ਗਾਜ਼ੀਆਬਾਦ- ਮਾਰਕਿਟ ਵਿਚ ਦਰੋਗੇ ਦੀ ਇਕ ਲੜਕੀ ਨਾਲ ਬਣੀ ਅਸ਼ਲੀਲ ਸੀਡੀ ਦੀ ਡੀਮਾਂਡ ਬਹੁਤ ਵੱਧ ਗਈ ਹੈ। ਇਸ ਸੀਡੀ ਦੀ ਇਕ ਕਾਪੀ ਮਾਰਕਿਟ ਵਿਚ 1500 ਰੁਪੈ ਵਿਚ ਵਿਕ ਰਹੀ ਹੈ। ਇਸ ਸੀਡੀ ਸੱਭ ਤੋਂ ਜਿਆਦਾ ਕੀਮਤ ਵੀ ਪੁਲਿਸ ਵਾਲੇ ਦੇ ਰਹੇ ਹਨ। ਇਸ ਸੀਡੀ ਨੂੰ ਵੇਖਣ ਲਈ ਸੱਭ ਤੋਂ ਜਿਆਦਾ ਪੁਲਿਸ ਵਾਲੇ ਹੀ ਉਤਾਵਲੇ ਹਨ। ਇਸ ਸੀਡੀ ਦੇ ਇਕ ਟੀਵੀ ਚੈਨਲ ਤੇ ਚਲਣ ਨਾਲ ਪੁਲਿਸ ਵਾਲੇ ਹੀ ਇਸ ਨੂੰ ਖੋਜ ਰਹੇ ਹਨ। ਉਹ ਇਸਨੂੰ ਬਲੈਕ ਵਿਚ ਵੀ ਖ੍ਰੀਦਣ ਲਈ ਤਿਆਰ ਹਨ। ਯੂਪੀ ਪੁਲਿਸ ਦੇ ਇਕ ਦਰੋਗੇ ਦੀ ਇਕ ਜਵਾਨ ਲੜਕੀ ਨਾਲ ਬਣੀ ਸੀਡੀ ਪੁਲਿਸ ਮਹਿਕਮੇ ਅਤੇ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਮਾਮਲੇ ਵਿਚ ਹਾਈ ਲੈਵਲ ਤੇ ਜਾਂਚ ਚਲ ਰਹੀ ਹੈ। ਇਕ ਨੈਸ਼ਨਲ ਟੀਵੀ ਚੈਨਲ ਨੇ ਹੁਣੇ ਜਿਹੇ ਹੀ ਇਸ ਸੀਡੀ ਨੂੰ ਰਲੀਜ ਕੀਤਾ ਹੈ। ਹੁਣ ਇਹ ਸੀਡੀ ਬਜਾਰ ਵਿਚ ਖੁਲ੍ਹੇ ਆਮ ਨਹੀ ਵਿਕ ਰਹੀ। ਪਰ ਚੋਰੀ ਛਿਪੇ ਇਸ ਸੀਡੀ ਨੂੰ ਵੇਚ ਕੇ ਕੁਝ ਲੋਕ ਮੋਟੀ ਕਮਾਈ ਕਰ ਰਹੇ ਹਨ। ਪੁਲਿਸ ਵਾਲੇ ਇਸ ਸੀਡੀ ਲਈ 2000 ਰੁਪੈ ਤਕ ਵੀ ਦੇਣ ਲਈ ਤਿਆਰ ਹਨ। ਅਰੋਪੀ ਦਰੋਗਾ ਸਾਹਿਬਾਬਾਦ ਥਾਣੇ ਵਿਚ ਐਸਐਸਆਈ ਦੇ ਅਹੁਦੇ ਤੇ ਬਿਰਾਜਮਾਨ ਸੀ।