ਪੈਰਿਸ,(ਸੁਖਵੀਰ ਸਿੰਘ ਸੰਧੂ)- ਯੌਰਪ ਵਿੱਚ ਪਈ ਮੰਦੀ ਦੀ ਮਾਰ ਨੇ ਫਰਾਂਸ ਵਿੱਚ ਵੀ ਆਪਣੇ ਰੰਗ ਵਿਖਾਉਣੇ ਸੁਰੂ ਕਰ ਦਿੱਤੇ ਹਨ। ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ।ਇੱਕਲੇ ਪੈਰਿਸ ਸ਼ਹਿਰ ਵਿੱਚ ਹੀ ਇੱਕ ਸਾਲ ਵਿੱਚ ਬੇਰੁਜ਼ਗਾਰ ਲੋਕਾਂ ਦੀ ਗਿਣਤੀ ਵਿੱਚ 5.30 ਪ੍ਰੀਤਸ਼ਤ ਵਾਧਾ ਹੋਇਆ ਹੈ।ਇਸ ਸਾਲ ਸਤੰਬਰ ਦੇ ਅਖੀਰ ਵਿੱਚ ਬੇਰੁਜ਼ਗਾਰ ਲੋਕਾਂ ਦੀ ਗਿਣਤੀ 118310 ਸੀ।ਇਹ ਉਹ ਲੋਕ ਹਨ ਜਿਹਨਾਂ ਨੂੰ ਜ਼ੋਨ ਏ ਨਾਲ ਜਾਣਿਆ ਜਾਦਾ ਹੈ,ਜਿਹਨਾਂ ਕੋਲ ਬਿਲਕੁਲ ਕੋਈ ਕੰਮ ਕਾਰ ਨਹੀ ਹੈ।ਪਿਛਲੇ ਸਾਲ ਇਹ ਗਿਣਤੀ 112310 ਸੀ।ਇਥੇ ਇਹ ਵੀ ਵਰਨਣ ਯੋਗ ਹੈ ਕਿ ਪੂਰੇ ਫਰਾਂਸ ਅਤੇ ਇਸ ਦੀਆਂ ਕਲੋਨੀਆਂ ਵਿੱਚ ਬੇਰੁਜ਼ਗਾਰ ਲੋਕਾਂ ਦੀ ਗਿਣਤੀ 3.057000 ਹੈ।ਹਾਲੇ ਪਿਛਲੇ ਮਹੀਨੇ ਵਿੱਚ ਹੀ 46900 ਲੋਕਾਂ ਨੇ ਬੇਰੁਜ਼ਗਾਰ ਦਫਤਰ ਵਿੱਚ ਕੰਮ ਲਈ ਅਪਲਾਈ ਕੀਤਾ ਹੈ।ਜਿਹੜਾ ਕਿ ਅਪ੍ਰੈਲ 2009 ਤੋਂ ਬਾਅਦ ਇਹ ਹੈਰਾਨੀ ਜਨਕ ਵਾਧਾ ਹੋਇਆ ਹੈ।