲੀਆਂ ਸਖਸ਼ੀਅਤਾਂ
ਵਿੱਚ ਸ੍ਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿ੍ਰਤਸਰ, ਬਾਬਾ
ਬਲਜੀਤ ਸਿੰਘ ਦਾਦੂਵਾਲ, ਬਾਬਾ ਹਰਨਾਮ ਸਿੰਘ ਧੁੰਮਾ ਦਮਦਮੀ ਟਕਸਾਲ, ਸਿੰਘ ਸਾਹਿਬ
ਗਿਆਨੀ ਜਗਤਾਰ ਸਿੰਘ ,ਗਿਆਨੀ ਮੱਲ ਸਿੰਘ , ਗਿਆਨੀ ਰਵੇਲ ਸਿੰਘ, ਗਿਆਨੀ ਮਾਨ ਸਿੰਘ
ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ, ਗਿਆਨੀ ਗੁਰਮੁੱਖ ਸਿੰਘ ਹੈੱਡ ਗ੍ਰੰਥੀ ਸ਼੍ਰੀ ਅਕਾਲ
ਤਖਤ ਸਾਹਿਬ, ਗਿਆਨੀ ਪੂਰਨ ਸਿੰਘ ਅਤੇ ਗਿਆਨੀ ਜੋਗਿੰਦਰ ਸਿੰਘ ਵੇਦਾਤੀ ਸਾਬਕਾ ਜੱਥੇਦਾਰ
ਸ਼੍ਰੀ ਅਕਾਲ ਤਖਤ ਸਾਹਿਬ, ਭਾਈ ਮੋਹਕਮ ਸਿੰਘ ਦਮਦਮੀ ਟਕਸਾਲ, ਸ੍ਰ ਹਰਬੰਸ ਸਿੰਘ ਮੈਨੇਜਰ
ਸ਼੍ਰੀ ਦਰਬਾਰ ਸਾਹਿਬ, ਭਾਈ ਬਲਦੇਵ ਸਿੰਘ ਐਡੀਸ਼ਨਲ ਮੈਨੇਜਰ, ਭਾਈ ਧਿਆਨ ਸਿੰਘ ਮੰਡ
ਸਾਬਕਾ ਐਮ ਪੀ, ਭਾਈ ਕੁਲਬੀਰ ਸਿੰਘ ਬੜਾ ਪਿੰਡ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਕਰਨੈਲ
ਸਿੰਘ ਪੀਰ ਮੁਹੰਮਦ ਸਿੱਖ ਸਟੂਡੈਂਟਸ ਫੈਡਰੇਸ਼ਨ, ਭਾਈ ਦਲਜੀਤ ਸਿੰਘ ਬਿੱਟੂ ਪੰਚ
ਪ੍ਰਧਾਨੀ, ਭਾਈ ਬਲਦੇਵ ਸਿੰਘ ਸਰਸਾ, ਭਾਈ ਹਰਪਾਲ ਸਿੰਘ ਚੀਮਾ ਪੰਚ ਪ੍ਰਧਾਨੀ, ਭਾਈ
ਸਰਬਜੀਤ ਸਿੰਘ ਘੁਮਾਣ ਦਲ ਖਾਲਸਾ, ਭਾਈ ਸੁਰਿੰਦਰ ਸਿੰਘ ਠੀਕਰੀਵਾਲ ਸਿੱਖ ਪ੍ਰਚਾਰ
ਲਹਿਰ,ਭਾਈ ਕੰਵਰ ਸਿੰਘ ਧਾਮੀ, ਭਾਈ ਕੰਵਰਪਾਲ ਸਿੰਘ ਬਿੱਟੂ ਦਲ ਖਾਲਸਾ,ਆਰ ਪੀ ਸਿੰਘ
ਅਖੰਡ ਕੀਰਤਨੀ ਜੱਥਾ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਬਲਵੀਰ ਸਿੰਘ ਮੁੱਛਲ ਤੇ ਸਮੂੰਹ
ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀਆਂ, ਗੁਰਭੇਜ ਸਿੰਘ ਬੱਬਰ ਸ਼੍ਰੋਮਣੀ ਗੱਤਕਾ
