ਅਨੰਦਪੁਰ ਸਾਹਿਬ (ਪਰਮਜੀਤ ਸਿੰਘ ਬਾਗੜੀਆ)- ਪੰਜਾਬ ਦੀ ਧਰਤੀ ‘ਤੇ ਜਿੱਥੇ ਸਰਦੀ ਰੁੱਤ ਵਿਚ ਖੇਡ ਸਰਗਰਮੀਆਂ ਆਪਣੇ ਪੂਰੇ ਜੋਬਨ ‘ਤੇ ਹੁੰਦੀਆਂ ਹਨ ਉਥੇ ਇਨ੍ਹਾਂ ਖੇਡਾਂ ਵਿਚ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਦਾ ਬੋਲ ਬਾਲਾ ਰਹਿੰਦਾ ਹੈ।ਕਬੱਡੀ ਸਭ ਖੇਡਾਂ ਦੀ ਪ੍ਰਧਾਨ ਖੇਡ ਬਣ ਜਾਂਦੀ ਹੈ।ਇਨ੍ਹੀਂ ਦਿਨੀ ਪੰਜਾਬ ਦੇ ਜ਼ਿਲ੍ਹਿਆਂ ਜਾਂ ਕਸਬਿਆਂ ਦੀ ਗੱਲ ਤਾਂ ਛੱਡੋ,ਪਿੰਡਾਂ ਵਿਚ ਵੀ ਹੁੰਦੇ ਕਬੱਡੀ ਮੁਕਾਬਲੇ ‘ਅੰਤਰਰਾਸ਼ਟਰੀ ਕਬੱਡੀ ਕੱਪ’ ਜਾਂ ‘ਵਰਲਡ ਕਬੱਡੀ ਕੱਪ’ ਕਰਕੇ ਪ੍ਰਚਾਰੇ ਜਾਂਦੇ ਹਨ।ਅਜਿਹੇ ਭਾਵਂੇ 100 ਦੇ ਲਗਭਗ ਕਬੱਡੀ ਟੂਰਨਾਮੈਂਟ ਹੁੰਦੇ ਹਨ ਪਰ ਯੂ.ਕੇ.ਵਸਦੇ ਪੰਜਾਬੀਆਂ ਵਲੋਂ ਖਾਲਸਾ ਕੌਮ ਦੇ ਸਿਰਜਣ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਮਨਾਏ ਜਾਂਦੇ ਧਾਰਮਿਕ ਤੇ ਇਤਿਹਾਸਕ ਮਹੱਤਵ ਦੇ ਖਾਲਸਾਈ ਪੁਰਬ ਹੋਲਾ ਮਹੱਲਾ ਮੌਕੇ ਪੰਜਾਬ ਸਰਕਲ ਕਬੱਡੀ ਚੈਂਪੀਅਨਸ਼ਿਪ ਕਰਵਾਈ ਜਾਂਦੀ ਹੈ ਜਿਸ ਵਿਚ ਪੰਜਾਬ ਦੇ ਸਮੁੱਚੇ 20 ਜ਼ਿਲਿਆਂ ਦੇ ਕਬੱਡੀ ਖਿਡਾਰੀਆਂ,ਕੋਚਾਂ, ਖੇਡ ਮਾਹਿਰਾਂ ਤੇ ਖੇਡ ਸਹਾਇਕਾਂ ਦੀ ਸ਼ਮੂਲੀਅਤ ਇਸਨੂੰ ਵਿਲੱਖਣਤਾ ਪ੍ਰਦਾਨ ਕਰਦੀ ਹੈ।ਸ੍ਰੀ ਅਨੰਦਪੁਰ ਸਾਹਿਬ ਸਪੋਰਟਸ ਕਲੱਬ ਯੂ.ਕੇ. ਵਲੋਂ ਇਸ ਵਾਰ ਵੀ ਛੇਵੀਂ ਹੋਲਾ ਮਹੱਲਾ ਕਬੱਡੀ ਤੇ ਕੁਸ਼ਤੀ ਚੈਂਪੀਅਨਸ਼ਿਪ ਖਾਲਸਾ ਸੀਨੀਅਰ ਸੈਕੰਡਰੀ ਸਕੂਲ,ਨੈਨਾ ਦੇਵੀ ਰੋਡ ਅਨੰਦਪੁਰ ਸਾਹਿਬ ਵਿਖੇ ਕਰਵਾਈ ਗਈ।
