ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਹਾਲ ਵਿਚ ਹੀ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ, ਰਿਸ਼ੀਕੇਸ਼ ਅਤੇ ਨਿਰਮਲ ਆਸ਼ਰਮ, ਰਿਸ਼ੀਕੇਸ਼ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ, ਰਿਸ਼ੀਕੇਸ਼ ਵਿਖੇ ਉ¤ਤਰੀ ਭਾਰਤੀ ਪੰਜਾਬੀ ਕਾਨਫ਼ਰੰਸ ਕਰਵਾਈ ਗਈ। ਇਸ ਸਮਾਰੋਹ ਦੇ ਪ੍ਰਧਾਨ ਡਾ. ਜਸਪਾਲ ਸਿੰਘ, ਵਾਈਸ-ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਮੁੱਖ ਮੁੱਖ ਮਹਿਮਾਨ ਸ੍ਰੀ ਹਰੀਸ਼ ਰਾਵਤ, ਜਲ ਸੰਸਾਧਨ ਕੈਬਨਿਟ ਮੰਤਰੀ, ਭਾਰਤ ਸਰਕਾਰ ਸਨ। ਸਮਾਗਮ ਵਿਚ ਪੰਜਾਬੀ ਸਾਹਿਤ ਵਿਚ ਬਹੁ-ਪੱਖੀ ਅਤੇ ਬਹੁ-ਮੁੱਲੇ ਯੋਗਦਾਨ ਦੇ ਲਈ ਸਹਾਰਨਪੁਰ (ਉਤਰ ਪ੍ਰਦੇਸ਼) ਨਿਵਾਸੀ ਪੰਜਾਬੀ ਵਿਦਵਾਨ ਡਾ. ਗੁਰਚਰਨ ਸਿੰਘ ਮਹਿਤਾ ਨੂੰ ਸ਼ਾਲ, ਸਨਮਾਨ ਪੱਤਰ, ਸਨਮਾਨ ਚਿੰਨ੍ਹ ਅਤੇ 21000 ਰੁਪਏ ਦੀ ਰਾਸ਼ੀ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਡਾ. ਜਸਪਾਲ ਸਿੰਘ, ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕਿਹਾ ਕਿ ਬਹੁਪੱਖੀ ਵਿਦਵਤਾ ਦੇ ਮਾਲਕ ਡਾ. ਗੁਰਚਰਨ ਸਿੰਘ ਮਹਿਤਾ ਨੇ ਭਾਈ ਵੀਰ ਸਿੰਘ ਦੀ ਕਵਿਤਾ ’ਤੇ ਸਭ ਤੋਂ ਪਹਿਲਾਂ ਪੀ-ਐਚ.ਡੀ. ਕੀਤੀ ਅਤੇ ਆਪ ਦਾ ਇਹ ਖੋਜ-ਪ੍ਰਬੰਧ, ਭਾਸ਼ਾ ਵਿਭਾਗ, ਪੰਜਾਬ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਜੋ ਸਮੁੱਚੇ ਪੰਜਾਬੀ ਸਾਹਿਤ ਲਈ ਫਖ਼ਰ ਵਾਲੀ ਗੱਲ ਹੈ। ਸ.ਨਰਿੰਦਰ ਜੇ.ਐਸ. ਬਿੰਦਰਾ ਉਪ-ਚੇਅਰਮੈਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ, ਰਿਸ਼ੀਕੇਸ਼, ਸੰਤ ਬਾਬਾ ਜੋਧ ਸਿੰਘ ਮਹਾਰਾਜ, ਨਿਰਮਲ ਆਸ਼ਰਮ, ਰਿਸ਼ੀਕੇਸ਼ ਸਮੇਤ ਸਾਹਿਤ, ਧਰਮ ਅਤੇ ਸਿੱਖਿਆ ਜਗਤ ਨਾਲ ਸੰਬੰਧਤ ਸ਼ਖ਼ਸੀਅਤਾਂ ਵੱਡੀ ਗਿਣਤੀ ਵਿਚ ਹਾਜਰ ਸਨ। ਜ਼ਿਕਰਯੋਗ ਹੈ ਕਿ ਡਾ. ਮਹਿਤਾ ਨੇ ਸਿੱਖ ਇਤਿਹਾਸ ਅਤੇ ਦਰਸ਼ਨ ਦਾ ਡੂੰਘਾ ਅਧਿਐਨ ਕੀਤਾ ਹੈ ਅਤੇ ਭਾਸ਼ਾ ਵਿਭਾਗ ਵੱਲੋ. ਸ਼੍ਰੋਮਣੀ ਪੰਜਾਬੀ ਸਾਹਿਤਕਾਰ ਵਜੋਂ ਪੁਰਸਕ੍ਰਿਤ ਹੋ ਚੁੱਕੇ ਹਨ। ਸਾਹਿਤ ਸਭਾਵਾਂ ਦੇ ਉਚ ਪਦਾਂ ਤੇ ਬਿਰਾਜਮਾਨ ਰਹੇ ਡਾ. ਮਹਿਤਾ ਨੇ ਪਾਕਿਸਤਾਨੀ ਪੰਜਾਬੀ ਸਾਹਿਤ ਅਤੇ ਆਲੋਚਨਾ ਦੇ ਖੇਤਰ ਵਿਚ ਵੀ ਆਪਣੀ ਪਛਾਣ ਸਥਾਪਤ ਕੀਤੀ ਹੈ।