ਆਕਲੈਂਡ, (ਹਰਜਿੰਦਰ ਸਿੰਘ ਬਸਿਆਲਾ)- ਪਿਛਲੇ ਐਤਵਾਰ ‘ਨਿਊਜ਼ੀਲੈਂਡ’ਜ਼ ਪ੍ਰੀਮੀਅਰ ਰੋਡ ਰੇਸ’ ਆਕਲੈਂਡ ਮੈਰਾਥਾਨ 2012 ਦੌੜ ਬੜੀ ਜੋਸ਼ੋ-ਗਰੋਸ਼ ਨਾਲ ਸਥਾਨਕ ਲੋਕਾਂ ਅਤੇ 50 ਵੱਖ-ਵੱਖ ਦੇਸ਼ਾਂ ਦੇ ਤਕਰੀਬਨ 16500 ਮੈਰਾਥਨ ਦੌੜਾਕਾਂ ਵੱਲੋਂ ਕੀਤੀ ਗਈ। ਇਸ ਦੇ ਵਿਚ ਭਾਵੇਂ ਬਹੁਤ ਸਾਰੇ ਭਾਰਤੀ ਲੋਕਾਂ ਨੇ ਵੀ ਹਿੱਸਾ ਲਿਆ ਪਰ ਇਕ 73 ਸਾਲਾ ਪੰਜਾਬੀ ਨੌਜਵਾਨ ਸ. ਬਲਬੀਰ ਸਿੰਘ ਬਸਰਾ ਖਲਵਾੜਾ ਗੇਟ ਫਗਵਾੜਾ ਵਾਲਿਆਂ ਨੇ ਪੂਰੀ ਮੈਰਾਥਨ ਦੌੜ ਯਾਨਿ ਕਿ 42.19 ਕਿਲੋਮੀਟਰ ਦਾ ਲੰਬੀ ਦੌੜ 4 ਘੰਟੇ 43 ਮਿੰਟ ਅਤੇ 59 ਸੈਕਿੰਡ ਦੇ ਵਿਚ ਪੂਰਾ ਕਰਕੇ ਇਥੇ ਵਸਦੇ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਆਪਣੀ ਇਸ ਪ੍ਰਾਪਤੀ ਅਤੇ ਤੰਦਰੁਸਤੀ ਦਾ ਰਾਜ ਆਪਣੇ ਪੁੱਤਰ ਗੁਰਦੀਪ ਸਿੰਘ ਬਸਰਾ ਅਤੇ ਨੂੰਹ ਬਲਜਿੰਦਰ ਕੌਰ ਵੱਲੋਂ ਕੀਤੀ ਜਾ ਰਹੀ ਸੇਵਾ ਅਤੇ ਹੌਂਸਲਾ ਅਫ਼ਜਾਈ ਮੰਨਿਆ ਹੈ ਜਿਨ੍ਹਾਂ ਦੇ ਪਿਆਰ ਆਸਰੇ ਉਹ ਇਸ ਮੈਰਾਥਨ ਦੌੜ ਦੇ ਵਿਚ ਹਿੱਸਾ ਲੈ ਸਕੇ ਹਨ। ਸ਼ਾਲਾ ਇਹ 73 ਸਾਲਾ ਨੌਜਵਾਨ ਆਉਣ ਵਾਲੇ ਸਮੇਂ ਵਿਚ ਵੀ ਪੰਜਾਬੀਆਂ ਦੀ ਤੰਦਰੁਸਤੀ ਅਤੇ ਸਿਹਤ ਦਾ ਪ੍ਰਦਰਸ਼ਨ ਕਰਕੇ ਨਿਊਜ਼ੀਲੈਂਡ ਦਾ ਫੌਜਾ ਸਿੰਘ ਕਹਾਵੇ।
ਨਿਊਜ਼ੀਲੈਂਡ ‘ਚ 73 ਸਾਲਾ ਬਸਰਾ ਨੇ ਆਕਲੈਂਡ ਮੈਰਾਥਨ ‘ਚ 42.19 ਕਿਲੋਮੀਟਰ ਦੌੜ ’ਚ ਨੌਜਵਾਨਾਂ ਨੂੰ ਪਛਾੜਿਆ
This entry was posted in ਅੰਤਰਰਾਸ਼ਟਰੀ.