ਮੁੰਬਈ- ਸੈਫ਼ ਦੇ ਮੁੰਬਈ ਵਾਲੇ ਘਰ ਵਿੱਚ ਉਸ ਦੇ ਵਿਆਹ ਦਾ ਸੰਗੀਤ ਪ੍ਰੋਗਰਾਮ ਸੀ, ਪਰ ਗਵਾਂਢੀਆਂ ਨੂੰ ਉਚੀ ਆਵਾਜ਼ ਦੇ ਮਿਊਜਿਕ ਤੋਂ ਪਰੇਸ਼ਾਨੀ ਹੋ ਰਹੀ ਸੀ। ਇਸ ਲਈ ਉਨ੍ਹਾਂ ਨੇ ਸੈਫ਼ ਦੀ ਖੁਸ਼ੀ ਦੀ ਪ੍ਰਵਾਹ ਨਾਂ ਕਰਦੇ ਹੋਏ ਪੁਲੀਸ ਨੂੰ ਫੋਨ ਕਰਕੇ ਸ਼ਿਕਾਇਤ ਕਰ ਦਿੱਤੀ ਕਿ ਉਨ੍ਹਾਂ ਦੇ ਗਵਾਂਢ ਵਿੱਚ ਬਹੁਤ ਸ਼ੌਰ ਸ਼ਰਾਬਾ ਹੋ ਰਿਹਾ ਹੈ।ਪਟੌਦੀ ਪਰੀਵਾਰ ਵਿਆਹ ਸਮਾਗਮਾਂ ਨੂੰ ਇਸ ਕਰਕੇ ਗੁਪਤ ਰੱਖ ਰਿਹਾ ਹੈ ਤਾਂ ਕਿ ਉਨ੍ਹਾਂ ਦੇ ਫੈਨਜ਼ ਦੀ ਭੀੜ ਨਾਂ ਜਮਾਂ ਹੋ ਜਾਵੇ।
ਬਾਂਦਰਾਂ ਵਿੱਚ ਸਤਿਗੁਰੂ ਅਪਾਰਟਮੈਂਟ ਦੇ ਸੈਫ਼ ਦੇ ਨਵੇਂ ਘਰ ਵਿੱਚ ਰਾਤ ਨੂੰ ਕਾਫ਼ੀ ਤੇਜ਼ ਅਤੇ ਉਚੀ ਆਵਾਜ਼ ਵਿੱਚ ਸੰਗੀਤ ਵਜ ਰਿਹਾ ਸੀ। ਦੇਰ ਰਾਤ ਗਵਾਂਢੀਆਂ ਵੱਲੋਂ ਸ਼ਿਕਾਇਤ ਕੀਤੇ ਜਾਣ ਤੇ ਫੋਰਨ ਉਥੇ ਪੁਲਿਸ ਪਹੁੰਚ ਗਈ। ਪੁਲਿਸ ਨੇ ਸੰਗੀਤ ਰੁਕਵਾ ਦਿੱਤਾ। ਪੁਲੀਸ ਦੇ ਜਾਣ ਤੋਂ ਬਾਅਦ ਫਿਰ ਸੰਗੀਤ ਚਾਲੂ ਹੋ ਗਿਆ ਪਰ ਘੱਟ ਆਵਾਜ਼ ਤੇ।