ਨਵੀਂ ਦਿੱਲੀ- ਭਾਰਤ ਵਿਚ ਅੱਜ ਕਲ ਬੱਚੇ ਆਪਣੀ ਉਮਰ ਦੇ ਹਿਸਾਬ ਨਾਲ ਸਮੇਂ ਤੋਂ ਪਹਿਲਾਂ ਵੱਡੇ ਹੋਣ ਲੱਗੇ ਹਨ, ਇਸਨੂੰ ਪੱਛਮੀ ਸਭਅਿਤਾ ਦਾ ਅਸਰ ਕਹੋ ਜਾਂ ਫਿਰ ਤਥਾ ਕਥਿਤ ਆਧੁਨਿਕਤਾ ਦੀ ਦੌੜ, ਦਿੱਲੀ ਦੇ ਕਈ ਟਾਪ ਸਕੂਲਾਂ ਦੇ ਬੱਚੇ, ਲੜਕੇ ਹੋਣ ਜਾਂ ਲੜਕੀਆਂ ਪੋਰਨ ( ਅਸ਼ਲੀਲ) ਫਿ਼ਲਮਾਂ ਵੇਖਣ, ਡਰਗਜ਼ ਲੈਣ ਅਤੇ ਸ਼ਰਾਬ ਪੀਣ ਦੇ ਮਾਮਲੇ ਵਿਚ ਬਿਲਕੁਲ ਨਹੀਂ ਝਿਜਕਦੇ।
ਇਕ ਨਿਜੀ ਹੈਲਥਕੇਅਰ ਕੰਪਨੀ ਦੇ ਪ੍ਰਮੁੱਖ ਮਨੋ ਚਕਿਤਸਕ ਡਾਕਟਰ ਸਮੀਰ ਪਾਰਿਖ ਦੁਆਰਾ ਕੀਤੇ ਗਏ ਇਕ ਸਰਵੇ ਵਿਚ ਇਹ ਹੈਰਾਨਕੁੰਨ ਖੁਲਾਸਾ ਹੋਇਆ ਹੈ। ਇਸ ਸਰਵੇ ਰਿਪੋਰਟ ਦੇ ਮੁਤਾਬਕ ਪੋਰਨ ਸਾਈਟ ਵੇਖਣ ਅਤੇ ਉਸ ਬਾਰੇ ਸਕੂਲ ਵਿਚ ਗੱਲਬਾਤ ਕਰਨ ਸਬੰਧੀ 26 ਫ਼ੀਸਦੀ ਲੜਕੇ ਮਾਡਰੇਟ ਜਦਕਿ 21 ਫ਼ੀਸਦੀ ਹਾਈ ਕੈਟੇਗਰੀ ਵਿਚ ਦਰਜ ਹੋਏ ਹਨ। ਅੰਦਾਜ਼ਨ 24 ਫ਼ੀਸਦੀ ਲੜਕਆਂਿ ਮਾਡਰੇਟ ਜਦਕਿ 5 ਫੀਸਦੀ ਹਾਈ ਕੈਟੇਗਰੀ ਵਿਚ ਦਰਜ ਹੋਈਆਂ ਹਨ। ਇਹ ਸਰਵੇ ਦਿੱਲੀ ਦੇ ਟਾਪ ਸਕੂਲਾਂ ਦੇ ਇਕ ਹਜ਼ਾਰ ਬੱਚਿਆਂ ( 541 ਲੜਕੇ ਅਤੇ 429 ਲੜਕੀਆਂ) ‘ਤੇ ਕੀਤਾ ਗਿਆ। ਸਰਬੇ ਵਿਚ ਵਧੇਰੇ ਲੜਕੇ ਲੜਕੀਆਂ ਨੇ ਉਨ੍ਹਾਂ ਵੈਬ ਸਾਈਟਜ਼ ਨੂੰ ਵਿਜਿ਼ਟ ਕਰਨ ਦੀ ਗੱਲ ਵੀ ਕਬੂਲੀ ਜੋ ਉਨ੍ਹਾਂ ਦੀ ਉਮਰ ਦੇ ਲਈ ਬਣੀਆਂ ਹੀ ਨਹੀਂ ਸਨ।
ਇਨ੍ਹਾਂ ਬੱਚਿਆਂ ਦੇ ਵਿਚ ਕਦੀ ਕਦਾਈਂ ਸਕੂਲ ਵਿਚ ਹੋਣ ਵਾਲੀਆਂ ਪਾਰਟੀਆਂ ਵਿਚ ਡਰਗਜ਼ ਦੀ ਵਰਤੋਂ ਵੀ ਹੁੰਦੀ ਰਹੀ ਹੈ। ਅੰਦਾਜ਼ਨ 36 ਫ਼ੀਸਦੀ ਬੱਚਿਆਂ ਨੇ ਪਾਰਟੀਆਂ ਵਿਚ ਡਰਗਜ਼ ਵਰਤਣ ਦੀ ਗੱਲ ਕਹੀ। ਇਨ੍ਹਾਂ ਚੋਂ 23 ਫ਼ੀਸਦੀ ਲੜਕੇ ਅਤੇ 13 ਫ਼ੀਸਦੀ ਲੜਕੀਆਂ ਸ਼ਾਮਲ ਸਨ। ਸ਼ਰਾਬ ਪੀਣ ਦੇ ਮਾਮਲੇ ਵਿਚ 22 ਫ਼ੀਸਦੀ ਲੜਕੇ ਮਾਡਰੇਟ ਜਦਕਿ 16 ਫ਼ੀਸਦੀ ਹਾਈ ਕੈਟੇਗਰੀ ਵਿਚ ਦਰਜ ਹੋਏ। ਅੰਦਾਜ਼ਨ 60 ਫੀਸਦੀ ਬੱਚਿਆਂ ਨੇ ਸ਼ਰਾਬ ਦੀ ਵਰਤੋਂ ਕਰਨ ਦੀ ਗੱਲ ਖੁਲ੍ਹਕੇ ਕੀਤੀ। ਸਰਵੇ ਵਿਚ ਸ਼ਾਮਲ 13 ਤੋਂ 17 ਸਾਲ ਦੀ ਉਮਰ ਦੇ ਵਰਗ ਦੇ ਇਹ ਬੱਚੇ ਸਕੂਲ ਦੇ ਕੰਪਲੈਕਸ ਵਿਚ ਹੀ ਸਿਗਰਟ ਪੀਣੋਂ ਵੀ ਨਹੀਂ ਝਿਜਕਦੇ।
ਬੱਚਿਆਂ ਦਾ ਰੁਝਾਨ ਅਸ਼ਲੀਲ ਫਿ਼ਲਮਾਂ ਅਤੇ ਨਸਿ਼ਆਂ ਵੱਲ ਵਧਿਆ
This entry was posted in ਭਾਰਤ.