* ਸਹਿਜਧਾਰੀ ਸਿੱਖਾਂ ਦੇ ਵੋਟ ਅਧੀਕਾਰ ਦਾ ਕੇਸ ਸਰਵ ਉਚ ਅਦਾਲਤ ਵਿੱਚੋਂ ਹਾਰ ਜਾਣ ਦੇ ਡਰੋ ਪਿਉ-ਪੁੱਤ ਹੁਣ ਦਿਲੀ ਗੇੜੇ ਮਾਰ ਰਹੇ ਨੇ।
* ਬਾਦਲ ਸਾਹਿਬ ਇਹ ਭੁਲ ਜਾਣ ਕਿ ਉਹ ਸਹਿਜਧਾਰੀ ਸਿੱਖਾਂ ਦੇ ਵੋਟ ਅਧੀਕਾਰ ਨੂੰ ਪਾਰਲੀਮੈਂਟ ਵਿੱਚੋਂ ਸੋਧ ਕਰਵਾ ਲੈਣਗੇ। ਇਸ ਲਈ ਜੇ ਪਾਰਲੀਮੈਂਟ ਮੂਹਰੇ ਸਹਿਜਧਾਰੀ ਸਿੱਖਾ ਨੂੰ ਭੁਖ ਹੜਤਾਲ ਜਾ ਮਰਣ ਵਰਤ ਤੇ ਵੀ ਬੈਠਣਾ ਪਿਆ ਤਾ ਉਹ ਵੀ ਕਰਾਂਗੇ ।
* ਜੇ ਸਹਿਜਧਾਰੀ ਸਿੱਖਾ ਨੂੰ ਵੋਟ ਦਾ ਅਧੀਕਾਰ ਨਹੀ ਦੇਣਾ ਤੇ ਜੇ ਉਹਨਾਂ ਨੂੰ ਸਿੱਖ ਨਹੀ ਮੰਨਣਾ ਤਾਂ ਉਹਨਾਂ ਨੂੰ ਇਕ ਨਵੀ ਘਟ ਗਿਣਤੀ ਦਾ ਰੁਤਬਾ ਦੇ ਕੇ ਨਵਾ ਧਰਮ ਦੇ ਦੇਣ।
ਪੰਜਾਬ ਦੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਹਨਾਂ ਦੇ ਸਪੁੱਤਰ ਡਿਪਟੀ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਕੱਲ ਪ੍ਰਧਾਨ ਮੰਤਰੀ ਸ.ਮਨਮੋਹਨ ਸਿੰਘ ਅਤੇ ਕੇਂਦਰੀ ਗ੍ਰਹਿ ਮੰਤਰੀ ਨਾਲ ਹੋਈ ਮੁਲਾਕਾਤ ਦੇ ਵੇਰਵੇ ਸਬੰਧੀ ਪ੍ਰਤੀ ਕ੍ਰਮ ਦਿੰਦੇ ਹੋਏ ਸਹਿਜਧਾਰੀ ਸਿੱਖ ਪਾਰਟੀ ਦੇ ਕੌਮੀ ਪ੍ਰਧਾਨ ਡਾ.ਪਰਮਜੀਤ ਸਿੰਘ ਰਾਣੂੰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਬਾਦਲਾ ਦੇ ਪ੍ਰਭਾਵ ਹੇਠ ਕੰਮ ਕਰਨ ਦੀ ਲੋੜ ਨਹੀ ਹੈ। ਉਹਨਾਂ ਕਿਹਾ ਕਿ ਸਹਿਜਧਾਰੀ ਸਿੱਖਾਂ ਦੇ ਵੋਟ ਅਧੀਕਾਰ ਦਾ ਕੇਸ ਸਰਵ ਉਚ ਅਦਾਲਤ ਵਿੱਚੋਂ ਹਾਰ ਜਾਣ ਦੇ ਡਰੋ ਪਿਉ-ਪੁੱਤ ਹੁਣ ਦਿਲੀ ਗੇੜੇ ਮਾਰ ਰਹੇ ਨੇ।
ਦਿਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਮਿਆਦ ਵਿੱਚ ਕੀਤੀ ਜਾ ਰਹੀ ਨੋਟੀਫਿਕੇਸ਼ਨ ਰਾਹੀ ਸੋਧ ਨੂੰ ਗੈਰ ਕਾਨੂੰਨੀ ਠਹਿਰਾਉਣ ਵਾਲੇ ਹੁਣ ਇਹ ਖੁਦ ਮੰਨ ਰਹੇ ਹਨ ਕਿ ਸਹਿਜਧਾਰੀ ਸਿੱਖਾਂ ਦਾ ਵੋਟ ਅਧੀਕਾਰ ਵੀ ਨੋਟੀਫਿਕੇਸ਼ਨ ਰਾਹੀ ਖਤਮ ਕਰਨਾ ਸੰਵਿਧਾਨਿਕ ਨਹੀ ਸੀ ,ਜਿਸ ਨੂੰ ਮਾਣਯੋਗ ਹਾਈਕੋਰਟ ਦੇ ਫੁਲ ਬੈਂਚ ਨੇ ਰੱਦ ਕਰ ਦਿੱਤਾ ਸੀ ਅਤੇ ਸੁਪਰੀਮ ਕੋਰਟ ਨੇ ਵੀ ਹਾਲੇ ਇਸ ਤੇ ਸ਼੍ਰੋਮਣੀ ਕਮੇਟੀ ਨੂੰ ਕੋਈ ਰਾਹਤ ਨਹੀ ਦਿਤੀ ਤੇ ਹਾਈਕੋਰਟ ਦੇ ਫੈਸਲੇ ਤੇ ਕੋਈ ਸਟੇਅ ਨਹੀ ਦਿੱਤਾ ਜਿਸ ਕਾਰਣ ਅੱਜ ਦੀ ਘੜੀ ਸਤੰਬਰ 2011 ਵਿਚ ਹੋਈ ਸ਼੍ਰੋਮਣੀ ਕਮੇਟੀ ਦੀ ਚੋਣ ਰੱਦ ਮੰਨੀ ਜਾ ਰਹੀ ਹੈ।
ਡਾ.ਰਾਣੂੰ ਨੇ ਕਿਹਾ ਕਿ ਸਹਿਜਧਾਰੀ ਸਿੱਖ ਪਾਰਟੀ ਦਾ ਇਕ ਵਫ਼ਦ ਛੇਤੀ ਹੀ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਮਿਲੇਗਾ ਅਤੇ ਅਸਲੀਅਤ ਤੋ ਜਾਣੂੰ ਕਰਵਾਏਗਾ।ਉਹਨਾਂ ਕਿਹਾ ਕਿ ਸਨ 2011 ਦੀ ਭਾਰਤ ਸਰਕਾਰ ਦੀ ਮਰਦਮ-ਸ਼ੁਮਾਰੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਸਿੱਖਾਂ ਦੀ ਅਬਾਦੀ 1.75 ਲੱਖ ਹੈ ਜਿਸ ਵਿੱਚੋਂ ਸਿਰਫ਼ 55 ਲੱਖ ਹੀ ਸਿੱਖਾ ਨੂੰ ਗੁਰਦਵਾਰਾ ਕਮੀਸ਼ਨ ਨੇ ਸ਼੍ਰੋਮਣੀ ਕਮੇਟੀ ਚੋਣਾ ਵਿੱਚ ਬਤੌਰ ਵੋਟਰ ਦਰਜ ਕੀਤਾ ਸੀ, ਬਾਕੀ ਜੇ 50 ਲੱਖ ਨਬਾਲਗ ਛੱਡ ਦੇਵੋ ਤਾਂ ਵੀ ਬਚਦੇ 70 ਲੱਖ ਸਿੱਖ ਜਿਨਾ ਨੂੰ ਮਰਦਮ-ਸ਼ੁਮਾਰੀ ਰਿਪੋਰਟ ਵਿੱਚ ਸਿਖ ਕਿਹਾ ਗਿਆ ਹੈ ਉਹਨਾਂ ਦਿਆਂ ਵੋਟਾਂ ਸਹਿਜਧਾਰੀ ਜਾ ਪਤਿਤ ਕਿਹ ਕਿ ਨਹੀ ਬਣਾਈਆਂ । ਡਾ.