ਲੁਧਿਆਣਾ-ਆਲ ਇੰਡੀਆ ਸਹਿਬਜਾਦਾ ਅਜੀਤ ਸਿੰਘ ਹਾਕੀ ਚੈਮਪਿਅੰਨਸ਼ਿਪ ਟ੍ਰਾਫੀ 2012 ਦੇ ਦੂਜੇ ਦਿਨ ਪਹਿਲਾ ਮੈਚ ਨਾਮਧਾਰੀ ਇਲੈਵਨ ਨੂੰ 5-0 ਨਾਲ ਜਿੱਤ ਕੇ ਬਾਬਾ ਫਰੀਦ ਕਲੱਬ ਚੰਡੀਗੜ੍ਹ (ਬੀਐਫਸੀ) ਨੂੰ ਕਰਾਰੀ ਹਾਰ ਦਿੱਤੀ। ਇਸ ਇੱਕ ਤਰਫਾ ਮੁਕਾਬਲੇ ਵਿੱਚ ਨਾਮਧਾਰੀ ਇਲੈਵਨ ਦੇ ਖਿਡਰੀ ਜੋਗਾ ਸਿੰਘ ਨੇ 3 ਗੋਲ ਕਰਕੇ ਹੈਟ੍ਰਿਕ ਦਾ ਰਿਕਾਰਡ ਦਰਜ ਕਰਵਾਇਆ ਅਤੇ ਦੂਜਾ ਰੋਮਾਂਚਿਕ ਮੁਕਾਬਲਾ ਇੰਡੀਅਨ ਆਇਯਲ ਕੰਪਨੀ ਆਈਉਸੀ ਅਤੇ ਇੰਡੀਅਨ ਏਅਰ ਫੋਰਸ ਦੇ ਵਿਚ ਹੋਇਆ। ਇਸੇ ਤਰਾਂ ਦੂਜੇ ਮੈਚ ਵਿੱਚ ਵੀ ਪ੍ਰਦੀਪ ਠਾਕੁਰ ਨੇ ਅੱਧੇ ਸਮੇਂ ਤੋਂ ਪਹਿਲਾ ਹੀ 3 ਗੋਲ ਲਗ ਕੇ ਹੈਟ੍ਰਿਕ ਲਗਾ ਕੇ ਟੀਮ ਨੂੰ 3-1 ਨਾਲ ਬੜਤ ਦਵਾਈ। ਇਸ ਦੌਰਾਨ ਮੈਚ ਖੱਤਮ ਹੋਣ ਤੋਂ ਪਹਿਲਾ ਏ.ਕੇ ਮੁਕਾਬਲੇ 6 ਗੋਲ ਮਾਰ ਕੇ ਆਈ ਉਸੀ ਨੇ ਜਿੱਤ ਆਪਣੇ ਨਾਮ ਦਰਜ ਕੀਤੀ। ਪਰਫੈਕਟ ਰੀਯਲ ਏਸਟੇਟ ਵਲੋਂ ਲੁਧਿਆਣਾ ਸਥਿਤ ਪੀਏਯੂ ਦੇ ਪ੍ਰਿਤਪਾਲ ਸਿੰਘ ਹਾਕੀ ਸਟੇਡੀਅਮ ਵਿੱਚ ਚਲ ਰਹੇ ਚੈਮਪਿਅੰਨ ਟ੍ਰਾਫੀ ਦੇ ਪਹਿਲੇ ਮੈਚ ਵਿੱਚ ਸੋਮਵਾਰ ਨੂੰ ਸ਼ੁਰੂ ਵਿੱਚ ਹੀ ਨਾਮਧਾਰੀ ਇਲੈਵਨ ਟੀਮ ਭਾਰੀ ਰਹੀ। ਇਸ ਟੀਮ ਦੇ ਖਿਡਾਰੀ ਜੋਗਾ ਸਿੰਘ ਨੇ 6ਵੇਂ ਮਿੰਟ ਵਿੱਚ ਹੀ ਪਹਿਲਾ ਫਿਲਡ ਗੋਲ ਕਰਕੇ ਆਪਣੀ ਟੀਮ ਨੂੰ ਬੜਤ ਦਰਜ ਕਰਵਾਈ। ਇਸ ਤੋਂ ਬਾਅਦ ਜੋਗਾ ਸਿੰਘ ਨੇ ਜੋਸ਼ ਭਰੇ ਤੇਵਰਾ ਨਾਲ ਆਉਦੇ ਹੋਏ ਪਨੇਲਟਰੀ ਕਾਰਨਰ ਤੇ 8ਵੇਂ ਮਿੰਟ ਵਿੱਚ ਦੂਜਾ ਗੋਲ ਕਰਕੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਅੱਧੇ ਸਮੇਂ ਤੋਂ ਬਾਅਦ ਫੇਰ ਜੋਧਾ ਸਿੰਘ ਨੇ ਜੋਸ਼ ਵਿੱਚ ਆਉਦੇ ਹੋਏ 45ਵੇਂ ਮਿੰਟ ਵਿੱਚ ਤਿਜਾ ਗੋਲ ਲਗਾ ਕੇ ਆਪਣੀ ਟੀਮ ਨੂੰ ਬੜਤ ਦਵਾਉਣ ਅਤੇ ਹੈਟਰਿਕ ਰਿਕਾਰਡ ਬਣਾ ਦਿੱਤਾ। ਇਸ ਦੌਰਾਨ ਜਿਸ ਦੇ ਚਲਦਿਆ ਡੀਐਫਸੀ ਦੀ ਟੀਮ ਪੂਰੀ ਤਰਾਂ ਦਬਾਅ ਵਿੱਚ ਆ ਗਏ। ਇਸ ਦਾਂ ਭਰਪੂਰ ਫਾਈਦਾ ਚਕਦਿਆ ਹੋਇਆ ਨਾਮਧਾਰੀ 11 ਦੇ ਵਲੋਂ ਧਿਆਨ ਸਿੰਘ ਨੇ 52ਵੇਂ ਮਿੰਟ ਵਿੱਚ ਇਕ ਫਿੰਲਡ ਗੋਲ ਕਰਕੇ ਆਪਣਾ ਸਕੋਰ 4-0 ਨਾਲ ਮੈਚ ਨੂੰ ਇਕ ਤਰਫਾ ਕਰ ਦਿੱਤਾ। ਇਸੇ ਤਰਾਂ ਨਾਮਧਾਰੀ 11 ਦੇ ਦਿਲਬਾਗ ਸਿੰਘ ਨੇ 61ਵੇਂ ਮਿੰਟ ਵਿੱਚ ਪਨੇਲਟੀ ਕਾਰਨਰ ਦੀ ਮੱਦਦ ਨਾਲ ਗੋਲ ਕਰਕੇ ਟੀਮ ਨੂੰ ਖੁਸ਼ ਕਰ ਦਿੱਤਾ। ਇਸ ਦੇ ਨਾਲ ਹੀ ਨਾਮਧਾਰੀ ਇਲੈਵਨ ਦੇ ਖੇਡ ਖੱਤਮ ਹੋਣ ਤੱਕ 5 ਗੋਲਾਂ ਨਾਲ ਵਿਰੋਧੀ ਟੀਮ ਨੂੰ ਕੋਈ ਗੋਲ ਕਰਨ ਦਾ ਮੌਕਾ ਨਹੀ ਦਿੱਤਾ ਅਤੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ। ਦੂਜੇ ਮੈਚ ਵਿੱਚ ਆਈਉਸੀ ਦੀ ਟੀਮ ਵਲੋਂ ਸਟਾਰ ਖਿਡਾਰੀ ਦਿਪਕ ਠਾਕੁਰ, ਪ੍ਰਭਜੋਤ ਸਿੰਘ, ਦਵੇਸ਼ ਚੋਹਾਨ ਵਰਗੇ 3 ਔਲਪਿੰਅਨ ਮੈਦਾਨ ਵਿੱਚ ਉਤਰੇ। ਇੰਡੀਅਨ ਏਅਰ ਫੋਰਸ ਦੇ ਵਲੋਂ 11ਵੇਂ ਮਿੰਟ ਵਿੱਚ ਜਗਰੋਪ ਸਿੰਘ ਨੇ ਗੋਲ ਕੀਤਾ ਜਦੋਂ ਕਿ 23ਵੇਂ ਮਿੰਟ ਆਈਉਸੀ ਦੇ ਵਲੋਂ ਦਿਪਕ ਠਾਕੁਰ ਨੇ ਗੋਲ ਕਰਕੇ ਮੈਚ ਨੂੰ ਰੋਚਾਂਚਕ ਬਨਾਉਣ ਦੀ ਕੌਸ਼ਿਸ਼ ਕੀਤੀ। ਇਸੇ ਤਰਾਂ ਠਾਕੁਰ ਨੇ ਆਪਣਾ ਜੋਹਰ ਬਰਕਾਰ ਰੱਖਦਿਆ ਹੋਇਆ ਲਗਾਤਾਰ 25ਵੇਂ ਅਤੇ 28 ਵੇਂ ਮਿੰਟ ਦੂਜੇ ਅਤੇ ਤਿਸਰਾ ਗੋਲ ਕਰਕੇ ਮੈਚ ਨੂੰ ਵਿਰੋਧੀ ਟੀਮ ਲਈ ਚੁਨੋਤੀ ਭਰਿਆ ਕਰ ਦਿੱਤਾ ਅਤੇ ਰਹਦੀ ਖੁੰਹਦੀ ਕਸਰ ਅੱਧੇ ਸਮੇਂ ਵਿੱਚ ਆਈਉਸੀ ਦੇ ਵਲੋਂ 49ਵੇਂ ਮਿੰਟ ਤੇ ਤੇਜ ਤਰਾਰ ਖਿਡਾਰੀ ਹਰਜਾ ਅਤੇ 57ਵੇਂ ਮਿੰਟ ਵਿੱਚ ਗੁਰਜਿੰਦਰ ਸਿੰਘ ਨੇ ਇਕ ਇਕ ਗੋਲ ਲਗਾ ਕੇ ਬਰਾਬਰ ਕਰ ਦਿੱਤਾ। ਜਦੋਂ ਕਿ 60ਵੇਂ ਮਿੰਟ ਵਿੱਚ ਪਨੇਲਟੀ ਕਾਰਨਰ ਦੀ ਮੱਦਦ ਅਤੇ ਔਲਪਿੰਅਨ ਪ੍ਰਭਜੋਤ ਸਿੰਘ ਨੇ 6ਵਾਂ ਗੋਲ ਲਗਾ ਕੇ ਮੈਚ ਨੂੰ ਇਕ ਤਰਫਾ ਕਰ ਦਿੱਤਾ। ਇਸ ਦੇ ਨਾਲ ਹੀ 1 ਮੁਕਾਬਲੇ 6 ਗੋਲ ਕਰਨ ਵਾਲੀ ਆਈਉਸੀ ਦੀ ਟੀਮ ਨੇ ਖੇਡ ਖ੍ਤਮ ਹੋਣ ਤੱਕ ਕੋਈ ਵੀ ਵਿਰੋਧੀ ਟੀਮ ਨੂੰ ਕੋਈ ਵੀ ਗੋਲ ਕਰਨ ਦਾ ਮੌਕਾ ਨਹੀ ਦਿੱਤਾ ਅਤੇ ਜਿਤ ਹਾਸਲ ਕੀਤੀ।
ਇਸ ਮੌਕੇ ਸਟੇਜ ਤੇ ਪਹੁੰਚੇ ਮਹਿਮਾਨ ਪ੍ਰਿਥੀਪਾਲ ਸਿੰਘ ਬਟਾਲਾ, ਗੁਰਭਜਨ ਸਿੰਘ ਗਿੱਲ, ਬਿੱਟੂ ਗਰੇਵਾਲ, ਅਜੇ ਪਾਲ ਸਿੰਘ ਪੁਨਿਆ, ਡਾ. ਜੇ.ਐਸ ਕੰਗ, ਕੌਂਸਲਰ ਭੁਪਿੰਦਰ ਸਿੰਘ ਭਿੰਦਾ, ਜੇ.ਪੀ ਸਿੰਘ, ਪ੍ਰਭਜੋਤ ਸਿੰਘ ਧਾਲੀਵਾਲ, ਔਲਪਿਅੰਨ ਦੀਦਾਰ ਸਿੰਘ, ਹਰਦੀਪ ਸਿੰਘ ਗਰੇਵਾਲ ਅਤੇ ਰਮਲਦੀਪ ਸਿੰਘ ਗਰੇਵਾਲ ਅਤੇ ਹੋਰ ਹਾਜਰ ਸਨ।