ਨਿਊਯਾਰਕ – ਮੰਗਲ ਗ੍ਰਹਿ ਦੇ ਇੱਕ ਛੋਟੇ ਜਿਹੇ ਪੱਥਰ ਦੇ ਟੁਕੜੇ ਦੀ ਅਮਰੀਕਾ ਵਿੱਚ ਨੀਲਾਮੀ ਕੀਤੀ ਜਾਵੇਗੀ। ਇਸ ਪੱਥਰ ਦੀ ਸ਼ੁਰੂਆਤੀ ਬੋਲੀ ਇੱਕ ਲੱਖ 60 ਹਜ਼ਾਰ ਪੌਂਡ ਦੇ ਕਰੀਬ ਰੱਖੀ ਗਈ ਹੈ। ਇਹ ਟੁਕੜੇ ਦੀ ਲੰਬਾਈ 3.5 ਇੰਚ ਹੈ ਅਤੇ ਇਸ ਦਾ ਭਾਰ 326 ਗਰਾਮ ਹੈ। ਇਹ ਟੁਕੜਾ ਪੁਲਾੜ ਵਿੱਚ ਚਕਰ ਕੱਢਦੇ ਹੋਏ ਪਿੱਛਲੇ ਸਾਲ ਮੋਰਾਕੋ ਦੇ ਰੇਗਿਸਤਾਨ ਵਿੱਚ ਉਲਕਾਪਿੰਡਾਂ ਦੀ ਵਰਖਾ ਦੌਰਾਨ ਧਰਤੀ ਤੇ ਡਿੱਗਿਆ ਸੀ। ਟਿਸਿੰਟ ਪਿੰਡ ਵਿੱਚ ਡਿੱਗਣ ਕਰਕੇ ਇਸ ਦਾ ਨਾਂ ਵੀ ਪਿੰਡ ਦੇ ਨਾਂ ਤੇ ਹੀ ਰੱਖ ਦਿੱਤਾ ਗਿਆ ਹੈ।
ਅਮਰੀਕਾ ਦੀ ਇੱਕ ਕੰਪਨੀ ਜੋ ਕਿ ਉਲਕਾਪਿੰਡਾਂ ਨੂੰ ਕੁਲੈਕਟ ਕਰਦੀ ਹੈ ਨੇ ਇਸ ਨੂੰ ਖ੍ਰੀਦ ਲਿਆ ਸੀ। ਇਸੇ ਸਾਲ ਵਿੱਚ ਇਸ ਨੂੰ ਲੰਡਨ ਦੇ ਨੈਚਰਲ ਹਿਸਟਰੀ ਮਿਊਜੀਅਮ ਨੂੰ ਵੇਚ ਦਿੱਤਾ ਗਿਆ ਸੀ। ਮਿਊਜੀਅਮ ਵਾਲਿਆਂ ਵੱਲੋਂ ਇਸ ਪੱਥਰ ਦੀ ਨੀਲਾਮੀ 14 ਅਕਤੂਬਰ ਨੂੰ ਨਿਊਯਾਰਕ ਵਿੱਚ ਕਰਵਾਈ ਜਾ ਰਹੀ ਹੈ।