ਪੈਰਿਸ, (ਸੁਖਵੀਰ ਸਿੰਘ ਸੰਧੂ)-ਪੰਜਾਬੀਆਂ ਦਾ ਢੋਲ ਅਤੇ ਭੰਗੜਾ ਭਾਵੇਂ ਪੂਰੀ ਦੁਨੀਆਂ ਵਿੱਚ ਮਸ਼ਹੂਰ ਹੈ।ਪਰ ਜਦੋਂ ਦੂਸਰੀ ਕਮਿਊਨਿਟੀ ਦੇ ਲੋਕ ਪੰਜਾਬੀ ਗੀਤਾਂ ਦੇ ਬੋਲਾਂ ਤੇ ਭੰਗੜੇ ਪਾਉਣ ਲੱਗ ਜਾਣ ਹੈਰਾਨਗੀ ਤਾਂ ਮਹਿਸੂਸ ਹੁੰਦੀ ਹੀ ਹੈ।ਇਸ ਤਰ੍ਹਾਂ ਹੀ ਪੈਰਿਸ ਵਿੱਚ ਤਾਮਿਲ ਲੋਕਾਂ ਦੇ ਇੱਕ ਫੰਕਸ਼ਨ ਵਿੱਚ ਜਿਥੇ ਹਜ਼ਾਰ ਲੋਕਾਂ ਦਾ ਇੱਕਠ ਸੀ।ਪੈਰਿਸ ਦੀ ਨਵੀ ਪੀੜ੍ਹੀ ਦੇ ਨੌਜੁਆਨ ਪੰਜਾਬੀ ਅਤੇ ਫਰੈਂਚ ਗਾਇਕ ਸੱਤ ਸੰਧੂ ਨੇ ਆਪਣੇ ਨਵੇਂ ਗੀਤਾਂ ਅਤੇ ਢੋਲ ਦੇ ਡਗੇ ਨਾਲ ਭੰਗੜੇ ਪਾਉਣ ਲਾ ਦਿੱਤਾ।ਇੱਕ ਘੰਟੇ ਤੱਕ ਚੱਲੇ ਇਸ ਪ੍ਰੋਗ੍ਰਾਮ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ।ਹੈਰਾਨਗੀ ਭਰੀ ਗੱਲ ਇਹ ਵੀ ਹੈ ਕਿ ਇਸ ਫੰਕਸ਼ਨ ਵਿੱਚ ਪੰਜਾਬੀ ਬੋਲਣ ਸਮਝਣ ਵਾਲੇ ਕੋਈ ਵੀ ਨਹੀ ਸੀ ,ਸਭ ਫਰੈਂਚ ਤਾਮਿਲ ਅਤੇ ਅਰਬੀ ਮੂਲ ਦੇ ਲੋਕ ਸਨ।ਕਿਉ ਕਿ ਇਹ ਸਿਰਫ ਤਾਮਿਲ ਲੋਕਾਂ ਦਾ ਫੰਕਸ਼ਨ ਹੀ ਸੀ।
ਨੌਜੁਆਨ ਸਿੰਗਰ ਸੱਤ ਸੰਧੂ ਨੇ ਪੰਜਾਬੀ ਗਾਣਿਆ ਤੇ ਤਾਮਿਲ ਲੋਕਾਂ ਤੋਂ ਭੰਗੜੇ ਪੁਆਏ
This entry was posted in ਸਰਗਰਮੀਆਂ.