ਨਵੀ ਦਿਲੀ- ਭਾਰਤੀ ਨੇਵੀ ਦੇ ਬੇੜੇ ਆਈਐਨਐਸ ਤਬਰ ਨੇ ਸੋਮਾਲਆਈ ਤਟ ਤੇ ਸਮੁੰਦਰੀ ਲੁਟੇਰਿਆਂ ਦਾ ਹਮਲਾ ਨਕਾਮ ਕਰਕੇ ਉਨ੍ਹਾਂ ਦਾ ਜਹਾਜ ਡੋਬ ਦਿਤਾ। ਅਦਨ ਦੀ ਖਾੜੀ ਵਿਚ ਭਾਰਤੀ ਨੇਵੀ ਦੇ ਜਹਾਜ ਉਤੇ ਸਮੁੰਦਰੀ ਲੁਟੇਰਿਆਂ ਨੇ ਹਮਲਾ ਕਰ ਦਿਤਾ ਸੀ। ਨੌਸੈਨਾ ਦੇ ਇਕ ਅਧਿਕਾਰੀ ਨੇ ਦਸਿਆ ਕਿ ਲੁਟੇਰਿਆਂ ਨੇ ਤਟ ਦੇ ਕੋਲ ਗਸ਼ਤ ਲਾ ਰਹੇ ਆਈਐਨਐਸ ਤਬਰ ‘ਤੇ ਹਮਲਾ ਕੀਤਾ। ਨੌਸੈਨਾ ਦੇ ਜਹਾਜ਼ ਨੇ ਵੀ ਜਵਾਬੀ ਕਾਰਵਾੲ ਕਰਕੇ ਲੁਟੇਰਿਆਂ ਦੇ ਜਹਾਜ਼ ਨੂੰ ਡੁੱਬੋ ਦਿੱਤਾ। ਪਿਛਲੇ ਹਫਤੇ ਆਈਐਨਐਸ ਤਬਰ ਨੇ 2 ਬਿਜਨੈਸ ਜਹਾਜ਼ਾਂ ‘ਤੇ ਸੋਮਾਲੀਆਈ ਲੁਟੇਰਿਆਂ ਦੇ ਹਮਲੇ ਨੂੰ ਨਾਕਾਮ ਕਰ ਦਿੱਤਾ ਸੀ।