ਫਤਹਿਗੜ੍ਹ ਸਾਹਿਬ – “ਜਦੋਂ ਦੁਨੀਆਂ ਦੇ ਕੁੱਲ ਮੁਲਕਾਂ ਦੀ ਬਹੁ-ਗਿਣਤੀ 110 ਮੁਲਕਾਂ ਨੇ ਫ਼ਾਂਸੀ ਵਰਗੀ ਅਣਮਨੁੱਖੀ ਸਜ਼ਾਂ ਨੂੰ ਖ਼ਤਮ ਕਰਨ ਦਾ ਫੈਸਲਾਂ ਕਰਕੇ ਸਮੁੱਚੇ ਸੰਸਾਰ ਵਿਚ ਵੱਸਣ ਵਾਲੀਆਂ ਕੌਮਾਂ, ਧਰਮਾਂ, ਫਿਰਕਿਆਂ ਅਤੇ ਮਨੁੱਖਤਾ ਨੂੰ ਸੁਭ ਸੰਦੇਸ ਦਿੱਤਾ ਹੋਵੇ, ਉਸ ਦਿਨ ਹੀ ਤੜ੍ਹਕੇ-ਸਵੇਰ ਨੂੰ ਘੱਟ ਗਿਣਤੀ ਕੌਮਾਂ ਉਤੇ ਜ਼ਬਰ-ਜੁਲਮ ਕਰਨ ਵਾਲੀ ਹਿੰਦ ਹਕੂਮਤ ਨੇ ਸ੍ਰੀ ਕਸਾਬ ਨੂੰ ਅਤਿ ਗੁਪਤ ਰੂਪ ਵਿਚ ਫ਼ਾਂਸੀ ਦੇਕੇ ਕੋਈ ਬਹਾਦਰੀ ਵਾਲਾ ਕੰਮ ਨਹੀ ਕੀਤਾ । ਬਲਕਿ “ਵੱਡੀ ਕਾਇਰਤਾਂ” ਵਾਲਾ ਸਬੂਤ ਦਿੱਤਾ ਹੈ । ਜਿਸ ਨਾਲ ਇਸਲਾਮਿਕ ਮੁਲਕਾਂ ਦੀ ਜਥੇਬੰਦੀ ਆਰਗੇਨਾਈਜੇਸ਼ਨ ਆਫ਼ ਇਸਲਾਮਿਕ ਕੰਟਰੀ (ਓ.ਆਈ.ਸੀ.) ਅਤੇ ਅਰਬ ਮੁਸਲਿਕ ਮੁਲਕਾਂ ਵਿਚ ਕੌਮਾਂਤਰੀ ਪੱਧਰ ਉਤੇ ਹਿੰਦ ਦੇ ਹੁਕਮਰਾਨਾਂ ਵਿਰੁੱਧ ਨਫ਼ਰਤ ਭਰਿਆਂ ਸੰਦੇਸ ਗਿਆ ਹੈ । ਜਿਸਦੇ ਨਤੀਜੇ ਭਵਿੱਖ ਵਿਚ ਕਦੀ ਵੀ ਸਾਜ਼ਗਰ ਨਹੀ ਹੋ ਸਕਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਕਸਾਬ ਨੂੰ ਫ਼ਾਂਸੀ ਦੇਣ ਦੇ ਮੁੱਦੇ ਉਤੇ ਹਿੰਦੂਤਵ ਹੁਕਮਰਾਨਾਂ ਵੱਲੋਂ ਲੋਕਰਾਇ ਤਿਆਰ ਕਰਨ ਦੀ ਬਜ਼ਾਇ ਮੂੰਹ-ਹਨ੍ਹੇਰੇ ਅਤਿ ਗੁਪਤ ਢੰਗ ਨਾਲ ਫ਼ਾਂਸੀ ਦੇਣ ਦੇ ਹੋਏ ਦੁੱਖਦਾਂਇਕ ਅਮਲ ਉਤੇ ਤਿੱਖਾਂ ਪ੍ਰਤੀਕਰਮ ਕਰਦੇ ਹੋਏ ਜ਼ਾਹਿਰ ਕੀਤੇ । ਉਹਨਾਂ ਫ਼ਾਂਸੀ ਦੇ ਮੁੱਦੇ ਉਤੇ ਸਿੱਖ ਇਤਿਹਾਸ ਦੇ ਵੇਰਵੇ ਦਿੰਦੇ ਹੋਏ ਕਿਹਾ ਕਿ 1799 ਤੋਂ ਲੈਕੇ 1849 ਤੱਕ ਮਹਾਰਾਜ਼ਾਂ ਰਣਜੀਤ ਸਿੰਘ ਦੇ ਲਾਹੌਰ ਦਰਬਾਰ ਦੀ ਖ਼ਾਲਸਾ ਹਕੂਮਤ ਨੇ ਕਿਸੇ ਇਕ ਵੀ ਇਨਸਾਨ ਨੂੰ ਫ਼ਾਂਸੀ ਨਹੀ ਦਿੱਤੀ, ਬਲਕਿ ਫ਼ਾਂਸੀ ਦੀ ਸਜ਼ਾਂ ਨੂੰ ਖ਼ਾਲਸਾ ਰਾਜ ਵਿਚ ਖ਼ਤਮ ਕਰ ਦਿੱਤਾ ਗਿਆ ਸੀ । ਕੇਵਲ ਖ਼ਾਲਸਾ ਫ਼ੌਜਾਂ ਵੱਲੋਂ ਫ਼ਤਹਿ ਕੀਤੇ ਗਏ ਪਿਸਾਵਰ, ਮੁਲਤਾਨ ਤੇ ਕਸ਼ਮੀਰ ਦੇ ਇਲਾਕਿਆਂ ਵਿਚ ਜੇਕਰ ਕੋਈ ਖ਼ਾਲਸਾ ਫ਼ੌਜ ਨਾਲ ਸੰਬੰਧਤ ਸਿਪਾਹੀ ਜਾਂ ਅਫ਼ਸਰ ਕਿਸੇ ਔਰਤ ਨਾਲ ਜ਼ਬਰ-ਜਿ਼ਨਾਹ ਕਰਨ ਦਾ ਦੋਸੀ ਪਾਇਆ ਜਾਂਦਾ ਸੀ, ਉਸ ਨੂੰ ਹੀ “ਮਾਰਸ਼ਲ ਲਾਅ” ਦੇ ਅਧੀਨ ਮੌਤ ਦੀ ਸਜ਼ਾਂ ਦਾ ਹੁਕਮ ਸੀ । ਲੇਕਿਨ ਹਿੰਦੂਤਵ ਹਕੂਮਤ ਦੇ 65 ਸਾਲਾ ਦੇ ਇਤਿਹਾਸ ਵਿਚ ਅਨੇਕਾ ਹੀ ਅਜਿਹੀਆਂ ਦੁੱਖਦਾਂਇਕ ਮਿਸਾਲਾਂ ਹਨ ਜਦੋ ਹਿੰਦ ਦੇ ਹੁਕਮਰਾਨ ਨੇ ਕਾਲੇ ਕਾਨੂੰਨਾਂ ਅਤੇ ਤਾਨਾਸ਼ਾਹੀ ਸੋਚ ਉਤੇ ਅਮਲ ਕਰਦੇ ਹੋਏ ਹਜ਼ਾਰਾਂ ਦੀ ਗਿਣਤੀ ਵਿਚ ਸਿੱਖਾਂ, ਮੁਸਲਮਾਨਾਂ ਨੂੰ ਜ਼ਬਰੀ ਮੌਤ ਦੇ ਮੂੰਹ ਵਿਚ ਧਕੇਲਿਆਂ ਅਤੇ ਅਣਮਨੁੱਖੀ ਅਸਹਿ ਤਸੀਹੇ ਦਿੱਤੇ ।
