ਨਵੀਂ ਦਿੱਲੀ- ਸਪਾ ਮੁੱਖੀ ਮੁਲਾਇਮ ਯਾਦਵ ਅਤੇ ਉਨ੍ਹਾਂ ਦੇ ਪੁੱਤਰ ਅਖਿਲੇਸ਼ ਯਾਦਵ ਦੇ ਖਿਲਾਫ਼ ਆਮਦਨ ਤੋਂ ਵੱਧ ਸੰਪਤੀ ਰੱਖਣ ਦੇ ਮਾਮਲੇ ਵਿੱਚ ਸੀਬੀਆਈ ਜਾਂਚ ਕੀਤੀ ਜਾਵੇਗੀ।ਅਖਿਲੇਸ਼ ਦੀ ਪਤਨੀ ਡਿੰਪਲ ਯਾਦਵ ਨੂੰ ਸੁਪਰੀਮ ਕੋਰਟ ਨੇ ਰਾਹਤ ਦੇ ਦਿੱਤੀ ਹੈ।
ਮੁੱਖ ਜੱਜ ਅਲਤਮਸ ਕਬੀਰ ਅਤੇ ਜਸਟਿਸ ਐਚ ਐਲ ਦੱਤੂ ਦੀ ਬੈਂਚ ਨੇ ਮੁਲਾਇਮ, ਅਖਿਲੇਸ਼ ਅਤੇ ਪ੍ਰਤੀਕ ਅਤੇ ਨੂੰਹ ਡਿੰਪਲ ਦੁਆਰਾ ਦਾਇਰ ਕੀਤੀ ਗਈ ਪੁਨਰਵਿਚਾਰ ਦਰਖਾਸਤ ਤੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਕਿਉਂਕਿ ਡਿੰਪਲ ਉਸ ਸਮੇਂ ਲੋਕ ਸੇਵਕ ਨਹੀਂ ਸੀ। ਇਸ ਲਈ ਉਸ ਤੇ ਜਾਂਚ ਨਹੀਂ ਹੋਵੇਗੀ। ਸੁਪਰੀਮ ਕੋਰਟ ਨੇ ਸੀਬੀਆਈ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਜਾਂਚ ਨਿਰਪੱਖ ਢੰਗ ਨਾਲ ਕੀਤੀ ਜਾਵੇ।ਅਦਾਲਤ ਨੇ ਪਿੱਛਲੇ ਸਾਲ 17 ਫਰਵਰੀ ਨੂੰ ਇਸ ਮਾਮਲੇ ਵਿੱਚ ਆਪਣੀ ਸੁਣਵਾਈ ਪੂਰੀ ਕਰ ਲਈ ਸੀ।