ਲੁਧਿਆਣਾ – ਸ਼੍ਰੀ ਆਤਮ ਵੱਲਭ ਜੈਨ ਪਬਲਿਕ ਸਕੂਲ ਵਿੱਚ ਅੰਤਰ ਸਕੂਲ ਡਾਂਸ ਅਤੇ ਸਮੂਹ ਗਾਨ ਪ੍ਰਤਿਯੋਗਿਤਾ ਦਾ ਆਯੋਜਨ ਕੀਤਾ ਗਿਆ। ਮੁੱਖ ਮਹਿਮਾਨ ਦੇ ਰੂਪ ਵਿੱਚ ਉਘੇ ਸਮਾਜ ਸੇਵਕ ਸ. ਹਰਦਿਆਲ ਸਿੰਘ ‘ਅਮਨ’ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਗੁਰੂਆਂ, ਪੀਰਾਂ, ਅਵਤਾਰਾਂ ਨੇ ਸਾਨੂੰ ਸਭ ਨੂੰ ਇੱਕ ਲੜੀ ਵਿੱਚ ਪਰੋਣ ਲਈ ਪ੍ਰੇਰਿਤ ਕੀਤਾ ਹੈ ਪਰ ਅਫਸੋਸ ਹੈ ਕਿ ਅਸੀਂ ਸਾਰੇ ਹੀ ਕੱਟੜਵਾਦ ਦਾ ਸ਼ਿਕਾਰ ਹੋ ਚੁੱਕੇ ਹਾਂ । ਸ. ਅਮਨ ਨੇ ਕਿਹਾ ਕਿ ਹਰ ਇੱਕ ਆਪਣੇ ਮਜ੍ਹਬ ਧਰਮ ਨੂੰ ਹੀ ਚੰਗਾ ਦੱਸ ਰਿਹਾ ਹੈ ਤੇ ਦੂਜੇ ਧਰਮਾਂ ਦੀਆਂ ਨਿੰਦਾ ਕਰ ਰਿਹਾ ਹੈ ਪਰ ਸਰਬਸਾਂਝੀ ਗੁਰਬਾਣੀ ਸਾਨੂੰ ਸਾਰਿਆਂ ਨੂੰ ਸਮਾਜੀ ਜਾਤਾਂ, ਪਾਤਾਂ, ਮਜ੍ਹਬਾਂ, ਧਰਮਾਂ ਤੋਂ ਉਪੱਰ ਉਠ ਕੇ ਮਨੁੱਖਤਾ ਦੇ ਭਲੇ ਲਈ ਪ੍ਰੇਰਦੀ ਹੈ । ਧਾਰਮਿਕ ਸਥਾਨਾਂ ਤੇ ਭਾਵੇਂ ਗੁਰੂਆਂ, ਪੀਰਾਂ, ਫਕੀਰਾਂ ਦਾ ਪ੍ਰਚਾਰ ਤਾਂ ਹੋ ਰਿਹਾ ਹੈ ਪਰ ਇਸਤੇ ਅਮਲ ਆਟੇ ਵਿੱਚ ਲੂਣ ਬਰਾਬਰ ਹੈ । ੳੱਥੇ ਹੀ ਆਦਰਯੋਗ ਮੈਡਮ ਅਪਨੀਤ ਕੌਰ ਜੀ ਜੋ ਐਡਮਿਨਿਸਟ੍ਰੇਸ਼ਨ ਵਿਭਾਗ ਵਿੱਚ ਅਸਿਸਟੈਂਟ ਕਮਿਸ਼ਨਰ ਆਫ ਐਡਮਿਨਿਸਟ੍ਰੇਸ਼ਨ ਦੇ ਅਹੁੱਦੇ ਤੇ ਨਿੱਯੁਕਤ ਹਨ, ਬਚਿੱਆਂ ਦਾ ਹੋਂਸਲਾ ਵਧਾੳਣ ਲਈ ਮਹਿਮਾਨ ਦੇ ਰੂਪ ਵਿਚ ਹਾਜਰ ਹੋਏ ਜਿੰਨ੍ਹਾਂ ਨੇ ਬੋਲਦਿਆਂ ਬੱਚਿਆਂ ਨੂੰ ਪੜ੍ਹਾਈ ਵਿੱਚ ਦਿਲਚਸਪੀ ਲੈਣ ਲਈ ਕਿਹਾ ਤੇ ਨਾਲ ਨਾਲ ਖੇਡਾਂ ਪ੍ਰਤੀ ਵੀ ਪ੍ਰੇਰਿਤ ਕੀਤਾ ਕਿਉਂਕਿ ਖੇਡਾਂ ਨਾਲ ਹੀ ਸਰੀਰ ਦਾ ਹਰ ਪੱਖੋ ਵਿਕਾਸ ਹੁੰਦਾ ਹੈ ਉਨ੍ਹਾਂ ਨੇ ਜੇਤੂ ਵਿਦਿਆਰਥੀਆਂ ਨੂੰ ਆਪਣੇ ਕਰਕਮਲਾਂ ਨਾਲ ਇਨਾਮ ਵੀ ਤਕਸੀਮ ਕੀਤੇ । ਪ੍ਰਤਿਯੋਗਿਤਾ ਵਿੱਚ ਆਪਣੀ ਕਲਾ ਦੇ ਜੋਹਰ ਦਿਖਾੳਣ ਲਈ ਸ਼ਹਿਰ ਦੇ ਕਈ ਉਘੇ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਡਾਂਸ ਕੰਪੀਟੀਸ਼ਨ ਵਿੱਚ ਇਸੇ ਸਕੂਲ ਦੀ ਵਿਦਿਆਰਥਣ ਰਵਲੀਨ ਕੌਰ ਜੋ ਕਿ ਸ. ਹਰਦਿਆਲ ਸਿੰਘ ਅਮਨ ਦੀ ਪੋਤੀ ਹੈ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਉਥੇ ਦੂਜਾ ਸਥਾਨ ਸੈਕੱਰਡ ਹਾਰਟ ਕਾਨਵੈਂਟ ਸਕੂਲ ਭੱਟੀਆਂ ਨੇ ਪ੍ਰਾਪਤ ਕੀਤਾ, ਸੈਂਟ੍ਰਲ ਮਾਡਲ ਹਾਈ ਸਕੂਲ ਤੀਜੇ ਸਥਾਨ ਤੇ ਰਿਹਾ।ਸਮੂਹ ਗਾਨ ਪ੍ਰਤਿਯੋਗਿਤਾ ਵਿਚ ਸੈਕੱਰਡ ਹਾਰਟ ਕਾਨਵੈਂਟ ਸਕੂਲ ਪਹਿਲੇ, ਸ਼੍ਰੀ ਆਤਮ ਵੱਲਭ ਜੈਨ ਪਬਲਿਕ ਸਕੂਲ ਦੂਜੇ ਅਤੇ ਸੈਂਟ੍ਰਲ ਮਾਡਲ ਹਾਈ ਸਕੂਲ ਤੀਜੇ ਸਥਾਨ ਤੇ ਰਿਹਾ। ਪ੍ਰੋਗਰਾਮ ਦੇ ਅੰਤ ਵਿਚ ਸਕੂਲ ਦੇ ਮੁੱਖ ਅਧਿਆਪਕਾ ਸ਼੍ਰੀ ਮਤੀ ਰਸ਼ਮੀ ਜੀ, ਸੰਸਥਾ ਦੇ ਮੁਖੀ ਸ਼੍ਰੀ ਪਾੱਲ ਜੈਨ ਜੀ, ਮੈਨੇਜਰ ਪ੍ਰੌ: ਰਾਜਿੰਦਰ ਜੈਨ ਜੀ, ਕੈਸ਼ੀਅਰ ਅਨਿਲ ਜੈਨ ਜੀ ਅਤੇ ਸੰਸਥਾ ਦੇ ਮੈਂਬਰ ਸ਼੍ਰੀ ਕੋਮਲ ਜੈਨ (ਡਿਊਕ), ਸ਼੍ਰੀ ਪੂਨੀਤ ਜੈਨ ਅਤੇ ਸਾਰੇ ਮੈਂਬਰਾਂ ਨੇ ਜੇਤੂਆਂ ਨੂੰ ੳਹਨਾਂ ਦੀ ਜਿਤ ਦੀ ਵਧਾਈ ਸਮੇਤ ਵਿਦਿਆਰਥੀਆਂ ਦਾ ਹੋਂਸਲਾ ਵਧਾੳਂਦੇ ਹੋਏ ਮੁੱਖ ਮਹਿਮਾਨ ਦਾ ਧੰਨਵਾਦ ਪ੍ਰਗਟ ਕੀਤਾ ।
ਗੁਰੂਆਂ, ਪੀਰਾਂ, ਅਵਤਾਰਾਂ ਨੇ ਸਾਨੂੰ ਸਭ ਨੂੰ ਇੱਕ ਲੜੀ ਵਿੱਚ ਪਰੋਣ ਲਈ ਪ੍ਰੇਰਿਤ ਕੀਤਾ ਹੈ – ਹਰਦਿਆਲ ਸਿੰਘ ਅਮਨ
This entry was posted in ਪੰਜਾਬ.