ਲੀਅਰ, (ਰੁਪਿੰਦਰ ਢਿੱਲੋ ਮੋਗਾ)-ਨਾਰਵੇ ਦੇ ਸ਼ਹਿਰ ਦਰਾਮਨ ਦੇ ਇਲਾਕੇ ਲੀਅਰ ਸਥਿਤ ਗੁਰੂ ਘਰ ਚ ਸਿੱਖ ਸੰਗਤਾ ਵੱਲੋ ਛੇਵੀ ਪਾਤਸ਼ਾਹੀ ਸ੍ਰੀ ਹਰਗੋਬਿੰਦ ਸਾਹਿਬ ਦੀ ਯਾਦ ਚ ਜਦ ਉਹ ਗਵਾਲੀਅਰ ਦੇ ਕਿਲੇ ਤੋ ਮੁੱਕਤ ਹੋ 52 ਪਹਾੜੀ ਰਾਜਿਆ ਸਮੇਤ ਅੰਮ੍ਰਿਤਸਰ ਪੁਹੰਚੇ ਅਤੇ ਇਸ ਬੰਦੀ ਛੋੜ ਦਿਵਸ ਨੂੰ ਇਲਾਕੇ ਚ ਵੱਸਦੀ ਸਿੱਖ ਸੰਗਤ ਵੱਲੋ ਬੜੇ ਉਤਸ਼ਾਹ ਅਤੇ ਸ਼ਰਧਾਪੂਰਵਕ ਢੰਗ ਨਾਲ ਮਨਾਇਆ ਗਿਆ।ਇਸ ਖੁਸ਼ੀ ਮੋਕੇ ਭਾਰੀ ਸੰਖਿਆ ਚ ਸੰਗਤਾ ਨੇ ਗੁਰੂ ਘਰ ਹਾਜ਼ਰੀਆ ਲਵਾ ਗੁਰੂ ਘਰ ਦੀਆ ਖੁਸ਼ੀਆ ਪ੍ਰਾਪਤ
ਕੀਤੀਆ।ਰਹਿਰਾਸ ਦੇ ਪਾਠ ਉਪਰੰਤ ਪੰਜਾਬੋ ਆਏ ਕੀਰਤਨੀਆ ਭਾਈ ਸੁਰਿੰਦਰ ਸਿੰਘ,ਭਾਈ ਨੱਛਤਰ ਸਿੰਘ ਅਤੇ ਭਾਈ ਸਿਮਰਨਪਾਲ ਨੇ ਰੱਬੀ ਬਾਣੀ ਦਾ ਇਲਾਹੀ ਕੀਰਤਨ ਕਰ ਆਈ ਸੰਗਤ ਨੂੰ ਨਿਹਾਲ ਕੀਤਾ ।ਗੁਰਦੁਆਰਾ ਪ੍ਰੰਬੱਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਅਜੈਬ ਸਿੰਘ,ਸੱਕਤਰ ਭਾਈ ਹਰਵਿੰਦਰ ਸਿੰਘ ਤਰਾਨਬੀ,ਭਾਈ ਚਰਨਜੀਤ ਸਿੰਘ ਵੱਲੋ ਇਸ ਮਹਾਨਤਾ ਭਰੇ ਦਿਵਸ ਦੀ ਵੱਡਮੁੱਲੀ ਮਹਾਨਤਾ ਦਾ ਇਤਿਹਾਸ ਸੰਗਤ ਨਾਲ ਸਾਂਝਾ ਕੀਤਾ ਅਤੇ ਕੁੱਲ ਜਗਤ ਨੂੰ ਇਸ ਮਹਾਨ ਦਿਵਸ ਦੀਆ ਮੁਬਾਰਕਾ ਦਿੱਤੀਆ।ਲੰਗਰ ਦੀ ਸੇਵਾ ਸ੍ਰ ਰੁਘਬੀਰ ਸਿੰਘ ਦਰਾਮਨ ਪਰਿਵਾਰ ਵੱਲੋ ਨਿਭਾਈ ਗਈ।ਸਮਾਗਮ ਦੀ ਸਮਾਪਤੀ ਦੋਰਾਨ ਫੁੱਲਝੜੀਆ ਚਲਾਈਆ ਗਈਆ।ਗੁਰੂਦੁਆਰਾ ਪ੍ਰੰਬੱਧਕ ਕਮੇਟੀ ਲੀਅਰ ਦੇ ਮੁੱਖ ਸੇਵਾਦਾਰ ਭਾਈ ਅਜੈਬ ਸਿੰਘ, ਸਕੈਟਰੀ ਭਾਈ ਚਰਨਜੀਤ ਸਿੰਘ,ਖਜਾਨਚੀ ਭਾਈ ਗਿਆਨ ਸਿੰਘ,ਫੋਰਸਤਾਨਦਰ ਭਾਈ ਹਰਵਿੰਦਰ ਸਿੰਘ ਤਰਾਨਬੀ ਅਤੇ ਭਾਈ ਸਰਬਜੀਤ ਸਿੰਘ ਅਤੇ ਭਾਈ ਬਲਦੇਵ ਸਿੰਘ ਆਦਿ ਵੱਲੋ ਗੁਰੂ ਘਰ ਜੁੜੀ ਸੰਗਤ ਦਾ ਤਹਿ ਦਿੱਲੋ ਧੰਨਵਾਦ ਕੀਤਾ ਗਿਆ। ਇਸ ਤੋ ਇਲਾਵਾ ਨਾਰਵੇ ਦੀ ਰਾਜਧਾਨੀ ੳਸਲੋ ਸਥਿਤ ਗੁਰੂ ਘਰ ਚ ਵੀ ਇਹ ਦਿਵਸ ਬੜੀ ਸ਼ਰਧਾਪੂਰਵਕ ਮਨਾਇਆ ਗਿਆ।