ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਅਖੌਤੀ ਸੰਗਠਨ ਸਕਤੱਰ ਜ. ਕੁਲਦੀਪ ਸਿੰਘ ਭੋਗਲ ਵਲੋਂ ਗੁਰਦੁਆਰਾ ਬਾਲਾ ਸਾਹਿਬ ਵਿਖੇ ਨਿਯੁਕਤ ਕੀਤੇ ਗਏ ਹੋਏ ਸੇਵਾਦਾਰਾਂ ਨੂੰ ਟਾਸਕ ਫੋਰਸ ਕਰਾਰ ਦਿਤੇ ਜਾਣ ਦੀ ਬਿਆਨ ਪੂਰ ਟਿਪਣੀ ਕਰਦਿਆਂ ਸ. ਸੁਖਮਿੰਦਰ ਸਿੰਘ ਸੰਧੂ ਜਨਰਲ ਸਕਤੱਰ (ਲੋਕ ਭਲਾਈ ਵਿੰਗ) ਸ੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਅਸਲ ਵਿਚ ਸਚਾਈ ਇਹ ਹੈ ਕਿ ਬਾਦਲਕਿਆਂ ਨੂੰ ਆਪਣਾ ਪਾਲਾ ਮਾਰਦਾ ਹੈ। ਸ. ਸੁਖਮਿੰਦਰ ਸਿੰਘ ਸੰਧੂ ਨੇ ਇਸ ਸਬੰਧ ਵਿਚ ਜਾਰੀ ਆਪਣੇ ਬਿਆਨ ਵਿਚ ਦਸਿਆ ਕਿ ਜ. ਕੁਲਦੀਪ ਸਿੰਘ ਭੋਗਲ ਨੇ ਕੁਝ ਹੋਰ ਬਾਦਲਕਿਆਂ ਅਤੇ ਉਨ੍ਹਾਂ ਦੇ ਸਮਰਥਕ ਸਮਾਜ ਵਿਰੋਧੀ ਤੱਤਾ ਗੁਰਦੁਆਰਾ ਬਾਲਾ ਸਾਹਿਬ ਪੁਰ ਕਬਜ਼ਾ ਕੀਤਾ ਹੋਇਆ ਸੀ ਅਤੇ ਇਕ ਪਾਸੇ ਉਹ ਗੰਦਗੀ ਭਰੇ ਟਰੱਕ ਗੁਰਦੁਆਰਾ ਕਪਲੈਕਸ ਵਿਚ ਧੜੇ ਕਰਵਾ ਟਰਕਾਂ ਵਾਲਿਆਂ ਪਾਸੋਂ ਤਾਵਾਨ ਵਸੂਲ ਕਰਕੇ ਅਤੇ ਦੂਜੇ ਪਾਸੇ ਨੇੜੇ ਹੀ ਝੂਗੀਆ ਵਿਚ ਰਹਿਣ ਵਾਲਿਆ ਅਤੇ ਰਿਕਸ਼ਾ ਚਾਲਕਾਂ ਪਾਸੋਂ ਪੈਸੇ ਲੈਕੇ ਲੰਗਰ ਵਿਚ ਬਿਠਾਂਦੇ ਸਨ। ਸ਼ਿਕਾਇਤ ਮਿਲਣ ਤੇ ਜਦੋਂ ਉਨ੍ਹਾਂ ਪਾਸੋਂ ਗੁਰਦੁਆਰਾ ਕੰਪਲੈਕਸ ਖਾਲੀ ਕਰਵਾਇਆ ਗਿਆ ਤਾਂ ਉਨ੍ਹਾਂ ਗੁੰਡਿਆਂ ਨੂੰ ਨਾਲ ਲੈ ਕੇ ਗੁਰਦੁਆਰਾ ਬਾਲਾ ਸਾਹਿਬ ਪੁਰ ਇੱਟਾਂ, ਪਥਰਾਂ ਸ਼ਰਾਬ ਦੀਆਂ ਬੋਤਲਾਂ ਨਾਲ ਹੀ ਹਮਲਾ ਨਹੀਂ ਕੀਤਾ, ਸਗੋਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਕਤੱਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਪੁਰ ਜਾਨ ਲੇਵਾ ਹਮਲਾ ਵੀ ਕਰਵਾਇਆ ਸੀ। ਉਨ੍ਹਾਂ ਦਸਿਆ ਕਿ ਗੁਰੁਦੁਆਰਾ ਬਾਲਾ ਸਾਹਿਬ ਪੁਰ ਪਥਰ ਤੇ ਸ਼ਰਾਬ ਦੀਆਂ ਬੋਤਲਾਂ ਸੁਟ ਗੁਰਦੁਆਰਾ ਸਾਹਿਬ ਦੀ ਪਵਿਤ੍ਰਤਾ ਭੰਗ ਕੀਤੇ ਜਾਣ ਦੇ ਉਨ੍ਹਾਂ ਵਲੋਂ ਕੀਤਾ ਗਿਆ ਗੁਨਾਹ ਦੋਬਾਰਾ ਨਾ ਦੁਹਰਾਇਆ ਜਾ ਸਕੇ, ਇਸ ਕਰਕੇ ਸੇਵਾ ਨਿਭਾਉਣ ਵਾਲੇ ਸੇਵਾਦਾਰਾਂ ਦੀ ਗਿਣਤੀ ਵਿਚ ਵਾਧਾ ਕੀਤਾ ਗਿਆ ਹੈ ਜਿਸ ਕਾਰਣ ਬਾਦਲਕਿਆਂ ਦੀ ਪ੍ਰੇਸ਼ਾਨੀ ਵਧ ਗਈ ਕਿਉਂਕਿ ਉਨ੍ਹਾਂ ਦੀ ਲੁਟ ਨੂੰ ਠਲ ਪੈ ਗਈ ਸੀ। ਇਸੇ ਕਾਰਣ ਉਨ੍ਹਾਂ ਨੇ ਗੁਰਦੁਆਰਾ ਬਾਲਾ ਸਾਹਿਬ ਵਿਖੇ ਨਿਯੁਕਤ ਕੀਤੇ ਗਏ ਸੇਵਾਦਾਰਾਂ ਨੂੰ ਟਾਸਕ ਫੋਰਸ ਪ੍ਰਚਾਰ ਕੇ ਗੁਰਦੁਆਰਾ ਪ੍ਰਬੰਧਕਾਂ ਨੂੰ ਬਦਨਾਮ ਕਰਨਾ ਸ਼ੁਰੂ ਕਰ ਦਿਤਾ। ਇਸ ਉਦੇਸ਼ ਲਈ ਇਨ੍ਹਾਂ ਇਕ ਪਾਸੇ ਬਿਆਨ ਬਾਜ਼ੀ ਸ਼ੁਰੂ ਕਰ ਦਿਤੀ ਤੇ ਦੂਜੇ ਪਾਸੇ ਥਾਣਿਆਂ ਵਿਚ ਆਧਾਰ ਹੀਨ ਰਿਪੋਰਟਾਂ ਦਰਜ ਕਰਵਾਉਣੀਆਂ ਸ਼ੁਰੂ ਕਰ ਦਿਤੀਆਂ।
ਸੇਵਾਦਾਰਾਂ ਨੂੰ ਟਾਸਕ ਫੋਰਸ ਪ੍ਰਚਾਰ ਕੇ ਗੁਰਦੁਆਰਾ ਪ੍ਰਬੰਧਕਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ
This entry was posted in ਭਾਰਤ.