ਚੰਡੀਗੜ੍ਹ- ਪੰਜਾਬ ਦੇ ਸੀਨੀਅਰ ਅਕਾਲੀ ਨੇਤਾ ਅਤੇ ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੀ ਐਤਵਾਰ ਨੂੰ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਉਹ 67 ਸਾਲ ਦੇ ਸਨ।
ਕੈਪਟਨ ਕੰਵਲਜੀਤ ਸਿੰਘ ਲੁਧਿਆਣਾ ਤੋਂ ਖਰੜ ਵਲ ਜਾ ਰਹੇ ਸਨ। ਖਰੜ ਤੋਂ ਖਾਨਪੁਰ ਕਲਾਂ ਚੌਂਕ ਦੇ ਕੋਲ ਉਨ੍ਹਾਂ ਦੀ ਕਾਰ ਨੂੰ ਸਾਹਮਣੇ ਤੋਂ ਆ ਰਹੇ ਟਰੱਕ ਨੇ ਸਿੱਧੀ ਟਕਰ ਮਾਰੀ। ਕਾਰ ਨੇ ਜਿਵੇਂ ਹੀ ਬਰੇਕ ਲਗਾਈ ਪਿੱਛਲੇ ਪਾਸੇ ਤੋਂ ਆ ਰਿਹਾ ਟਰੱਕ ਵੀ ਕਾਰ ਵਿਚ ਵਜਿਆ। ਕਾਰ ਦੋਵਾਂ ਟਰੱਕਾਂ ਦੇ ਵਿਚਕਾਰ ਫਸ ਗਈ। ਕੈਪਟਨ ਕੰਵਲਜੀਤ ਸਿੰਘ ਅਤੇ ਡਰਾਈਵਰ ਬੁਰੀ ਤਰ੍ਹਾਂ ਜਖਮੀ ਹੋ ਗਏ। ਲ਼ੋਕਾਂ ਨੇ ਬੜੀ ਮੁਸ਼ਕਿਲ ਨਾਲ ਉਨ੍ਹਾਂ ਨੂੰ ਕਾਰ ਵਿਚੋਂ ਬਾਹਰ ਕਢਿਆ। ਦੋਂਵਾਂ ਨੂੰ ਪੀਜੀਆਈ ਚੰਡੀਗੜ੍ਹ ਲਿਜਾਇਆ ਗਿਆ। ਪੀਜੀਆਈ ਵਿਚ ਕੈਪਟਨ ਕੰਵਲਜੀਤ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਤੇ ਪੰਜਾਬ ਦੇ ਮੁੱਖਮੰਤਰੀ ਅਤੇ ਹੋਰ ਅਕਾਲੀ ਨੇਤਾਵਾਂ ਨੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ੍ਰਪੰਜਾਬੀਆ ਤੋਂ ਇਕ ਅਨੁਭਵੀ ਨੇਤਾ ਖੁਸ ਗਿਆ ਹੈ। ਉਹ ਸਾਰੀ ਉਮਰ ਗਰੀਬਾਂ ਦਾ ਜੀਵਨ ਸਤਰ ਉਚਾ ਚੁਕਣ ਲਈ ਕੰਮ ਕਰਦੇ ਰਹੇ। ਉਨ੍ਹਾਂ ਦੀ ਮੌਤ ਨਾਲ ਪੰਜਾਬੀਆਂ ਨੂੰ ਇਕ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਬੜੇ ਦੁੱਖ ਦੀ ਗਲ਼ ਹੈ। ਇਹ ਮੌਤ ਪੰਜਾਬ ਲਈ ਇੱਕ ਕਮੀ ਰਹੇਗੀ। ਪਰ ਬਹੁਤ ਵਾਰੀ ਸੋਚਦਾ ਹਾਂ ਕਿ ਅਕਸਰ ਚੋਟੀ
ਦੇ ਆਗੂ ਹੀ ਹਾਦਸਿਆਂ ਦੇ ਸ਼ਿਕਾਰ ਹੋ ਜਾਂਦੇ ਹਨ, ਜਿਸ ਵਿੱਚ ਰਾਜੇਸ਼ ਪਾਇਲਟ, ਗਿਆਨੀ ਜ਼ੈਲ ਸਿੰਘ,
ਮਾਧਵ ਰਾਉ ਸਿੰਧੀਆ ਆਦਿ ਦੇ ਨਾਂ ਲੈਣ ਯੋਗ ਹਨ।