ਨਵੀਂ ਦਿੱਲੀ- ਫਿਲਮ ਸਟਾਰ ਸੰਜੇ ਦੱਤ ਦਾ ਐਮਪੀ ਬਣਨ ਦਾ ਸੁਫਨਾ ਅਧੂਰਾ ਹੀ ਰਹਿ ਗਿਆ। ਸੁਪਰੀਮਕੋਰਟ ਨੇ ਸੰਜੇ ਦੱਤ ਵਲੋਂ ਚੋਣ ਲੜਨ ਸਬੰਧੀ ਦਿਤੀ ਗਈ ਅਰਜ਼ੀ ਖਾਰਿਜ਼ ਕਰ ਦਿਤੀ ਹੈ। ਸੰਜੇ ਨੇ ਇਸ ਦਰਖਾਸਤ ਵਿਚ ਆਪਣੇ ਤੇ ਚਲ ਰਹੇ ਮੁੰਬਈ ਬਲਾਸਟ ਕੇਸ ਵਿਚ ਦੋਸ਼ੀ ਠਹਿਰਾਏ ਗਏ ਦੇ ਫੈਸਲੇ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਸੀ, ਤਾਂ ਜੋ ਉਹ ਲੋਕ ਸਭਾ ਦੀ ਚੋਣ ਲੜ ਸਕਣ। ਸੰਜੇ ਦੱਤ ਨੂੰ ਸਮਾਜਵਾਦੀ ਪਾਰਟੀ ਨੇ ਲਖਨਊਂ ਦੀ ਸੰਸਦੀ ਸੀਟ ਤੋਂ ਆਪਣਾ ਉਮੀਦਵਾਰ ਐਲਾਨਿਆਂ ਹੈ।
ਸੁਪਰੀੰਕੋਰਟ ਦੇ ਮੁੱਖ ਜੱਜ ਦੀ ਅਗਵਾਈ ਵਾਲੀ ਬੈਂਚ ਨੇ ਨੇ ਸੰਜੇ ਦੱਤ ਦੇ ਵਕੀਲ ਅਤੇ ਦਰਖਾਸਤ ਦਾ ਵਿਰੋਧ ਕਰ ਰਹੀ ਸੀਬੀਆਈ ਦੀਆਂ ਦਲੀਲਾਂ ਨੂੰ ਸੁਣਨ ਤੋਂ ਬਾਅਦ ਆਪਣਾ ਫੈਂਸਲਾ ਸੁਰੱਖਿਅਤ ਰੱਖ ਲਿਆ ਸੀ। ਜਿਕਰਯੋਗ ਹੈ ਕਿ ਟਾਡਾ ਕੋਰਟ ਨੇ ਆਰਮਜ ਐਕਟ ਦੇ ਤਹਿਤ ਸੰਜੇ ਦੱਤ ਨੂੰ ਦੋਸ਼ੀ ਕਰਾਰ ਦਿੰਦੇ ਹੋਏ 6 ਸਾਲ ਦੀ ਸਜ਼ਾ ਸੁਣਾਈ ਸੀ। ਕਨੂੰਨ ਅਨੁਸਾਰ ਦੋ ਸਾਲ ਤੋਂ ਜਿਆਦਾ ਸਜ਼ਾ ਭੁਗਤਣ ਵਾਲਾ ਚੋਣ ਨਹੀਂ ਲੜ ਸਕਦਾ।
ਜੱਜਾਂ ਦੇ ਇਸ ਬੈਂਚ ਨੇ ਕਿਹਾ ਕਿ ਸੰਜੇ ਦੱਤ ਦੇ ਮੁਕੱਦਮੇ ਦੀ ਤੁਲਨਾ ਭਾਜਪਾ ਦੇ ਸਿਧੂ ਦੇ ਮੁਕਦਮੇ ਨਾਲ ਨਹੀਂ ਕੀਤੀ ਜਾ ਸਕਦੀ। ਜੱਜਾਂ ਵਲੋਂ ਇਹ ਵੀ ਕਿਹਾ ਗਿਆ ਸੰਜੇ ਜਨ ਪ੍ਰਤੀਨਿਧੀਤਵ ਕਨੂੰਨ ਦੀ ਧਾਰਾ 8 (3) ਦੇ ਤਹਿਤ ਚੋਣ ਲੜਨ ਲਈ ਅਯੋਗ ਹੈ। ਇਸ ਕਨੂੰਨ ਅਨੁਸਾਰ ਦੋ ਜਾਂ ਇਸ ਤੋਂ ਜਿਆਦਾ ਸਾਲ ਦੀ ਕੈਦ ਦਾ ਸਜ਼ਾਯਾਫਤਾ ਵਿਅਕਤੀ ਚੋਣ ਨਹੀਂ ਲੜ ਸਕਦਾ। ਜੱਜਾਂ ਨੇ ਇਹ ਵੀ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਚੋਣ ਲੜਨ ਦੀ ਇਜ਼ਾਜਤ ਸਬੰਧੀ ਕੋਰਟ ਦੇ ਅਧਿਕਾਰ ਦੀ ਵਰਤੋਂ ਦੁਰਲੱਭ ਮਾਮਲਿਆਂ ਵਿਚ ਹੀ ਕੀਤੀ ਜਾਂਦੀ ਹੈ।