ਨਵੀਂ ਦਿੱਲੀ- ਬੀਜੇਪੀ ਪ੍ਰਧਾਨ ਨਿਤਿਨ ਗੜਕਰੀ ਵੱਲੋਂ ਦਿੱਤੇ ਗਏ ਪੁਠੇ ਸਿੱਧੇ ਬਿਆਨਾਂ ਕਰਕੇ ਪਾਰਟੀ ਅੰਦਰ ਉਸ ਦੇ ਖਿਲਾਫ਼ ਬਗਾਵਤ ਸ਼ੁਰੂ ਹੋ ਗਈ ਹੈ। ਸੀਨੀਅਰ ਵਕੀਲ ਅਤੇ ਬੀਜੇਪੀ ਨੇਤਾ ਮਹੇਸ਼ ਜੇਠਮਲਾਨੀ ਨੇ ਗੜਕਰੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਅਸਤੀਫ਼ਾ ਗੜਕਰੀ ਤੇ ਭ੍ਰਿਸ਼ਟਾਚਾਰ ਦੇ ਲਗੇ ਆਰੋਪਾਂ ਕਰਕੇ ਦਿੱਤਾ ਹੈ। ਜੇਠਮਲਾਨੀ ਨੇ ਗੜਕਰੀ ਨੂੰ ਕਿਹਾ ਸੀ ਕਿ ਜੇ ਉਹ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਨਹੀਂ ਦੇਣਗੇ ਤਾਂ ਮਹੇਸ਼ ਰਾਸ਼ਟਰੀ ਕਾਰਜਕਾਰਨੀ ਛੱਡ ਦੇਣਗੇ।
ਗੜਕਰੀ ਨੇ ਹਾਲ ਹੀ ਵਿੱਚ ਸਵਾਮੀ ਵਿਵੇਕਾਨੰਦ ਦੀ ਤੁਲਨਾ ਡਾਨ ਦਾਊਦ ਇਬਰਾਹਿਮ ਨਾਲ ਕੀਤੀ ਹੈ। ਗੜਕਰੀ ਦਾ ਕਹਿਣਾ ਹੈ ਕਿ ਉਸ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਪਰ ਜੇਠਮਲਾਨੀ ਗੜਕਰੀ ਦੀ ਸਫਾਈ ਤੋਂ ਸੰਤੁਸ਼ਟ ਨਹੀਂ ਹਨ। ਗੜਕਰੀ ਨੇ ਕਿਹਾ ਸੀ ਕਿ ਦਾਊਦ ਅਤੇ ਵਿਵੇਕਾਨੰਦ ਦਾ ਆਈਕਿਯੂ ਇੱਕੋ ਜਿਹਾ ਹੈ। ਇੱਕ ਨੇ ਦੇਸ਼ ਦੀ ਸੇਵਾ ਲਈ ਇਸ ਦਾ ਇਸਤੇਮਾਲ ਕੀਤਾ ਅਤੇ ਦੂਸਰੇ ਨੇ ਦਹਿਸ਼ਗਰਦੀ ਲਈ। ਤਿਵਾਰੀ ਨੇ ਵੀ ਕਿਹਾ ਹੈ ਕਿ ਇਸ ਬਿਆਨ ਲਈ ਗੜਕਰੀ ਨੂੰ ਮਾਫ਼ੀ ਮੰਗਣੀ ਚਾਹੀ ਦੀ ਹੈ।