ਲੁਧਿਆਣਾ:- ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਦਾਨੇਵਾਲਾ ਦੀ ਅਗਾਂਹਵਧੂ ਬਾਗਬਾਨ ਅਤੇ ਕਿਨੂੰ ਕੁਈਨ ਵਜੋਂ ਕੌਮੀ ਪ੍ਰਸਿੱਧੀ ਪ੍ਰਾਪਤ ਸਰਦਾਰਨੀ ਕਰਮਜੀਤ ਕੌਰ ਦਾਨੇਵਾਲੀਆ ਨੂੰ ਭਾਰਤ ਦੇ ਖੇਤੀਬਾੜੀ ਮੰਤਰੀ ਸ਼੍ਰੀ ਸ਼ਰਦ ਪਵਾਰ ਅਤੇ ਖੇਤੀਬਾੜੀ ਰਾਜ ਮੰਤਰੀ ਡਾ: ਚਰਨ ਦਾਸ ਮਹੰਤ ਨੇ ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਕੌਮੀ ਪੱਧਰ ਤੇ ਬਾਗਬਾਨੀ ਵਿੱਚ ਵਿਸ਼ੇਸ਼ ਸੇਵਾਵਾਂ ਲਈ ਸਨਮਾਨਿਤ ਕੀਤਾ ਹੈ। ਮਾਨਯੋਗ ਮੰਤਰੀ ਸ਼੍ਰੀ ਸ਼ਰਦ ਪਵਾਰ ਨੇ ਆਪਣੇ ਭਾਸ਼ਣ ਵਿੱਚ ਆਖਿਆ ਕਿ ਭਵਿੱਖ ਦੀ ਖੇਤੀ ਔਰਤ ਸ਼ਕਤੀਕਰਨ ਨਾਲ ਹੀ ਉਚੇਰੀਆਂ ਪ੍ਰਾਪਤੀਆਂ ਕਰ ਸਕੇਗੀ।
ਵਰਨਣਯੋਗ ਗੱਲ ਇਹ ਹੈ ਕਿ ਸਰਦਾਰਨੀ ਕਰਮਜੀਤ ਕੌਰ ਦਾਨੇਵਾਲੀਆ ਪਿਛਲੇ 34 ਸਾਲ ਤੋਂ ਕਿਨੂੰ ਦਾ 30 ਏਕੜ ਸਿਹਤਮੰਦ ਬਾਗ ਪਾਲ ਰਹੇ ਹਨ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਵਿਗਿਆਨੀਆਂ ਦੀ ਤਕਨੀਕੀ ਦੇਖਰੇਖ ਹੇਠ ਬਾਗ ਦੀ ਚੰਗੀ ਪਰਵਰਿਸ਼ ਅਤੇ ਆਪਣੇ ਫ਼ਲਾਂ ਦਾ ਵਧੀਆ ਮੰਡੀਕਰਨ ਕਰ ਰਹੇ ਹਨ।