ਫੈਡਰੇਸ਼ਨ, ਭਾਈ ਬਲਜੀਤ ਸਿਘ ਖਾਲਸਾ ਵੰਗਾਰ, ਬੀਬੀ ਬਲਜੀਤ ਕੌਰ ਖਾਲਸਾ ਸ਼ਹੀਦ ਭਾਈ ਧਰਮ
ਸਿੰਘ ਟਰੱਸਟ, ਸਰਿੰਦਰ ਸਿੰਘ ਇੰਚਾਰਜ਼ ਅਖੰਡ ਪਾਠ ਸ਼੍ਰੀ ਅਕਾਲ ਤਖਤ ਸਾਹਿਬ, ਗੁਰਮੀਤ
ਸਿੰਘ ਖਾਲਸਾ ਸੁਪਰਵਾਈਜ਼ਰ, ਪਸ਼ੌਰਾ ਸਿੰਘ ਗ੍ਰੰਥੀ ਸਿੰਘ, ਹਰਭਜਨ ਸਿੰਘ ਐਡੀਸ਼ਨਲ ਸਕੱਤਰ
ਸ਼੍ਰੀ ਦਰਬਾਰ ਸਾਹਿਬ ਸਮੇਤ ਇਸ ਮਹਾਨ ਸਮਾਗਮ ਮੌਕੇ ਕੀਰਤਨ ਕਰਨ ਵਾਲੇ ਭਾਈ ਬਲਦੇਵ ਸਿੰਘ
ਵਡਾਲਾ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਤੇ ਭਾਈ ਕੁਲਵਿੰਦਰ ਸਿੰਘ ਅਰਦਾਸੀਏ ਸਮੇਤ
ਜਿੱਥੇ ਸਮੂਹ ਸਿੰਘਾਂ ਦਾ ਧੰਨਵਾਦ ਕੀਤਾ ਉੱਥੇ ਭਾਈ ਸੁੱਖਵਿੰਦਰ ਸਿੰਘ ਹਜ਼ੂਰੀ ਰਾਗੀ
ਸ਼੍ਰੀ ਦਰਬਾਰ ਸਾਹਿਬ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਜਿਨਾਂ ਨੇ ਸਖਤ
ਮਿਹਨਤ ਮੁਸ਼ੱਕਤ ਕਰਕੇ ਇਸ ਪ੍ਰੋਗਰਾਮ ਨੂੰ ਸਿਰੇ ਚਾੜ੍ਹਿਆ
ਇਸ ਸ਼ਹੀਦੀ ਸਮਾਗਮ ਲਈ ਖਾਸ ਉਪਰਾਲਾ ਕਰਨ ਵਾਲੇ ਬੱਬਰ ਖਾਲਸਾ ਜਰਮਨੀ ਦੇ ਮੁੱਖੀ ਭਾਈ
ਰੇਸ਼ਮ ਸਿੰਘ ਬੱਬਰ ਦਾ ਵੀ ਧੰਨਵਾਦ ਕੀਤਾ ਜਾਂਦਾ ਹੈ ਜਿਂਨ੍ਹਾਂ ਦੇ ਸਿਰਤੋੜ ਯਤਨਾਂ
ਸਦਕਾ ਇਹ ਸਮਾਗਮ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਇਆ ਗਿਆ ਅਤੇ ਜਰਮਨ ਵਿੱਚ ਵੀ ਯੂਰਪ
ਦੀਆਂ ਸੰਗਤਾਂ ਨੂੰ ਇਕੱਤਰ ਕਰ ਕੇ ਸ਼ਹੀਦੀ ਸਮਾਗਮ ਮਨਾ ਰਹੇ ਹਨ।
ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹਨਾਂ ਪੰਥ ਦਰਦੀ ਵੀਰਾਂ ਨੂੰ ਹਰ
ਤਰਾਂ ਨਾਲ ਸਹਿਯੋਗ ਦਿੱਤਾ ਜਾਵੇ।
ਗੁਰੂ ਪੰਥ ਦਾ ਦਾਸ
ਜਗਤਾਰ ਸਿੰਘ ਹਵਾਰਾ
ਸੈਂਟਰਲ ਜੇਲ ਤਿਹਾੜ