ਫਰਾਂਸ, (ਸੁਖਵੀਰ ਸਿੰਘ ਸੰਧੂ)- ਕ੍ਰਿਸਮਿਸ ਅਤੇ ਨਵੇ ਸਾਲ ਦੀ ਖੁਸ਼ਾਮਦੀ ਲਈ ਪੈਰਿਸ ਦੀਆਂ ਸ਼ੜਕਾਂ ਦੁਕਾਨਾਂ ਸਟੋਰਾਂ ਘਰਾਂ ਆਦਿ ਨੂੰ ਅੱਜ ਕੱਲ ਰੰਗ ਵਰੰਗੀਆਂ ਲਾਈਟਾਂ ਨਾਲ ਸ਼ਿਗਾਰਿਆ ਜਾ ਰਿਹਾ ਹੈ।ਪੈਰਿਸ ਦੇ ਬਿਲਕੁਲ ਵਿਚਕਾਰ ਚੌਕ ਕਨਕੋਰਡ ਵਿੱਚ ਫਰਾਂਸ ਦਾ ਸਭ ਤੋਂ ਵੱਡਾ ਕ੍ਰਿਸਮਿਸ ਟ੍ਰੀ(ਰੁੱਖ) ਲਗਾਇਆ ਗਿਆ ਹੈ। ਜਿਸ ਨੂੰ ਕ੍ਰਿਸਮਿਸ ਫਾਦਰ ਦਾ ਪਿੰਡ ਨਾਂ ਦੀ ਸੰਸਥਾ ਨੇ ਇਹ 35 ਮੀਟਰ ਉਚੇ ਰੁੱਖ ਨੂੰ ਦੋ ਵੱਡੇ 100 ਟਨ ਦੇ ਪੱਥਰ ਰੱਖ ਕੇ ਦੋ ਘੰਟਿਆਂ ਵਿੱਚ ਖੜਾ ਕੀਤਾ ਹੈ।ਅੱਜ ਕੱਲ ਇਸ ਰੁੱਖ ਨੂੰ 8 ਜਾਣਿਆਂ ਦੀ ਟੀਮ ਦਿੱਨ ਅਤੇ ਰਾਤ ਇੱਕ ਕਰਕੇ ਅਗਲੇ 6 ਦਿੱਨਾਂ ਵਿੱਚ ਸਜਾਉਣ ਲਈ ਜੁਟੀ ਹੋਈ ਹੈ।ਇਸ ਦੀਆਂ ਟਾਹਣੀਆਂ ਨੂੰ ਕਈ ਕਿਲੋਮੀਟਰ ਲੰਬੀਆਂ ਟਿਮਟਮਾਦੀਆਂ ਲੜੀਆਂ ਨਾਲ ਸਜਾਇਆ ਜਾ ਰਿਹਾ ਹੈ।ਲੋਕਾਂ ਦੇ ਵੇਖਣ ਲਈ 6 ਦਸੰਬਰ ਸ਼ਾਮ ਨੂੰ 6 ਵਜੇ ਇਸ ਦਾ ਮਹੂਰਤ ਹੋਵੇਗਾ, ਅਤੇ 22 ਦਸੰਬਰ ਨੂੰ ਗਿਆਰਾਂ ਵਜੇ 6 ਕ੍ਰਿਸਮਿਸ ਫਾਦਰ 2000 ਖਿਡਾਉਣੇ ਵੀ ਬੱਚਿਆਂ ਨੂੰ ਮੁਫਤ ਵੰਡਣਗੇ।