ਫਰਾਂਸ, (ਸੁਖਵੀਰ ਸਿੰਘ ਸੰਧੂ)- ਪੈਰਿਸ ਦੇ ਨਾਲ ਲਗਦੇ ਵਿਦੇਸ਼ੀ ਲੋਕਾਂ ਦੇ ਗੜ੍ਹ ਵਾਲੇ ਇਲਾਕੇ ਦੇ ਬੋਬੀਨੀ ਪੁਲਿਸ ਹੈਡ ਕੁਆਟਰ ਲਈ ਸਿਰਦਰਦੀ ਦਾ ਮਸਲਾ ਬਣਿਆ ਹੋਇਆ ਹੈ,ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਕਿਸੇ ਆਗਿਆਤ ਵਿਆਕਤੀ ਨੇ ਆਪਣੇ 6 ਮਹੀਨੇ ਦੇ ਬੱਚੇ ਨੂੰ ਇੰਟਰਨੈਟ ਤੇ ਵੇਚਣ ਲਈ ਲਾਇਆ ਹੋਇਆ ਹੈ।ਇਸ ਸਿੱਟੀ ਦਾ ਨਾਂ ਬੌਂਅ ਕੌਆਂਨ ਹੈ।ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।ਇਥੇ ਇਹ ਵੀ ਯਿਕਰ ਯੋਗ ਹੈ ਕਿ ਫਰਾਂਸ ਵਿੱਚ ਇਸ ਨੂੰ ਸੰਗੀਨ ਜੁਰਮ ਮੰਨਿਆ ਜਾਂਦਾ ਹੈ।ਅਗਰ ਇਹ ਘਟਨਾ ਸੱਚ ਸਾਬਤ ਹੋ ਜਾਦੀ ਹੈ, ਤਾਂ ਉਸ ਵਿਆਕਤੀ ਨੂੰ ਇਸ ਜੁਰਮ ਤਹਿਤ ਸਖਤ ਸਜ਼ਾ ਹੋ ਸਕਦੀ ਹੈ।ਇਸ ਘਟਨਾ ਦਾ ਪ੍ਰਗਟਾਵਾ ਇਥੋਂ ਦੇ ਮਾਤਾਨ ਅਖਬਾਰ ਨੇ ਕੀਤਾ ਹੈ।