ਰਾਣੂੰ ਨੇ ਕਿਹਾ ਕਿ ਬਾਦਲ ਸਾਹਿਬ ਇਹ ਭੁਲ ਜਾਣ ਕਿ ਉਹ ਸਹਿਜਧਾਰੀ ਸਿੱਖਾਂ ਦੇ ਵੋਟ ਅਧੀਕਾਰ ਨੂੰ ਪਾਰਲੀਮੈਂਟ ਵਿੱਚੋਂ ਸੋਧ ਕਰਵਾ ਲੈਣਗੇ। ਇਸ ਲਈ ਜੇ ਪਾਰਲੀਮੈਂਟ ਮੂਹਰੇ ਸਹਿਜਧਾਰੀ ਸਿੱਖਾ ਨੂੰ ਭੁਖ ਹੜਤਾਲ ਜਾ ਮਰਣ ਵਰਤ ਤੇ ਵੀ ਬੈਠਣਾ ਪਿਆ ਤਾ ਉਹ ਵੀ ਕਰਾਂਗੇ ਅਤੇ ਪ੍ਰਧਾਨ ਮੰਤਰੀ ਤਾਂ ਖੁਦ ਸਹਿਜਧਾਰੀ ਸਿੱਖ ਨੇ ਉਹਨਾਂ ਨੂੰ ਇਹ ਵੀ ਪੁੱਛਾਂਗੇ ਕਿ ਜੇ ਸਹਿਜਧਾਰੀ ਸਿੱਖਾ ਨੂੰ ਵੋਟ ਦਾ ਅਧੀਕਾਰ ਨਹੀ ਦੇਣਾ ਤੇ ਜੇ ਉਹਨਾਂ ਨੂੰ ਸਿੱਖ ਨਹੀ ਮੰਨਣਾ ਤਾਂ ਉਹਨਾਂ ਨੂੰ ਇਕ ਨਵੀ ਘਟ ਗਿਣਤੀ ਦਾ ਰੁਤਬਾ ਦੇ ਕੇ ਨਵਾ ਧਰਮ ਦੇ ਦੇਣ। ਉਹਨਾਂ ਕਿਹਾ ਕਿ ਬਾਦਲ ਸਾਹਿਬ ਇਹ ਦਸਣ ਕਿ ਜੇ ਹਿੰਦੂ ਘਰ ਪੈਦਾ ਹੋਈਆ ਹਿੰਦੂ ਹੈ ਤੇ ਮੁਸਲਿਮ ਘਰ ਪੈਦਾ ਹੋਇਆ ਮੁਸਲਿਮ ਤੇ ਇਸਾਈ ਘਰ ਪੈਦਾ ਹੋਇਆ ਇਸਾਈ ਤਾਂ ਸਿੱਖ ਘਰ ਪੈਦਾ ਹੋਇਆ ਸਿੱਖ ਕਿਉ ਨਹੀ ਹੋ ਸਕਦਾ। ਜਿਨਾ ਨੇ ਅੰਮ੍ਰਿਤਪਾਨ ਹੀ ਨਹੀ ਕੀਤਾ ਤਾਂ ਉਹਨਾਂ ਦਾ ਪਤਿਤ ਹੋਣ ਦਾ ਸਵਾਲ ਹੀ ਨਹੀ ਪੈਦਾ ਹੁੰਦਾ , ਉਹ ਤਾਂ ਸਹਿਜਧਾਰੀ ਸਿੱਖ ਹੀ ਹਨ, ਕਿਉ ਕਿ ਪਤਿਤ ਸਿਰਫ਼ ਅਮ੍ਰਿਤ ਭੰਗ ਕਰਣ ਵਾਲਾ ਹੁੰਦਾ। ਡਾ.ਰਾਣੂੰ ਨੇ ਕਿਹਾ ਕਿ ਸਹਿਜਧਾਰੀ ਸਿੱਖ ਅੱਜ ਦੀ ਵਿਸ਼ਵ ਸਿਖ ਅਬਾਦੀ ਦਾ 85% ਹਿਸਾ ਹਨ ਅਤੇ ਇਹਨਾਂ ਨੂੰ ਅਖੋ ਪਰੋਖੇ ਕਰਨਾ ਮੁਸ਼ਕਿਲ ਹੀ ਨਹੀ ਨਾਮੁਮਕਨ ਹੈ।