ਨਵੀਂ ਦਿੱਲੀ- ਉਤਰ ਪ੍ਰਦੇਸ਼ ਵਿੱਚ ਸੱਤਾਧਾਰੀ ਸਮਾਜਵਾਦੀ ਪਾਰਟੀ ਨੇ ਕੇਂਦਰ ਸਰਕਾਰ ਤੇ ਇਹ ਆਰੋਪ ਲਗਾਇਆ ਹੈ ਕਿ ਰੀਟੇਲ ਵਿੱਚ ਐਫਡੀਆਈ ਅਤੇ ਪ੍ਰਮੋਸ਼ਨ ਵਿੱਚ ਰੀਜਰਵੇਸ਼ਨ ਦਾ ਸਮਰਥਣ ਨਾਂ ਕਰਨ ਕਰਕੇ ਹੀ ਪਾਰਟੀ ਮੁੱਖੀ ਮੁਲਾਇਮ ਸਿੰਘ ਯਾਦਵ ਨੂੰ ਸੀਬੀਆਈ ਦੇ ਜਾਲ ਵਿੱਚ ਫਸਾਉਣ ਦੀ ਸਾਜਿਸ਼ ਰਚੀ ਗਈ ਹੈ ਅਤੇ ਇਸ ਚਾਲ ਵਿੱਚ ਬੀਜੇਪੀ ਵੀ ਸ਼ਾਮਿਲ ਹੈ।
ਮੁਲਾਇਮ ਸਿੰਘ ਯਾਦਵ ਨੇ ਹਾਲ ਹੀ ਵਿੱਚ ਸਰਕਾਰ ਨੂੰ ਇਹ ਧਮਕੀ ਦਿੱਤੀ ਹੈ ਕਿ ਜੇ ਪ੍ਰਮੋਸ਼ਨ ਵਿੱਚ ਰੀਜਰਵੇਸ਼ਨ ਸਬੰਧੀ ਬਿੱਲ ਪਾਸ ਕੀਤਾ ਗਿਆ ਤਾਂ ਉਹ ਸਰਕਾਰ ਨੂੰ ਬਾਹਰ ਤੋਂ ਦਿੱਤੇ ਗਏ ਸਮਰਥਣ ਸਬੰਧੀ ਦੁਬਾਰਾ ਵਿਚਾਰ ਕਰਨਗੇ। ਕਾਂਗਰਸ ਨੇ ਇਨ੍ਹਾਂ ਆਰੋਪਾਂ ਦਾ ਇਹ ਕਹਿ ਕੇ ਖੰਡਨ ਕੀਤਾ ਹੈ ਕਿ ਸੀਬੀਆਈ ਇੱਕ ਸੁਤੰਤਰ ਸੰਸਥਾ ਹੈ ਅਤੇ ਸਰਕਾਰ ਕਿਸੇ ਤਰ੍ਹਾਂ ਵੀ ਉਸ ਦੇ ਮਾਮਲਿਆਂ ਵਿੱਚ ਦਖਲ ਨਹੀਂ ਦਿੰਦੀ। ਪ੍ਰਮੋਸ਼ਨ ਵਿੱਚ ਰੀਜਰਵੇਸ਼ਨ ਸਬੰਧੀ ਬਿੱਲ ਤੇ ਸੋਮਵਾਰ ਨੂੰ ਰਾਜ ਸਭਾ ਵਿੱਚ ਵੋਟਿੰਗ ਹੋਣ ਦੀ ਸੰਭਾਵਨਾ ਹੈ। ਬਸਪਾ ਇਸ ਬਿੱਲ ਨੂੰ ਜਲਦੀ ਤੋਂ ਜਲਦੀ ਪਾਸ ਕਰਵਾਉਣ ਦੇ ਹੱਕ ਵਿੱਚ ਹੈ।