ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਸਾਹਿਤਕਾਰ ਦਰਸ਼ਨ ਸਿੰਘ ਪ੍ਰੀਤੀਮਾਨ ਦੀ ਪੁਸਤਕ ‘ਇਹ ਵੀ ਦਿਨ ਆਉਣੇ ਸੀ’ ਦਾ ਲੋਕ ਅਰਪਣ ਪੀ. ਟੀ. ਯੂ. ਲਰਨਿੰਗ ਸੈਂਟਰ ਬਰਨਾਲਾ ਵਿਖੇ ਕੀਤਾ ਗਿਆ। ਲੋਕ ਅਰਪਣ ਕਰਨ ਦੀ ਰਸਮ ਸਭਾ ਦੇ ਪ੍ਰਧਾਨ ਡਾ. ਸੰਪੂਰਨ ਸਿੰਘ ਟੱਲੇਵਾਲ, ਸਰਪ੍ਰਸਤ ਜਗਰਾਜ ਧੌਲਾ, ਪ੍ਰਸਿੱਧ ਨਾਵਲਕਾਰ ਓਮ ਪ੍ਰਕਾਸ਼ ਗਾਸੋ, ਡਾ. ਅਮਨਦੀਪ ਟੱਲੇਵਾਲੀਆ, ਬੂਟਾ ਸਿੰਘ ਚੌਹਾਨ, ਅਵਤਾਰ ਸਿੰਘ ਅਣਖੀ, ਹਾਕਮ ਸਿੰਘ ਰੂੜੇਕੇ ਅਤੇ ਸੁਰਜੀਤ ਸਿੰਘ ਪੰਛੀ ਨੇ ਨਿਭਾਈ।
ਇਸ ਮੌਕੇ ਕਿਤਾਬ ਬਾਰੇ ਬੋਲਦਿਆਂ ਡਾ. ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਪ੍ਰੀਤੀਮਾਨ ਨੂੰ ਸਮੇਂ ਦੇ ਹਾਲਤ ਤੇ ਸਮਾਜਿਕ ਅਨਿਆਏ ਨੇ ਹੱਥੀ ਕਲਮ ਫੜ੍ਹਾਈ ਹੈ। ਅਜਿਹੇ ਵਿਦਵਾਨਾ ਦੇ ਆਰਥਿਕ ਮੰਦਹਾਲੀ ਵੇਖ ਕੇ ਮਨ ਮੱਲੋ-ਮੱਲੀ ਭਰ ਆਉਂਦਾ ਹੈ। ਪ੍ਰਸਿੱਧ ਨਾਵਲਕਾਰ ਓਮ ਪ੍ਰਕਾਸ਼ ਗਾਸੋ ਨੇ ਕਿਹਾ ਕਿ ਇੱਕ ਵੇਲੇ ਦੀ ਰੋਟੀ ਦਾ ਫਿਕਰ ਹੋਵੇ ਤੇ ਫਿਰ ਲੇਖਕ ਕਲਮ ਚਲਾਵੇ, ਮੈਂ ਪਹਿਲੀ ਵਾਰ ਅਜਿਹਾ ਲੇਖਕ ਪ੍ਰੀਤੀਮਾਨ ਅੱਖੀਂ ਵੇਖਿਆ ਹੈ। ਜਿਸ ਵਿੱਚ ਸਾਹਿਤ ਕਲਾ ਦੇ ਗੁਣ ਹਨ। ਜਗਰਾਜ ਧੌਲਾ ਨੇ ਕਿਹਾ ਕਿ ਮੈਂ ਹਜਾਰ ਕਿਤਾਬ ਦੇ ਕਰੀਬ ਕਿਤਾਬਾਂ ਪੜ੍ਹੀਆਂ ਹਨ ਪ੍ਰੀਤੀਮਾਨ ਦੀ ਇਹ ਪਹਿਲੀ ਕਿਤਾਬ ਹੈ ਜਿਸ ਨੇ ਮੇਰੇ ਅੱਖੀਆਂ ‘ਚੋਂ ਹੰਝੂ ਡਿਗਣ ਲਾ ਦਿੱਤੇ।
ਅਖੀਰ ਵਿੱਚ ਸਭਾ ਵੱਲੋਂ ਕਹਾਣੀਕਾਰ ਦਰਸ਼ਨ ਸਿੰਘ ਪ੍ਰੀਤੀਮਾਨ ਨੂੰ 2100 ਰੁਪਏ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।