ਯੂ.ਕੇ. ਵਾਸੀਆਂ ਜਿਨ੍ਹਾਂ ਵਿਚ 40 ਪ੍ਰਸਿੱਧ ਕਬੱਡੀ ਖਿਡਾਰੀ,ਵਲੈਤ ਵਸਦੇ ਉੱਘੇ ਕਾਰੋਬਾਰੀ ਪੰਜਾਬੀ ਤੇ ਖੇਡਾਂ ਦੇ ਪ੍ਰਮੋਟਰ ਤੇ ਸਪੋਟਰ ਸ਼ਾਮਲ ਹਨ,ਵਲੋਂ ਇਸ ਵਾਰ ਇਹ ਚੈਂਪੀਅਨਸ਼ਿਪ ਸਥਾਨ ਤਬਦੀਲ ਹੋਣ ਕਰਕੇ ਨਵੀਂ ਥਾਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ,ਨੈਨਾ ਦੇਵੀ ਰੋਡ ਵਿਖੇ ਕਰਵਾਈ ਗਈ ਭਾਵੇਂ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਦਰਸ਼ਕਾਂ ਨੂੰ ਇਹ ਨਵਾਂ ਖੇਡ ਸਥਲ ਲੱਭਣ ਵਿਚ ਆਈ ਮੁਸ਼ਕਲ ਦੇ ਸਿੱਟੇ ਵਜੋਂ ਰੌਣਕ ਹਿਸਾਬ ਦੀ ਹੀ ਸੀ ਪਰ ਚੈਂਪਅਿਨਸ਼ਿਪ ਦੇ ਦੂਜੇ ਤੇ ਆਖਿਰੀ ਦਿਨ ਕਬੱਡੀ ਦੇ ਸ਼ੁਕੀਨਾਂ ਨੇ ਸਵੇਰੇ ਹੀ ਆਪਣੀ ਥਾਂ ਮੱਲਣੀ ਸ਼ੁਰੂ ਕਰ ਦਿੱਤੀ ਸੀ।ਪ੍ਰਬੰਧਕਾਂ ਵਲੋਂ ਵੀ ਦਰਸ਼ਕਾਂ ਦੀ ਵਧਦੀ ਭੀੜ ਨੂੰ ਵੇਖਦਿਆਂ ਕਬੱਡੀ ਮੈਦਾਨ ਦੁਆਲੇ ਲੋਹੇ ਦੇ ਬੈਰੀਕੇਡ ਲਗਵਾਏ ਜਾ ਰਹੇ ਸਨ।ਇਹ ਸੇਵਾ ਸ.ਸੁਰਜੀਤ ਸਿੰਘ ਗਰਚਾ ਤੇ ਚਮਕੌਰ ਸਾਹਿਬ ਕਬੱਡੀ ਅਕੈਡਮੀ ਵਲੋਂ ਸੀ।ਚੈਂਪੀਅਨਸ਼ਿੱਪ ਵਿਚ ਯੂ.ਕੇ. ਵਸਦੇ ਸੱਜਣਾਂ ਵਿਚ ਰਛਪਾਲ ਸਿੰਘ ਸ਼ੀਰਾ ਅਟਵਾਲ ਪਿੰਡ ਸੰਮੀਪੁਰ,ਅਮਰੀਕ ਸਿੰਘ ਸਹੋਤਾ ਘੁੱਦਾ ਪਿੰਡ ਰੁੜਕਾ,ਗੁਰਪਾਲ ਸਿੰਘ ਪੱਡਾ ਅਨੰਦਪੁਰ ਸਾਹਿਬ,ਕੁੰਦਨ ਸਿੰਘ ਖੈੜਾ ਦੋਨਾ,ਹਰਮਿੰਦਰ ਸਿੰਘ ਗਿੱਲ ਨੰਗਲ ਮੱਝਾ,ਕੇਵਲ ਸਿੰਘ ਰੰਧਾਵਾ ਬੱਲ,ਬਲਬੀਰ ਸਿੰਘ ਧਨੋਆ ਪਰਸਰਾਮਪੁਰ,ਪਿਆਰਾ ਸਿੰਘ ਗੁੰਮਟਾਲਾ,ਬਿੰਦਰ ਫਿਰੋਜ਼ਪੁਰੀਆ,ਨਾਜਰ ਸਿੰਘ ਧਾਲੀਵਾਲ ਪੰਨੂ ਮਜਾਰਾ,ਮੋਹਨ ਸਿੰਘ ਕੰਧੋਲਾ ਹੱਪੋਵਾਲ,ਸੁਰਿੰਦਰ ਸਿੰਘ ਮਾਣਕ,ਬਲਜੀਤ ਸਿੰਘ ਮੱਲ੍ਹੀ ਜਗਰਾੳਂ,ਅਖਤਰ ਸਹੋਤਾ ਚੱਕ ਢੱਡੇ,ਜਰਨੈਲ ਸਿੰਘ ਜੈਲਾ ਨੱਥੁਪੁਰ,ਮੋਹਨ ਸੰਘਾ ਕਾਲਾ ਸੰਘਿਆ,ਦੇਸ ਰਾਜ ਮੰਗੀ ਰੁੜਕਾ ਖੁਰਦ,ਸੁਰਿੰਦਰ ਸਹੋਤਾ ਅੱਪਰਾ,ਲਹਿੰਬਰ ਸਿੰਘ ਲਿੱਧੜਾਂ,ਅਜਮੇਰ ਸਿੰਘ ਰੰਧੇਵਾ ਦਕੋਹਾ,ਲਹਿੰਬਰ ਸਿੰਘ ਕੰਗ ਕੁਲਥਮ,ਜਰਨੈਲ ਸਿੰਘ ਰਾਣਾ ਤੇ ਕਰਨੈਲ ਸਿੰਘ ਰਾਣਾ ਬਾਹੜ ਮਜਾਰਾ,ਬਲਜੀਤ ਸਿੰਘ ਹਰਦਾਸਪੁਰ,ਜਸਬੀਰ ਸਿੰਘ ਘੁੰਮਣ ਲੁਧਿਆਣਾ,ਪਾਲ ਸਿੰਘ ਪੁਰੇਵਾਲ ਸ਼ੰਕਰ,ਕੁਲਬੀਰ ਸਿੰਘ ਬੈਂਸ ਲੱਖਪੁਰ,ਅਜੀਤ ਸਿੰਘ ਪਹਿਲਵਾਨ ਚੰਬਲ,ਬਲਵਿੰਦਰ ਸਿੰਘ ਦੀਨੇਵਾਲ,ਸੰਤੋਖ ਸਿੰਘ ਬਾਸੀ ਬੁੰਡਾਲਾ,ਰਾਜਬੀਰ ਸਹੋਤਾ ਰਾਜਾ ਧੁਲੇਤਾ,ਬਲਵਿੰਦਰ ਚੱਠਾ ਢੰਡੋਵਾਲ,ਰਣਜੀਤ ਢੱਡੇ,ਪਰਮਜੀਤ ਪੰਮੀ ਪਾਸਲਾ,ਛਿੰਦਾ ਗ੍ਰੇਵਜੈਂਡ ਕੈਂਟ,ਰਣਜੀਤ ਸਹੋਤਾ ਡਫਰ,ਅਵਤਾਰ ਖੈੇਰਾ ਮੱਲੋਮਜਾਰਾ,ਲੈਂਹਬਰ ਸਿੰਘ ਜੌਹਲ ਜੰਡਿਆਲਾ ਤੇ ਦਲਬਾਗ ਸਿੰਘ ਫਰਾਲਾ ਦੇ ਨਾਂ ਸ਼ਾਮਲ ਹਨ।
ਪੰਜਾਬ ਦੇ ਸਮੁੱਚੇ ਜ਼ਿਲਿਆਂ ਦੇ ਕਬੱਡੀ ਮੁਕਾਬਲੇ ਵਾਲੀ ਇਸ ਚੈਂਪੀਅਨ ਵਿਚ ਢੋਲ ਦੀ ਤਾਲ ਤੇ ਭੰਗੜਾ ਪਾਉਂਦੇ ਗੱਭਰੂਆਂ ਦੀ ਅਗਵਾਈ ਵਿਚ ਸਾਰੇ ਜ਼ਿਲਿਆਂ ਦੀਆਂ ਟੀਮਾਂ ਵਲੋਂ ਮਾਰਚ ਪਾਸਟ ਕੀਤਾ ਗਿਆ।ਵਿਦਿਆਰਥਣਾਂ ਦੇ ਸ਼ਬਦ ਗਾਇਨ ਨਾਲ ਟੂਰਨਾਮੈਂਟ ਆਰੰਭ ਹੋਣ ਤੋਂ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਸਪੋਰਟਸ ਕਲੱਬ ਯੂ.ਕੇ ਦੇ ਮੈਂਬਰਾਂ ਸ.ਗੁਰਪਾਲ ਸਿੰਘ ਪੱਡਾ,ਅਮਰੀਕ ਸਿੰਘ ਘੁੱਦਾ,ਰਸ਼ਪਾਲ ਸਿੰਘ ਸ਼ੀਰਾ ਅਟਵਾਲ ਅਤੇ ਜਰਨੈਲ ਸਿੰਘ ਜੈਲਾ ਹੁਸ਼ਿਆਰਪੁਰ ਵਲੋਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸ. ਨਿਰੰਜਨ ਸਿੰਘ ਨੂੰ 51 ਹਜਾਰ ਰੁਪਏ ਭੇਟ ਕੀਤੇ ਗਏ।ਕਬੱਡੀ ਮੁਕਾਬਲਿਆਂ ਵਿਚੋਂ ਆਪਣੇ ਪਹਿਲੇ ਮੈਚ ਜਿੱਤ ਕੇ ਅਗਲੇ ਦੌਰ ਵਿਚ ਪਹੁੰਚੇਜਿਲ੍ਹੇਸਨ।ਤਰਨਤਾਰਨ,ਫਤਹਿਗੜ੍ਹ ਸਾਹਿਬ,ਬਰਨਾਲਾ,ਪਟਿਆਲਾ,ਕਪੂਰਥਲਾ,ਨਵਾਂ ਸ਼ਹਿਰ,ਸੰਗਰੂਰ ਤੇ ਲੁਧਿਆਣਾ।ਜਦਕਿ ਚਾਰ ਜਿਲ੍ਹਿਆਂ ਨੂੰ ਬਾਈ ਦਿੱਤੀ ਗਈ।ਦੂਜੇ ਦੌਰ ਦੇ ਮੁਕਾਬਲੇ ਜਿੱਤ ਕੇ ਜਿਲ੍ਹਾ ਕਪੂਰਥਲਾ,ਸੰਗਰੂਰ,ਲੁਧਿਆਣਾ ਤੇ ਗੁਰਦਾਸਪੁਰ ਸੈਮੀਫਾਈਨਲ ਵਿਚ ਪਹੁੰਚੇ।ਪਹਿਲੇ ਸੈਮੀਫਾਈਨਲ ਵਿਚ ਕਪੂਰਥਲਾ ਤੇ ਸੰਗਰੂਰ ਭਿੜੇ।ਕਪੂਰਥਲਾ ਵਲੋਂ ਧਾਵੀ ਸੁੱਖੀ ਲੱਖਣਕੇ ਪੱਡਾ ਨੇ 24 ਬੇਰੋਕ ਕਬੱਡੀਆਂ ਪਾਈਆਂ।ਸਾਥੀ ਖਿਡਾਰੀ ਕਾਲੂ ਵੀ ਵਧੀਅ ਕਬੱਡੀਆਂ ਪਾ ਗਿਆ।ਸੰਗਰੂਰ ਦੇ ਜਾਫੀਆਂ ਦੀ ਕੋਈ ਪੇਸ਼ ਨਹੀਂ ਗਈ।ਓਧਰ ਸੰਗਰੂਰ ਵਲੋਂ ਖੇਡੇ ਧਾਵੀ ਗਲੁਜਾਰੀ ਨੇ ਭਾਵੇਂ ਬੇਰੋਕ ਕਬੱਡੀਆਂ ਪਾਈਆਂ ਪਰ ਉਸਦੇ ਸਾਥੀ ਧਾਵੀਆਂ ਜੋਗਾ ਤੇ ਚੈਨਾ ਨੂੰ ਜੱਫੇ ਪੈਣ ਲੱਗ ਪਏ।ਇਨ੍ਹਾਂ ਦੋਵਾਂ ਧਾਵੀਆਂ ਨੂੰ ਹਲਕੀ ਉਮਰ ਤੇ ਹਲਕੇ ਵਜਨ ਦੇ ਜਾਫੀ ਸਿੱਪੀ ਖੀਰਾਂਵਾਲੀ ਨੇ ਫੜ ਕੇ ਖੁਬ ਵਾਹ ਵਾਹ ਲੁੱਟੀ।