ਭੂਰਾ ਕੋਨਾ- ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸਰਕਾਰ ਨੂੰ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਅੰਦਾਜੀ ਨਹੀਂ ਕਰਨੀ ਚਾਹੀਦੀ।ੳਨ੍ਹਾਂ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਇਸੇ ਤਰ੍ਹਾਂ ਧਾਰਮਿਕ ਮਾਮਲਿਆਂ ਵਿਚ ਦਖਲ ਦਿੰਦੀ ਰਹੇਗੀ ਤਾਂ ਰਾਜ ਦੇ ਹਾਲਾਤ ਪ੍ਰਭਾਵਿਤ ਹੋ ਸਕਦੇ ਹਨ। ਕੇਂਦਰੀ ਨੇਤਾਵਾਂ ਨੂੰ ਪੁਰਾਣੇ ਤਜ਼ਰਬਿਆਂ ਤੋਂ ਸਬਕ ਲੈਣਾ ਚਾਹੀਦਾ ਹੈ।
ਦਮਦਮੀ ਟਕਸਾਲ ਦੇ ਸਾਬਕਾ ਮੁੱਖੀ ਰਹਿ ਚੁੱਕੇ ਸੰਤ ਕਰਤਾਰ ਸਿੰਘ ਖਾਲਸਾ ਦੀ ਯਾਦ ਵਿੱਚ ਸਾਲਾਨਾ ਜੋੜਮੇਲਾ ਉਨ੍ਹਾਂ ਦੇ ਪਿੰਡ ਭੁਰਾ ਕੋਨਾ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਬਾਦਲ ਨੇ ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੰਤ ਕਰਤਾਰ ਸਿੰਘ ਜੀ ਨੇ ਸਦਾ ਜੁਲਮ ਅਤੇ ਅਤਿਆਚਾਰ ਦੇ ਖਿਲਾਫ਼ ਆਵਾਜ ਉਠਾਈ। ਬਾਦਲ ਨੇ ਸੰਤ ਜੀ ਦੇ ਜੀਵਨ ਸਬੰਧੀ ਘੱਟ ਅਤੇ ਕੇਂਦਰ ਸਰਕਾਰ ਤੇ ਵੱਧ ਫਿਕਰੇ ਕਸੇ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਮਿਲਣ ਵਾਲੀ ਸੱਬਸਿੱਡੀ ਬੰਦ ਕਰ ਰਹੀ ਹੈ ਅਤੇ ਨਾਲ ਹੀ ਸਿੱਖਾਂ ਦੇ ਧਰਮ ਸਬੰਧੀ ਮਾਮਲਿਆਂ ਵਿੱਚ ਦਖਲ ਦੇ ਰਹੀ ਹੈ। ਇਹ ਵੀ ਕਿਹਾ ਕਿ ਰਾਹੁਲ ਦੇ ਦੌਰੇ ਵੀ ਹੁਣ ਪੰਜਾਬ ਵਿੱਚ ਕਾਂਗਰਸ ਨੂੰ ਮਜਬੂਤ ਨਹੀਂ ਕਰ ਸਕਦੇ।