ਫਤਹਿਗੜ੍ਹ ਸਾਹਿਬ -“ਸਿਰਸੇ ਵਾਲੇ ਬਲਾਤਕਾਰੀ ਅਤੇ ਕਾਤਿਲ ਸਾਧ ਦੇ ਚੇਲਿਆਂ ਵੱਲੋਂ ਅਮਨ-ਪੂਰਵਕ ਅਤੇ ਜ਼ਮਹੂਰੀਅਤ ਢੰਗਾਂ ਨਾਲ ਸਿੱਖਾਂ ਉਤੇ ਬੀਤੇ ਦਿਨੀਂ ਹੋਏ ਹਮਲੇ ਹਿੰਦੂਤਵ ਅਤੇ ਮੁਤੱਸਵੀਂ ਸੋਚ ਨੂੰ ਉਭਾਰਨ ਲਈ ਕੀਤੇ ਗਏ ਹਨ । ਅਜਿਹੇ ਹਮਲਿਆਂ ਨੂੰ ਜਨਮ ਦੇਣ ਵਾਲੀ ਅਸਲ ਮਾਂ ਹਿੰਦੂਤਵ ਹਕੂਮਤ,ਆਈ.ਬੀ. ਅਤੇ ਰਾਅ ਦੀਆਂ ਏਜੰਸੀਆਂ ਹਨ । ਜਿਨ੍ਹਾਂ ਨੇ ਇਨ੍ਹਾਂ ਹਮਲਿਆਂ ਨੂੰ ਰੋਕਣ ਲਈ ਅਤੇ ਸਿੱਖ ਕੌਮ ਦੀ ਵਿਧਾਨਿਕ ਤੌਰਤੇ ਅਤੇ ਸਰੀਰਕ ਤੌਰ ਤੇ ਹਿਫਾਜ਼ਤ ਕਰਨ ਲਈ ਜਾਣ-ਬੁਝ ਕੇ ਕੋਈ ਪ੍ਰਬੰਧ ਨਾ ਕੀਤਾ । ਹਰਿਆਣੇ ਦੀ ਹੁੱਡਾ ਸਰਕਾਰ ਅਤੇ ਸਿਰਸਾ ਪ੍ਰਸ਼ਾਸ਼ਨ ਨੂੰ ਵੀ ਆਪਣੀ ਜਿੰਮੇਵਾਰੀ ਤੋਂ ਭੱਜਣ ਦੇ ਦੋਸ ਤੋਂ ਮੁਕਤ ਨਹੀ ਕੀਤਾ ਜਾ ਸਕਦਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਹਕੂਮਤ, ਖੂਫੀਆਂ ਏਜੰਸੀਆਂ, ਹਰਿਆਣਾ ਸਰਕਾਰ ਤੇ ਸਿਰਸਾ ਪ੍ਰਸ਼ਾਸ਼ਨ ਵੱਲੋਂ “ਵੋਟ ਸਿਆਸਤ” ਦੇ ਗੁਲਾਮ ਬਣਕੇ ਕੀਤੀ ਗਈ ਅਣਗਹਿਲੀ ਦੀ ਜੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਬੇਸੱ਼ਕ ਹਰਿਆਣਾ ਹਕੂਮਤ ਤੇ ਪ੍ਰਸ਼ਾਸ਼ਨ ਨੇ ਹੁਣ ਬਾਅਦ ਵਿਚ ਅਰਧ ਸੈਨਿਕ ਬਲ ਤਾਇਨਾਤ ਕਰ ਦਿੱਤੇ ਹਨ ਅਤੇ ਦੋਸੀਆਂ ਵਿਰੁੱਧ ਕੇਸ ਰਜਿ਼ਸਟਰਡ ਕਰ ਲਿਆ ਹੈ, ਪਰ ਸਰਕਾਰ ਦੀ ਸਰਪ੍ਰਸਤੀ ਵਾਲੇ ਡੇਰੇ ਸਿਰਸੇ ਅੰਦਰ ਗੈਰ ਕਾਨੂੰਨੀ ਹਥਿਆਰਾਂ ਦੇ ਭੰਡਾਰ ਜਮ੍ਹਾਂ ਕਰਨ ਵਾਲਿਆਂ ਅਤੇ ਸਿੱਖਾਂ ਉਤੇ ਸਾਜ਼ਸੀ ਹਮਲੇ ਕਰਨ ਵਾਲਿਆਂ ਨੂੰ ਡੇਰੇ ਦੇ ਅੰਦਰ ਜਾਕੇ ਛਾਣਬੀਨ ਕਰਦੇ ਹੋਏ ਗ੍ਰਿਫਤਾਰ ਨਾ ਕਰਨ ਦੇ ਅਮਲ ਸਪੱਸਟ ਕਰਦੇ ਹਨ ਕਿ ਇਹ ਅਮਲ ਸਿੱਖਾਂ ਵਿਰੁੱਧ ਇਕ ਡੂੰਘੀ ਸਾਜਿ਼ਸ ਦਾ ਇਕ ਹਿੱਸਾ ਹੈ ।
ਉਹਨਾਂ ਹਿੰਦੂਤਵ ਹਕੂਮਤ, ਏਜੰਸੀਆਂ, ਪ੍ਰਸ਼ਾਸ਼ਨ, ਹਰਿਆਣਾ ਪੁਲਿਸ ਅਤੇ ਡੇਰੇ ਦੇ ਮਨੁੱਖਤਾ ਵਿਰੋਧੀ ਹੁਲੜਵਾਜਾਂ ਨੂੰ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਸਿੱਖ ਧਰਮ ਅਤੇ ਸਿੱਖ ਕੌਮ ਨੂੰ ਜ਼ਾਲਿਮ ਮੁਗਲ ਅਤੇ ਅੰਗਰੇਜ਼ ਹਕੂਮਤਾਂ ਵੀ ਖ਼ਤਮ ਨਹੀ ਕਰ ਸਕੀਆਂ । ਲੇਕਿਨ ਮੁਗਲ ਅਤੇ ਅੰਗਰੇਜ਼ ਹਕੂਮਤਾਂ ਖ਼ਤਮ ਹੋਕੇ ਰਹਿ ਗਈਆਂ ਹਨ । ਇਸ ਲਈ ਸਿਰਸੇ ਵਾਲਾ ਸਾਧ ਜੋ ਕਤਲਾਂ ਅਤੇ ਬਲਾਤਕਾਰੀ ਕੇਸਾ ਵਿਚ ਉਲਝਿਆਂ ਹੋਇਆ ਹੈ, ਜੋ ਆਪਣੇ ਆਪ ਨੂੰ ਇਕ ਦੇਹਧਾਰੀ ਗੁਰੂ ਅਖਵਾਉਦਾਂ ਹੈ, ਉਸ ਵਿਰੁੱਧ ਹਕੂਮਤਾਂ ਅਤੇ ਪ੍ਰਸ਼ਾਸ਼ਨ ਕਾਰਵਾਈ ਕਿਉਂ ਨਹੀ ਕਰਦੀਆਂ ? ਉਹਨਾਂ ਕਿਹਾ ਕਿ ਸਿੱਖ ਧਰਮ ਤੇ ਸਿੱਖ ਕੌਮ ਮਨੁੱਖਤਾ ਪੱਖੀ ਸੋਚ “ਸਰਬੱਤ ਦੇ ਭਲੇ” ਦੀ ਗੱਲ ਕਰਦੀ ਹੈ । ਜਦੋਕਿ ਹਿੰਦੂਤਵ ਹਕੂਮਤ ਕਾਂਗਰਸ, ਭਾਜਪਾ ਅਤੇ ਬਾਦਲ ਦਲੀਏ ਸਭ ਦੇਹਧਾਰੀਆਂ ਅਤੇ ਡੇਰਿਆਂ ਉਤੇ ਮੱਥੇ ਰਗੜ੍ਹਕੇ ਮਨੁੱਖਤਾ ਵਿਰੋਧੀ ਵੋਟ ਸਿਆਸਤ ਵਿਚ ਗ੍ਰਸਤ ਹੋਏ ਪਏ ਹਨ । ਉਹਨਾਂ ਕਿਹਾ ਕਿ ਸਿਰਸੇ ਵਿਖੇ ਹੋਈ ਦੁੱਖਦਾਂਇਕ ਘਟਨਾ ਉਪਰੰਤ ਕਾਂਗਰਸ, ਭਾਜਪਾ ਅਤੇ ਬਾਦਲ ਦਲੀਆਂ ਦੇ ਹੈੱਡਕੁਆਰਟਰਾਂ ਤੋਂ ਇਸ ਦਿਸਾ ਵੱਲ ਕੋਈ ਵੀ ਬਿਆਨ ਨਾ ਆਉਣਾ ਜ਼ਾਹਿਰ ਕਰਦਾ ਹੈ ਕਿ ਇਹ ਸਿਆਸਤਦਾਨ ਕੇਵਲ ਆਪਣੇ ਪਰਿਵਾਰਿਕ, ਮਾਲੀ ਅਤੇ ਰਾਜਨੀਤਿਕ ਸਵਾਰਥਾਂ ਦੇ ਗੁਲਾਮ ਬਣਕੇ ਰਹਿ ਗਏ ਹਨ । ਮਨੁੱਖਤਾ ਦਾ ਕਿਸੇ ਸਥਾਂਨ ਤੇ ਅਜਾਈਂ ਖ਼ੂਨ ਵਹੇ ਜਾਂ ਹਿੰਦ ਦੇ ਕਿਸੇ ਹਿੱਸੇ ਵਿਚ ਇਹ ਸਿਆਸਤਦਾਨ ਵੱਖ-ਵੱਖ ਕੌਮਾਂ ਅਤੇ ਧਰਮਾਂ ਨੂੰ ਭਿੜਾਕੇ ਇਥੋ ਦੇ ਅਮਨਮਈ ਮਾਹੌਲ ਨੂੰ ਵਿਸ਼ਫੋਟਕ ਬਣਾਉਣ ਵਾਲਿਆਂ ਵਿਰੁੱਧ ਜਨਤਾ ਨੂੰ ਸੁਚੇਤ ਹੋਕੇ ਵਿਚਰਨਾ ਪਵੇਗਾ ਅਤੇ ਇਨ੍ਹਾਂ ਦੇ ਮਨੁੱਖਤਾ ਵਿਰੋਧੀ ਚਿਹਰਿਆਂ ਨੂੰ ਪਹਿਚਾਨਣਾ ਪਵੇਗਾ । ਉਹਨਾਂ ਮੰਗ ਕੀਤੀ ਕਿ ਹਰਿਆਣਾ, ਪੰਜਾਬ ਅਤੇ ਹਿੰਦ ਦੇ ਮਾਹੌਲ ਨੂੰ ਅਮਨਮਈ ਬਣਾਈ ਰੱਖਣ ਲਈ ਦੋਸੀਆਂ ਨੂੰ ਡੇਰੇ ਵਿਚੋਂ ਤੁਰੰਤ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ ਅਤੇ ਡੇਰੇ ਵਿਚ ਫ਼ੌਜ ਲਗਾਕੇ ਤਲਾਸ਼ੀ ਲੈਦੇ ਹੋਏ ਗੈਰ ਕਾਨੂੰਨੀ ਹਥਿਆਰ ਅਤੇ ਬਦਮਾਸ਼ਾਂ ਨੂੰ ਨੱਥ ਪਾਈ ਜਾਵੇ । ਉਹਨਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਇਸ ਸੰਬੰਧ ਵਿਚ ਪ੍ਰਗਟਾਏ ਵਿਚਾਰ ਉਤੇ ਪ੍ਰਤਿਕਰਮ ਪ੍ਰਗਟ ਕਰਦੇ ਹੋਏ ਕਿਹਾ ਕਿ ਜਦੋ ਤੱਕ ਜਥੇਦਾਰ ਸਾਹਿਬ ਬਾਦਲ ਹਕੂਮਤ ਨੂੰ ਸਿਰਸੇ ਵਿਖੇ ਹੋਈ ਕਾਰਵਾਈ ਵਿਰੁੱਧ ਕਾਰਵਾਈ ਕਰਨ ਲਈ ਨਹੀ ਕਹਿੰਦੇ, ਉਦੋਂ ਤੱਕ ਉਹਨਾਂ ਵੱਲੋਂ ਪ੍ਰਗਟਾਏ ਵਿਚਾਰ ਕੋਈ ਸਾਰਥਿਕ ਨਤੀਜਾਂ ਨਹੀ ਕੱਢ ਸਕਣਗੇ ।