ਪੈਰਿਸ, (ਸੁਖਵੀਰ ਸਿੰਘ ਸੰਧੂ)- ਕੱਲ ਰਾਤ ਪੁਲਿਸ ਨੇ ਦੋ ਆਦਮੀਆਂ ਨੂੰ ਗ੍ਰਿਫਤਾਰ ਕੀਤਾ ਹੈ।ਉਹ ਪੈਰਿਸ ਦੇ ਨਾਲ ਲਗਦੇ ਇਲਾਕੇ ਪਾਤਾਂਨ ਦੀਆਂ ਕਬਰਾਂ ਵਿੱਚੋਂ ਰਾਤ ਨੂੰ ਮੁਰਦੇ ਉਖਾੜ ਕੇ ਸੋਨੇ ਦੇ ਦੰਦ ਚੋਰੀ ਕਰ ਲੈਦੇ ਸਨ। ਗਸ਼ਤ ਕਰ ਰਹੀ ਪੁਲਿਸ ਨੂੰ ਜਦੋਂ ਰਾਤ ਦੇ ਦੋ ਵਜੇ ਦੇ ਕਰੀਬ ਕਬਰਾਂ ਦੇ ਦਰਵਾਜ਼ੇ ਵਿੱਚੋਂ ਇੱਕ ਆਦਮੀ ਨੂੰ ਬਾਹਰ ਆਉਦਾ ਵੇਖਿਆ ਜਿਸ ਦੇ ਹੱਥ ਵਿੱਚ ਲੋਹੇ ਦੀ ਰਾੜ ਵੀ ਫੜੀ ਹੋਈ ਸੀ।ਪੁਲਿਸ ਨੂੰ ਸ਼ੱਕ ਪੈ ਜਾਣ ਤੇ ਜਦੋ ਉਸ ਦੀ ਤਲਾਸ਼ੀ ਲਈ ਗਈ ਉਸ ਕੋਲੋ 10 ਸੋਨੇ ਦੇ ਦੰਦ ਬਰਾਮਦ ਹੋਏ ਜਿਸ ਨੇ ਕਬਰਾਂ ਵਿੱਚੋਂ ਮੁਰਦਿਆਂ ਦੇ ਉਖਾੜੇ ਹੋਏ ਸਨ।ਦੂਸਰੇ ਆਦਮੀ ਨੂੰ ਬਾਹਰ ਕਾਰ ਕੋਲ ਖੜੇ ਨੂੰ ਗ੍ਰਿਫਤਾਰ ਕਰ ਲਿਆ।ਜਿਹੜਾ ਕਿ ਕਾਰ ਦਾ ਸ਼ੀਸ਼ਾ ਤੋੜ ਕੇ ਸਮਾਨ ਚੋਰੀ ਕਰਨ ਦਾ ਯਤਨ ਕਰ ਰਿਹਾ ਸੀ।ਖਬਰ ਲਿਖੇ ਜਾਣ ਤੱਕ ਦੋਵੇਂ ਪੁਲਿਸ ਦੀ ਹਿਰਾਸਤ ਵਿੱਚ ਹਨ।ਇਥੇ ਇਹ ਵੀ ਦੱਸਣ ਯੋਗ ਹੈ ਕਿ ਇਹ ਪੈਰਿਸ ਦਾ ਸਭ ਤੋਂ ਵੱਡਾ ਕਬਰਸਤਾਨ ਹੈ, ਜਿਹੜਾ 107 ਹੈਕਟਰ ਵਿੱਚ ਬਣਿਆ ਹੋਇਆ ਹੈ।ਇਹ 15 ਨਵੰਬਰ 1886 ਨੂੰ ਖੁਲਿਆ ਸੀ ਜਿਥੇ ਹੁਣ ਤੱਕ ਦਸ ਲੱਖ ਲੋਕੀ ਦਫਨਾਏ ਜਾ ਚੱਕੇ ਹਨ।