ਓਸਲੋ,(ਰੁਪਿੰਦਰ ਢਿੱਲੋ ਮੋਗਾ) – ਪੰਜਾਬ ਚ ਹੁੰਦੇ ਸਭਿਆਚਾਰਿਕ ਮੇਲਿਆ ‘ਚ ਪੋ. ਮੋਹਨ ਸਿੰਘ ਯਾਦਗਾਰੀ ਸਭਿਆਚਾਰਿਕ ਮੇਲੇ ਨੂੰ ਉਹ ਉੱਚ ਸਥਾਨ ਜਾਂ ਮੁਕਾਮ ਪ੍ਰਾਪਤ ਹੈ ਕਿ ਸਭਿਆਚਾਰਿਕ ਮੇਲਿਆਂ ਦੇ ਇਸ ਮੱਕੇ ਚ ਪੰਜਾਬੀ ਮਾਂ ਬੋਲੀ ਨਾਲ ਜੁੜਿਆ ਹਰ ਇੱਕ ਕਲਾਕਾਰ ਇਸ ਦੀ ਸਟੇਜ ਤੇ ਗਾ ਅਤੇ ਦਰਸ਼ਕਾਂ ਦੇ ਰੁਬਰੂ ਹੋ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਹੈ ਅਤੇ ਸਵ.ਪ੍ਰੋ ਮੋਹਨ ਸਿੰਘ ਜੀ ਨੂੰ ਆਪਣੀ ਸੱਚੀ ਸ਼ਰਧਾਂਜਲੀ ਅਰਪਿਤ ਕਰਦਾ ਹੈ। ਡੈਨਮਾਰਕ ਦੀ ਗੋਰੀ ਧੀ ਅਤੇ ਦੁਨੀਆ ਭਰ ਦੇ ਪੰਜਾਬੀਆ ਚ ਹੀਰ ਆਫ ਡੈਨਮਾਰਕ ਦੇ ਨਾਮ ਨਾਲ ਜਾਣੀ ਜਾਂਦੀ ਅਨੀਤਾ ਲੀਰਚੇ ਨੇ ਵੀ ਇਸ ਸਾਲ ਨਾਭੇ ਚ ਹੋਏ 34 ਵਾਂ ਪੋ ਮੋਹਨ ਸਿੰਘ ਯਾਦਗਾਰੀ ਸਭਿਆਚਾਰਿਕ ਮੇਲੇ ਚ ਸ਼ਾਮਿਲ ਹੋ ਦਰਸ਼ਕਾਂ ਦੀ ਕਚਹਿਰੀ ਚ ਆਪਣੀ ਹਾਜ਼ਰੀ ਲਵਾਈ ਅਤੇ ਆਪਣੇ ਚਰਚਿਤ ਗੀਤਾਂ ਨਾਲ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਯਾਦ ਰਹੇ ਅਨੀਤਾ ਲੀਰਚੇ ਨੇ ਦੁਨੀਆਂ ਭਰ ਦੀਆਂ 14 ਵੱਖ ਵੱਖ ਪ੍ਰਸਿੱਧ ਭਾਸ਼ਾਵਾਂ ਚ ਗੀਤ ਗਾਏ ਹਨ ਪਰ ਉਸ ਦਾ ਖਾਸ ਲਗਾਅ ਪੰਜਾਬੀ ਨਾਲ ਹੈ ਅਤੇ ਪੰਜਾਬ ਨੂੰ ਉਹ ਆਪਣਾ ਦੂਸਰਾ ਘਰ ਮੰਨਦੀ ਹੈ। ਸਭਿਆਚਾਰਿਕ ਮੇਲੇ ਦੌਰਾਨ ਪੋ. ਮੋਹਨ ਸਿੰਘ ਯਾਦਗਾਰੀ ਸਭਿਆਚਾਰਿਕ ਫਾਂਊਡੇਸ਼ਨ ਦੇ ਚੇਅਰਮੈਨ ਸ੍ਰ ਜਗਦੇਵ ਸਿੰਘ ਜੱਸੋਵਾਲ ਅਤੇ ਦੂਸਰੇ ਪਤਵੰਤੇ ਸੱਜਣਾ ਵੱਲੋ ਅਨੀਤਾ ਲੀਰਚੇ ਨੂੰ ਪੰਜਾਬੀ ਮਾਂ ਬੋਲੀ ਪ੍ਰਤੀ ਸੇਵਾਵਾ ਲਈ ਵਿਸ਼ੇਸ ਇਨਾਮ ਦੇ ਸਨਮਾਨਿਤ ਕੀਤਾ ਗਿਆ।ਅਨੀਤਾ ਲੀਰਚੇ ਨੇ ਪ੍ਰੈਸ ਨੂੰ ਖੁਦ ਦਿੱਤੀ ਜਾਣਕਾਰੀ ਚ ਦੱਸਿਆ ਕਿ ਇਹ ਇਨਾਮ ਉਸ ਲਈ ਇੱਕ ਵਿਸ਼ੇਸ ਸਨਮਾਨ ਤੋ ਵੀ ਵੱਧ ਹੈ ਅਤੇ ਉਹ ਪ੍ਰੋ. ਮੋਹਨ ਸਿੰਘ ਸਭਿਆਚਾਰਿਕ ਮੇਲੇ ਦੇ ਪ੍ਰਬੰਧਕਾਂ ਅਤੇ ਸਮੂਹ ਪੰਜਾਬੀਆਂ ਦੇ ਅਤਿ ਧੰਨਵਾਦੀ ਹੈ ਅਤੇ ਪੰਜਾਬੀਆ ਵੱਲੋ ਦਿੱਤੇ ਪਿਆਰ ਅਤੇ ਸਨੇਹ ਦਾ ਉਹ ਹਮੇਸ਼ਾ ਰਿਣੀ ਰਹੇਗੀ ।
ਪ੍ਰੋ. ਮੋਹਨ ਸਿੰਘ ਯਾਦਗਾਰੀ ਮੇਲੇ ‘ਚ ‘ਹੀਰ ਆਫ ਡੈਨਮਾਰਕ’ ਅਨੀਤਾ ਲੀਰਚੇ ਵਿਸ਼ੇਸ ਇਨਾਮ ਨਾਲ ਸਨਮਾਨਿਤ
This entry was posted in ਸਰਗਰਮੀਆਂ.