ਕਾਬੁਲ- ਅਫ਼ਗਾਨਿਸਤਾਨ ਵਿੱਚ ਨੈਟੋ ਦੁਆਰਾ ਕੀਤੇ ਗਏ ਹਵਾਈ ਹਮਲੇ ਵਿੱਚ 8 ਤੋਂ ਵੱਧ ਅਫਗਾਨ ਔਰਤਾਂ ਦੇ ਮਾਰੇ ਜਾਣ ਦੀ ਖਬਰ ਹੈ। ਇਹ ਔਰਤਾਂ ਪਹਾੜੀ ਇਲਾਕੇ ਵੱਲ ਲਕੜੀਆਂ ਇੱਕਠੀਆਂ ਕਰਨ ਜਾ ਰਹੀਆਂ ਸਨ, ਜਦੋਂ ਇਨ੍ਹਾਂ ਉਪਰ ਹਮਲਾ ਕੀਤਾ ਗਿਆ।ਇਹ ਹਮਲਾ ਲਾਗਮਾਨ ਸੂਬੇ ਵਿੱਚ ਕੀਤਾ ਗਿਆ। ਕੁਝ ਅਫ਼ਗਾਨ ਔਰਤਾਂ ਜਖਮੀ ਵੀ ਹੋਈਆਂ ਹਨ।
ਰਾਸ਼ਟਰਪਤੀ ਕਰਜ਼ਈ ਨੇ ਇਸ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਸ ਘਟਨਾ ਦੀ ਜਾਂਚ ਲਈ ਇੱਕ ਵਿਸ਼ੇਸ਼ ਟੀਮ ਲਘਮਾਨ ਸੂਬੇ ਵਿੱਚ ਭੇਜ ਰਹੇ ਹਨ। ਨੈਟੋ ਨੇ ਮੰਨਿਆ ਹੈ ਕਿ ਉਨ੍ਹਾਂ ਦੁਆਰਾ ਕੀਤੇ ਗਏ ਹਵਾਈ ਹਮਲੇ ਵਿੱਚ ਨਿਰਦੋਸ਼ ਅਫਗਾਨਿਸਤਾਨੀ ਔਰਤਾਂ ਮਾਰੀਆਂ ਗਈਆਂ ਹਨ। ਨੈਟੋ ਨੇ ਇਨ੍ਹਾਂ ਔਰਤਾਂ ਦੀ ਮੌਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਆਮ ਨਾਗਰਿਕਾਂ ਦੇ ਮਾਰੇ ਜਾਣ ਤੇ ਰਾਸ਼ਟਰਪਤੀ ਕਰਜ਼ਈ ਅਤੇ ਅਮਰੀਕਾ ਵਿੱਚਕਾਰ ਤਣਾਅ ਵੱਧ ਸਕਦਾ ਹੈ।
ਹੇਲਮੰਦ ਸੂਬੇ ਵਿੱਚ ਅਫ਼ਗਾਨ ਨੈਟੋ ਗਠਬੰਧਨ ਦੁਆਰਾ ‘ਕਲੀਨ ਅੱਪ’ ਅਪਰੇਸ਼ਨ ਦੇ ਤਹਿਤ ਵਾਰਦਕ, ਨੰਗਰਹਾਰ, ਕੁੰਦੁਜ, ਗਜ਼ਨੀ ਅਤੇ ਹੇਲਮੰਦ ਸੂਬੇ ਵਿੱਚ ਕਾਰਵਾਈ ਕੀਤੀ ਗਈ ਸੀ। ਨੈਟੋ ਨ ਇਸ ਕਾਰਵਾਈ ਦੌਰਾਨ 30 ਦਹਿਸ਼ਤਗਰਦਾਂ ਦੇ ਮਾਰੇ ਜਾਣ ਦੀ ਵੀ ਗੱਲ ਕੀਤੀ ਹੈ। ਨੈਟੋ ਦੇ ਵੀ ਚਾਰ ਟਰੁਪਸ ਦੇ ਮਾਰੇ ਜਾਣ ਦੀ ਖਬਰ ਹੈ।