ਯੂਐਨਓ- ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੇ ਭਾਰਤ ਵੱਲੋਂ ਮੁੰਬਈ ਵਿੱਚ ਹੋਏ ਹਮਲਿਆਂ ਦੇ ਦੋਸ਼ੀ ਕਰਾਰ ਦਿੱਤੇ ਗਏ ਕਸਾਬ ਨੂੰ ਦਿੱਤੀ ਗਈ ਫਾਂਸੀ ਦੀ ਸਜ਼ਾ ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਅਜਿਹੀ ਪ੍ਰਥਾ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਮੂਨ ਨੇ ਜਿਹੜੇ ਦੇਸ਼ਾਂ ਵਿੱਚ ਫਾਂਸੀ ਦੀ ਸਜ਼ਾ ਪਰਚਲਿਤ ਹੈ ਉਨ੍ਹਾਂ ਰਾਸ਼ਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਨੂੰ ਬੰਦ ਕਰ ਦੇਣ।
ਮੂਨ ਨੇ ਸੰਯੁਕਤ ਰਾਸ਼ਟਰ ਸੱਭਾ ਵਿੱਚ ਪਾਸ ਕੀਤੇ ਗਏ ਉਸ ਪ੍ਰਸਤਾਵ ਦਾ ਸਵਾਗਤ ਕੀਤਾ ਹੈ ਜਿਸ ਵਿੱਚ ਸਾਰੇ ਦੇਸ਼ਾਂ ਨੂੰ ਫਾਸੀ ਦੀ ਸਜ਼ਾ ਤੇ ਰੋਕ ਲਗਾਉਣ ਅਤੇ ਮੌਤ ਦੰਡ ਨੂੰ ਖਤਮ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ 150 ਦੇ ਕਰੀਬ ਦੇਸ਼ਾਂ ਨੇ ਜਾਂ ਤਾਂ ਮੌਤ ਦੀ ਸਜ਼ਾ ਨੂੰ ਖਤਮ ਕਰ ਦਿੱਤਾ ਹ ਤੇ ਜਾਂ ਉਹ ਅਜਿਹੇ ਨਿਯਮਾਂ ਦਾ ਪਾਲਣ ਨਹੀਂ ਕਰਦੇ।