ਵਾਸ਼ਿੰਗਟਨ- ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਜਿਵੇਂ ਹੀ ਨਜ਼ਦੀਕ ਆ ਰਹੀਆਂ ਹਨ ਤਿਵੇਂ ਹੀ ਰਾਸ਼ਟਰਪਤੀ ਦੀ ਕੁਰਸੀ ਹੱਥਿਆਉਣ ਲਈ ਡੈਮੋਕਰੇਟ ਅਤੇ ਰੀਪਬਲੀਕਨ ਉਮੀਦਵਾਰ ਸਾਰੇ ਹੱਥਕੰਡੇ ਵਰਤ ਰਹੇ ਹਨ। ਓਬਾਮਾ ਅਤੇ ਰੋਮਨੀ ਦੋਵਾਂ ਵਿੱਚਕਾਰ ਚੋਣ ਜੰਗ ਤੇਜ਼ ਹੋ ਗਈ ਹੈ। ਦੋਵੇਂ ਟਵੀਟਸ ਦੁਆਰਾ ਇੱਕ ਦੂਸਰੇ ਤੇ ਹਮਲੇ ਕਰ ਰਹੇ ਹਨ।
ਰੋਮਨੀ ਨੇ ਆਪਣੇ ਤਾਜ਼ਾ ਟਵੀਟ ਵਿੱਚ ਕਿਹਾ ਹੈ ਕਿ ਅਮਰੀਕਨ ਔਰਤਾਂ ਓਬਾਮਾ ਪ੍ਰਸ਼ਾਸਨ ਤੋਂ ਤੰਗ ਆ ਗਈਆਂ ਹਨ। ਉਹ ਚਾਹੁੰਦੀਆਂ ਹਨ ਕਿ ਦੇਸ਼ ਦੀ ਅਰਥਵਿਵਸਥਾ ਨੂੰ ਰਫ਼ਤਾਰ ਦੇਣ ਲਈ ਵਾਈਟ ਹਾਊਸ ਦੀ ਕਮਾਂਡ ਨਵੇਂ ਹੱਥਾਂ ਵਿੱਚ ਜਾਵੇ। ਰੋਮਨੀ ਨੇ ਓਬਾਮਾ ਤੇ ਇਹ ਵੀ ਆਰੋਪ ਲਗਾਇਆ ਹੈ ਕਿ ਸੈਨਾ ਸਬੰਧੀ ਮਾਮਲਿਆਂ ਵਿੱਚ ਵੀ ਓਬਾਮਾ ਕਹਿੰਦਾ ਕੁਝ ਹੋਰ ਹੈ ਅਤੇ ਕਰਦਾ ਕੁਝ ਹੋਰ ਹੈ। ਰੱਖਿਆ ਬਜਟ ਵਿੱਚ 500 ਡਾਲਰ ਦੀ ਕਟੌਤੀ ਦੇ ਪ੍ਰਸਤਾਵ ਤੇ ਓਬਾਮਾ ਨੇ ਦਸਤਖਤ ਕੀਤੇ ਹਨ। ਓਬਾਮਾ ਨੇ ਰੋਮਨੀ ਦੇ ਟੈਕਸ ਸਬੰਧੀ ਪ੍ਰਸਤਾਵਾਂ ਤੇ ਸਵਾਲ ਖੜੇ ਕਰਦੇ ਹੋਏ ਕਿਹਾ ਹੈ ਕਿ ਇਸ ਨਾਲ ਮਿਡਲ ਕਲਾਸ ਨੂੰ ਨੁਕਸਾਨ ਪਹੁੰਚੇਗਾ। ਓਬਾਮਾ ਝੂਠੇ ਆਰੋਪ ਲਗਾਉਣ ਵਿੱਚ ਰੋਮਨੀ ਤੋਂ ਵੀ ਚਾਰ ਕਦਮ ਅੱਗੇ ਚੱਲ ਰਿਹਾ ਹੈ।