ਨਵੀਂ ਦਿੱਲੀ-ਪ੍ਰਮੋਸ਼ਨ ਵਿੱਚ ਰੀਜਰਵੇਸ਼ਨ ਸੋਧ ਬਿੱਲ ਦੇ ਸੋਮਵਾਰ ਨੂੰ ਰਾਜ ਸਭਾ ਵਿੱਚ ਪਾਸ ਹੋ ਜਾਣ ਦੀ ਪੂਰੀ ਉਮੀਦ ਹੈ। ਭਾਵੇ ਕਾਂਗਰਸ ਅਤੇ ਭਾਜਪਾ ਦੇ ਕੁਝ ਮੈਂਬਰ ਇਸ ਦੇ ਹੱਕ ਵਿੱਚ ਨਹੀਂ ਹਨ ਪਰ ਦਲਿਤ ਵਿਰੋਧੀ ਹੋਣ ਦਾ ਆਰੋਪ ਕੋਈ ਵੀ ਆਪਣੇ ਸਿਰ ਨਹੀਂ ਲੈਣਾ ਚਾਹੁੰਦਾ। ਇਸ ਲਈ ਜਿਆਦਾਤਰ ਪਾਰਟੀਆਂ ਇਸ ਦਾ ਸਮਰਥਣ ਹੀ ਕਰਨਗੀਆਂ।ਸ਼ਿਵ ਸੈਨਾ ਅਤੇ ਸਮਾਜਵਾਦੀ ਪਾਰਟੀ ਇਸ ਦੇ ਖਿਲਾਫ਼ ਹਨ।
ਸਮਾਜਵਾਦੀ ਪਾਰਟੀ ਨੇ 22% ਦੇ ਲਈ 78% ਦੀ ਅਣਵੇਖੀ ਕਰਨ ਦਾ ਮੁੱਦਾ ਉਠਾ ਕੇ ਆਪਣੇ ਆਪ ਨੂੰ ਗੈਰਦਲਿਤ ਵੋਟਾਂ ਦੇ ਹਮਦਰਦ ਦੇ ਰੂਪ ਵਿੱਚ ਪੇਸ਼ ਕੀਤਾ ਹੈ।ਮੱਤਦਾਨ ਤੋਂ ਇੱਕ ਦਿਨ ਪਹਿਲਾਂ ਸੀਬੀਆਈ ਸਬੰਧੀ ਸਾਜਿਸ਼ ਦਾ ਆਰੋਪ ਲਗਾ ਕੇ ਸਪਾ ਨੇ ਆਪਣਾ ਹਮਲਾਵਰ ਰੁੱਖ ਜਾਹਿਰ ਕਰ ਦਿੱਤਾ ਹੈ। ਕਾਂਗਰਸ ਵੀ ਸਪਾ ਨੂੰ ਨਰਾਜ਼ ਨਹੀਂ ਕਰਨਾ ਚਾਹੁੰਦੀ ਪਰ ਜਨਜਤੀ ਅਤੇ ਅਣਸੂਚਿਤ ਜਾਤੀਆਂ ਦੇ ਵੋਟ ਬੈਂਕ ਨੂੰ ਵੀ ਗਵਾਉਣਾ ਨਹੀਂ ਚਾਹੁੰਦੀ। ਭਾਜਪਾ ਦੀ ਸਥਿਤੀ ਵੀ ਅਜਿਹੀ ਹੀ ਹੈ, ਉਸ ਦੇ ਵੀ ਜਿਆਦਾਤਰ ਮੈਂਬਰ ਇਸ ਦੇ ਖਿਲਾਫ਼ ਹਨ ਪਰ ਵੋਟਨੀਤੀ ਕਰਕੇ ਇਸ ਦਾ ਵਿਰੋਧ ਨਹੀਂ ਕਰ ਸਕਦੀ।