ਕਪੂਰਥਲਾ ਦੀ ਟੀਮ ਸੰਗਰੂਰ ਨੂੰ ਸੌਖਿਆਂ ਹੀ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕਰ ਗਈ।ਦੂਜੇ ਸੈਮੀਫਾਈਨਲ ਵਿਚ ਜਲੰਧਰ ਨੇ ਗੁਰਦਾਸਪੁਰ ਨੂੰ ਵੱਡੇ ਫਰਕ ਨਾਲ ਹਰਾਇਆ।ਜਲੰਧਰ ਵਲੋ ਤਿੰਦਾ ਪਰਜੀਆਂ ਨੇ ਸ਼ਾਨਦਾਰ 21 ਕਬੱਡੀਆਂ ਪਾਈਆਂ ਨਾਲ ਹੀ ਲੰਬੜ,ਲੱਖਾ ਪਰਸਰਾਮਪੁਰ ਤੇ ਪਿੰਕੂ ਖਹਿਰਾ ਨੇ ਵੀ ਬੇਰੋਕ ਕਬੱਡੀਆਂ ਪਾਈਆਂ।ਜਦਕਿ ਗੁਰਦਾਸਪਰ ਵਲੋਂ ਧਾਵੀਆਂ ਨੂੰ ਜਲੰਧਰ ਦੇ ਜਾਫੀਆਂ ਸੰਦੀਪ ਨੰਗਲ ਅੰਬੀਆਂ,ਮੰਗੀ ਤੇ ਪਾਲਾ ਨੇ ਚੰਗੇ ਜੱਫੇ ਭਰੇ।ਸੰਦੀਪ ਨੇ ਸਭ ਤੋਂ ਵੱਧ 11 ਜੱਫੇ ਲਾਏ।
ਮੈਦਾਨ ਦੇ ਚਾਰੇ ਪਾਸੇ ਹਜਾਰਾਂ ਦੀ ਗਿਣਤੀ ਵਿਚ ਖੜ੍ਹੇ ਦਰਸ਼ਕ ਫਾਈਨਲ ਮੁਕਾਬਲੇ ਦੀ ਉਡੀਕ ਕਰ ਰਹੇ ਸਨ।ਟੱਕਰ ਜੋ ਦੋ ਗੁਆਂਢੀ ਤੇ ਕਬੱਡੀ ਲਈ ਪ੍ਰਸਿੱਧ ਰਹੇ ਜਿਲ੍ਹਿਆਂ ਕਪੂਰਥਲਾ ਤੇ ਜਲੰਧਰ ਵਿਚਕਾਰ ਹੋ ਰਹੀ ਸੀ।ਕਪੂਰਥਲਾ ਵਲੋਂ ਸੁੱਖੀ ਲੱਖਣ ਕੇ ਪੱਡਾ,ਜੱਸਾ ਸਿੱਧਵਾਂ,ਰਾਜਾ ਭੰਡਾਲ ਤੇ ਕਾਲੂ ਕਾਲਾ ਸੰਘਿਆ ਨੇ ਕਬੱਡੀਆਂ ਪਾਈਆਂ।ਭਾਵੇਂ ਸਟਾਰ ਜਾਫੀਆਂ ਪਾਲਾ ਤੇ ਮੰਗੀ ਨੇ ਗਿਣਤੀ ਦੇ ਹੀ ਜੱਫੇ ਲਾਏ ਪਰ ਸੰਦੀਪ ਨੰਗਲ ਅੰਬੀਆਂ ਜੱਫੇ ‘ਤੇ ਜੱਫਾ ਲਾ ਕੇ ਆਪਣਾ ਕੰਮ ਕਰ ਗਿਆ।ਜਲੰਧਰ ਦੇ ਧਾਵੀ ਲੰਬੜ,ਪਿੰਕਾ, ਤਿੰਦਾ ਪਰਜੀਆਂ ਤੇ ਲੱਖਾ ਪਰਸਰਾਮਪੁਰ ਸਾਰਿਆਂ ਨੂੰ ਜੱਫੇ ਲੱਗੇ ਪਰ ਤਿੰਦਾ ਪਰਜੀਆਂ ਇਸ ਮੈਚ ਵਿਚ 25 ਕਬੱਡੀਆਂ ਪਾ ਗਿਆ।