ਉਹਨਾਂ ਕਿਹਾ ਕਿ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਹਿੰਦੂਆਂ ਦਾ ਕਦੇ ਵੀ ਕਿਸੇ ਵੀ ਇਲਾਕੇ ਵਿਚ ਬਾਦਸ਼ਾਹੀ ਜਾਂ ਰਾਜਪ੍ਰਬੰਧ ਨਹੀ ਰਿਹਾ । ਸਿਵਾਏ ਰਾਜਾ ਦਸਰਥ ਦੇ ਸਮੇਂ ਅਯੂਧਿਆਂ ਵਿਖੇ । ਉਹ ਵੀ ਇਕ ਮਿਥਿਹਾਸ ਹੈ । ਉਹਨਾਂ ਕਿਹਾ ਕਿ ਮੁਗਲ ਹਕੂਮਤ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਮਾਸੂਮ ਜਿੰਦਾਂ ਨੂੰ ਜਿਊਦੇ ਦਿਵਾਰਾਂ ਵਿਚ ਚਿਣਕੇ ਸ਼ਹੀਦ ਕਰ ਦਿੱਤਾ ਸੀ । ਔਰਾਗਜੇਬ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਮਾਸੂਮ ਪੁੱਤਰ ਨੂੰ ਉਸ ਦੀਆਂ ਅੱਖਾਂ ਸਾਹਮਣੇ ਟੋਟੋ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿਚ ਪਾਉਣ ਦੀ ਗੈਰ ਇਨਸਾਨੀਅਤ ਅਮਲ ਕੀਤਾ ਸੀ । ਇਹ ਜ਼ਬਰ-ਜੁਲਮ ਇਨਸਾਨੀਅਤ ਦਾ ਜਨਾਜ਼ਾਂ ਕੱਢਣ ਦੀ ਇੰਤਹਾ ਸੀ । ਇਤਿਹਾਸ ਇਸ ਗੱਲ ਦੀ ਵੀ ਗਵਾਹੀ ਭਰਦਾ ਹੈ ਕਿ ਜ਼ਬਰ-ਜੁਲਮ ਕਰਨ ਵਾਲੇ ਹਾਕਮਾਂ ਨੂੰ ਸਮੇਂ ਨੇ ਨਹੀ ਬਖਸਿਆਂ । ਅੰਗਰੇਜ਼ ਬਾਦਸ਼ਾਹ ਮੇਜ਼ਰ ਹੈਡਸਨ ਨੇ ਮੁਗਲ ਹਕੂਮਤ ਦੇ ਆਖਰੀ ਬਾਦਸ਼ਾਹ ਬਾਹਦਰਸ਼ਾਹ ਦੇ ਦੋਵੇ ਪੁੱਤਰਾ ਦੇ ਸਿਰ ਕਲਮ ਕਰਕੇ ਉਸਦੇ ਸਾਹਮਣੇ ਰੱਖ ਦਿੱਤੇ ਸਨ, ਜਿਸ ਤੋਂ ਇਹ ਸਾਬਿਤ ਹੋ ਜਾਂਦਾ ਹੈ ਕਿ ਜ਼ਾਬਰਾਂ ਨੂੰ ਆਪਣੇ ਕੀਤੇ ਦੀ ਸਜ਼ਾਂ ਅਵੱਸ਼ ਮਿਲਦੀ ਹੈ । ਹਿੰਦ ਦੇ ਜਿਨ੍ਹਾਂ ਹੁਕਮਰਾਨਾਂ, ਪੁਲਿਸ ਅਫ਼ਸਰਾਂ ਅਤੇ ਸਿਆਸਤਦਾਨਾਂ ਨੇ 25 ਹਜ਼ਾਰ ਅਣਪਛਾਤੀਆਂ ਲਾਸ਼ਾਂ ਕਹਿਕੇ ਸਿੱਖ ਨੌਜ਼ਵਾਨਾਂ ਨੂੰ ਖ਼ਤਮ ਕੀਤਾ, 1984 ਵਿਚ ਨਿਹੱਥੇ ਅਤੇ ਮਾਸੂਮ ਸਿੱਖ ਬੱਚਿਆਂ, ਅਬਲਾ ਔਰਤਾਂ, ਬਜ਼ੁਰਗਾਂ ਅਤੇ ਨੌਜ਼ਵਾਨਾਂ ਨੂੰ ਦਰਿੰਦਗੀ ਨਾਲ ਖ਼ਤਮ ਕੀਤਾ, ਜ਼ਬਰ-ਜਿ਼ਨਾਹ ਕੀਤੇ, ਉਹਨਾਂ ਨੂੰ ਆਪਣੇ ਕੀਤੇ ਕੁੰਕਰਮਾਂ ਦੀ ਸਜ਼ਾਂ ਅਵੱਸ਼ ਮਿਲੇਗੀ । ਉਹਨਾਂ ਕਿਹਾ ਕਿ ਹਿੰਦ ਦੀ ਵਿਧਾਨ ਦੀ ਧਾਰਾ 14 ਸਭਨਾਂ ਨੂੰ ਬਿਨ੍ਹਾਂ ਕਿਸੇ ਭੇਦ-ਭਾਵ ਦੇ ਬਰਾਬਰਤਾ ਦਾ ਹੱਕ ਦਿੰਦੀ ਹੈ । ਧਾਰਾ 19 ਹਿੰਦ ਦੇ ਕਿਸੇ ਹਿੱਸੇ ਵਿਚ ਵੱਸਣ ਦੀ ਆਜ਼ਾਦੀ ਦਿੰਦੀ ਹੈ ਅਤੇ ਧਾਰਾ 21 ਕੇਵਲ ਅਦਾਲਤ ਨੂੰ ਹੀ ਕਿਸੇ ਦੀ ਜਾਨ ਲੈਣ ਦਾ ਅਧਿਕਾਰ ਦਿੰਦੀ ਹੈ ਨਾ ਕਿ ਸਿਆਸਤਦਾਨਾਂ ਜਾਂ ਜਾਲਮ ਅਫ਼ਸਰਾਂ ਨੂੰ । ਸਿੱਖਾਂ ਦੇ ਕਾਤਿਲਾਂ ਨੂੰ ਕੋਈ ਸਜ਼ਾਵਾਂ ਨਾ ਦੇਣ ਦੇ ਅਮਲ, ਪੀ.ਚਿੰਦਬਰਮ, ਕਮਲ ਨਾਥ, ਕੇ.ਪੀ.ਐਸ. ਗਿੱਲ, ਐਸ.ਐਸ.ਵਿਰਕ, ਇਜ਼ਹਾਰ ਆਲਮ ਵਰਗੇ ਸਿੱਖਾਂ ਦੇ ਕਾਤਿਲਾਂ ਨੂੰ ਵਜ਼ੀਰੀਆਂ ਤੇ ਉੱਚ ਅਹੁਦੇ ਦੇਣ ਦੇ ਸਿੱਖਾਂ ਦੇ ਅੱਲ੍ਹੇ ਜਖ਼ਮਾਂ ਤੇ ਲੂਣ ਛਿੜਕਣ ਦੇ ਹੋ ਰਹੇ ਅਮਲਾਂ ਦਾ ਹਿਸਾਬ-ਕਿਤਾਬ ਸਿੱਖ ਕੌਮ ਹਰ ਕੀਮਤ ਤੇ ਲੈਕੇ ਰਹੇਗੀ । ਭਾਵੇ ਕਿ ਹੁਕਮਰਾਨ ਤੇ ਸਿਆਸਤਦਾਨ ਸਿੱਖ ਕੌਮ ਵਿਰੁੱਧ ਕਿੰਨੀਆਂ ਵੀ ਸਾਜਿ਼ਸਾਂ ਕਿਉਂ ਨਾ ਕਰ ਲੈਣ ।