ਭਾਵੇਂ ਇਹ ਮੈਚ ਕਪੂਰਥਲਾ ਜਿਲ੍ਹੇ ਨੇ ਜਿੱਤ ਕੇ ਛੇਵੀਂ ਅਨੰਦਪੁਰ ਸਾਹਿਬ ਹੋਲਾ ਮਹੱਲਾ ਕਬੱਡੀ ਚੈਂਪੀਅਨਸ਼ਿੱਪ ਜਿੱਤ ਲਈ ਪਰ ਬੈਸਟ ਜਾਫੀ ਤੇ ਧਾਵੀ ਦੋਵੇਂ ਉਪ ਜੇਤੁ ਰਹੀ ਜਲੰਧਰ ਜਿਲ੍ਹੇ ਦੀ ਟੀਮ ਵਿਚੋਂ ਚੁਣੇ ਗਏ।ਸੰਦੀਪ ਨੰਗਲ ਅੰਬੀਆਂ ਬੈਸਟ ਜਾਫੀ ਤੇ ਤਿੰਦਾ ਪਰਜੀਆਂ ਬੈਸਟ ਧਾਵੀ ਚੁਣਿਆ ਗਿਆ।ਮੈਚਾਂ ਦੀ ਕੁਮੈਂਟਰੀ ਅਰਵਿੰਦਰ ਕੋਛੜ,ਗੁਰਪ੍ਰੀਤ ਸਿੰਘ ਬੇਰਕਲਾਂ,ਜੀ.ਐਸ.ਕਲੇਰ, ਸੁਰਜੀਤ ਸਿੰਘ ਕਕਰਾਲੀ,ਸੁੱਖਾ ਕੜਿਆਲ ਵਲੋਂ ਕੀਤੀ ਗਈ।ਇਸ ਮੌਕੇ ਕੁਸ਼ਤੀ ਦੇ ਵੱਖ ਵੱਖ ਟਾਈਟਲ ਹੇਠ ਮੁਕਾਬਲੇ ਵੀ ਕਰਵਾਏ ਗਏ ਜੋ ਪਦਮ ਸ਼੍ਰੀ ਕਰਤਾਰ ਸਿੰਘ ਡੀ.ਆਈ.ਜੀ.ਅਤੇ ਸ.ਗੁਰਚਰਨ ਸਿੰਘ ਢਿੱਲੋਂ ਕੁਸ਼ਤੀ ਕੋਚ ਦੀ ਅਗਵਾਈ ਵਿਚ ਹੋਏ।ਕਲੱਬ ਵਲੋਂ ਆਪਣੇ ਜਮਾਨੇ ਦੇ ਸਟਾਰ ਰਹੇ ਤੇ ਹੁਣ ਯੂ.ਕੇ. ਵਸਦੇ ਕਬੱਡੀ ਖਿਡਾਰੀਆਂ ਮਹਿੰਦਰ ਸਿੰਘ ਬੋਲਾ ਪੰਜੋਦਿੱਤਾ,ਸਵਰਨ ਸਿੰਘ ਸਵਰਨਾ ਹਰਬੰਸਪੁਰਾ ਅਤੇ ਜਰਨੈਲ ਸਿੰਘ ਜੈਲਾ ਨੱਥੁਪੁਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਅੰਤ ਵਿਚ ਸ੍ਰੀ ਅਨੰਦਪੁਰ ਸਾਹਿਬ ਸਪੋਰਟਸ ਕਲੱਬ ਯੂ.ਕੇ. ਵਲੋਂ ਜੇਤੂ ਟੀਮਾਂ ਤੇ ਬੈਸਟ ਰਹੇ ਖਿਡਾਰੀਆਂ ਨੂੰ ਨਕਦ ਰਾਸ਼ੀ ਤੇ ਸ਼ਾਨਦਾਰ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ।ਪ੍ਰਬੰਧਕਾਂ ਵਲੋਂ ਅਗਲੇ ਸਾਲ ਵੀ ਇਹ ਚੈਂਪੀਅਨਸ਼ਿਪ ਖਾਲਸਾ ਸਕੂਲ ਵਿਖੇ ਹੀ ਕਰਾਉਣ ਦਾ ਐਲਾਨ ਕੀਤਾ ਗਿਆ।