ਲੁਧਿਆਣਾ – ਬਹੁਜਨ ਸਮਾਜ ਪਾਰਟੀ ਦੀ ਇੱਕ ਅਹਿਮ ਮੀਟਿੰਗ ਸਰਕਟ ਹਾਊਸ ਵਿਖੇ ਪਾਰਟੀ ਦੇ ਇੰਚਾਰਜ ਪ੍ਰਕਾਸ ਭਾਰਤੀ ਅਤੇ ਸੂਬਾ ਪ੍ਰਧਾਨ ਪ੍ਰਕਾਸ਼ ਸਿੰਘ ਜੰਡਾਲੀ ਦੀ ਸਾਂਝੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਵਿੱਚ ਜਿਲ੍ਹਾ ਲੁਧਿਆਣਾ ਦੇ ਸਾਰੇ ਪ੍ਰਮੁੱਖ ਅਹੁੱਦੇਦਾਰ ਪਹੁੰਚੇ। ਮੀਟਿੰਗ ਵਿੱਚ ਜਿਲ੍ਹਾ ਦਿਹਾਤੀ ਅਤੇ ਸ਼ਹਿਰੀ ਬਾਡੀ ਦੀ ਦੁਬਾਰਾ ਪੜਚੋਲ ਕਰ ਨਵੀਆਂ ਜਿਲ੍ਹਾਂ ਕਮੇਟੀਆਂ ਗਠਿਤ ਕੀਤੀਆ ਗਈਆ ਅਤੇ ਪਾਰਟੀ ਦੀ ਮਜ਼ਬੂਤੀ ਲਈ ਨਵੀ ਰਣਨੀਤੀ ਬਣਾਈ ਗਈ। ਇਸ ਤੋਂ ਬਿਨ੍ਹਾਂ ਆਉਣ ਵਾਲੀਆ ਲੋਕ ਸਭਾ ਚੋਣਾ ਦੀ ਤਿਆਰੀ ਉ¤ਪਰ ਜੋਰ ਦਿੰਦਿਆ ਦੋਵਾਂ ਨੇਤਾਵਾਂ ਨੇ ਬੂਥ ਬੇਵਲ ਤੱਕ ਪਾਰਟੀ ਦਾ ਸੰਗਠਨ ਸਰਵ ਸਮਾਜ ਵਿੱਚੋਂ ਤਿਆਰ ਕਰਨ ਨੂੰ ਕਿਹਾ ਅਤੇ ਪਾਰਟੀ ਨੂੰ ਦਿਸ਼ਾ ਨਿਰਦੇਸ਼ ਦਿੰਦੀ ਬਾਮਸੇਫ਼ ਨੂੰ ਮਜ਼ਬੂਤ ਕਰਨ ਲਈ ਹਰ ਵਿਧਾਨ ਵਿੱਚ ਇਸਦੇ 100 ਮੈਂਬਰ ਤਿਆਰ ਕੀਤੇ ਜਾਣੇ। ਇਸ ਮੌਕੇ ਜ਼ਿਲ੍ਹੇ ਅਤੇ ਲੋਕ ਸਭਾ ਦੇ ਚੁਣੇ ਹੋਏ ਅਹੁੱਦੇਦਾਰਾਂ ਤੋਂ ਉਨ੍ਹਾਂ ਦੇ ਕੀਤੇ ਕੰਮਾਂ ਦੀ ਸੁਮੀਖਿਆ ਵੀ ਕੀਤੀ ਗਈ। ਦੋਵਾਂ ਨੇਤਾਵਾਂ ਦੁਆਜਾ ਗਠਜੋੜ ਸਰਕਾਰ ਦੀ ਗੁੰਡਾਗਰਦੀ ਦੀ ਗੱਲ ਕਰਦਿਆ ਕਿਹਾ ਕਿ ਮੰਤਰੀ ਦੋਸ਼ੀਆ ਨੂੰ ਬਚਾਉਣ ਲਈ ਭੂਮਿਕਾ ਨਿਭਾ ਰਹੇ ਅਤੇ ਇਨ੍ਹਾਂ ਦੇ ਜੱਥੇਦਾਰ ਥਾਣਿਆ ਦੇ ਇੰਚਾਰਜ ਬਣ ਖੁਦ ਫੈਸਲੇ ਕਰ ਰਹੇ ਹਨ। ਮੌਜੂਦਾ ਸਮੇਂ ਪੰਜਾਬ ਵਿੱਚ ਇਕੱਲੀ ਔਰਤ ਹੀ ਨਹੀਂ ਹਰ ਨਾਗਰਿਕ ਅਕਾਲੀਆ ਦੀ ਸ਼ਰੇਆਮ ਹੁੰਦੀ ਗੁੰਡਾਗਰਦੀ ਕਾਰਨ ਅਸੁਰੱਖਿਅਤ ਹੈ ਪੰਜਾਬ ਵਿੱਚ ਮਾਈਨਿੰਗ ਐਕਟ ਦੇ ਤਹਿਤ ਇਨ੍ਹਾਂ ਵਲੋ ਮਿੱਟੀ ਅਤੇ ਰੇਤੇ ਉ¤ਪਰ ਕਬਜ਼ਾ ਕਰ ਅੰਨੀ ਲੁੱਟ ਮਚਾਈ ਜਾ ਰਹੀ ਹੈ। ਜਿਸਦੇ ਚਲਦਿਆ ਉਸਾਰੀ ਦਾ ਕੰਮ ਰੁਕਣ ਕਾਰਨ ਮਜ਼ਦੂਰ ਵਿਹਲਾ ਹੋ ਕੇ ਦੋ ਵਕਤ ਦੀ ਰੋਟੀ ਤੋਂ ਮੁਥਾਜ ਹੁੰਦਾ ਜਾ ਰਿਹਾ ਹੈ। ਸਕੂਲਾਂ ਕਾਲਜਾਂ ਵਾਲੇ ਦਲਿਤ ਵਿਦਿਆਰਥੀਆ ਤੋਂ ਮਨ ਮਰਜ਼ੀ ਦੀਆਂ ਫ਼ੀਸਾਂ ਵਸੂਲ ਰਹੇ ਹਨ ਹੱਕ ਮੰਗਦੇ ਪੜ੍ਹੇ ਲਿਖੇ ਨੌਜਵਾਨ ਇਸ ਸਰਕਾਰ ਦੀ ਬੇਰੁੱਖੀ ਦੇ ਚਲਦੇ ਹੋਏ ਜਦੋਂ ਹੱਕ ਮੰਗਦੇ ਹਨ ਤਾਂ ਉਨ੍ਹਾਂ ਡਾਂਗਾ ਵਰਾਈਆ ਜਾਂਦੀਆ ਹਨ। ਵਿਸ਼ਵ ਕਬੱਡੀ ਕੱਪ ਦੇ ਨਾਮ ਦੇ ਡਰਾਮੇਬਾਜ਼ੀ ਕਰ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾਉਣ ਦੀ ਕੌਸ਼ਿਸ ਕੀਤੀ ਜਾ ਰਹੀ ਹੈ। ਇੱਥੇ ਵੀ ਮੁੰਡੇ ਅਤੇ ਕੁੜੀਆ ਵਿੱਚ ਇਨਾਮਾਂ ਦੀ ਵੰਡ ਮੌਕੇ ਕੀਤੀ ਵਿਤਕਰੇਬਾਜ਼ੀ ਰਾਹੀਂ ਔਰਤਾਂ ਨੂੰ ਅਪਮਾਨਤ ਕਰਦੇ ਹੋਏ ਨੀਵਾਂ ਦਿਖਾਇਆ ਗਿਆ ਹੈ। ਇਸ ਵਿਸ਼ਵ ਕਬੱਡੀ ਕੱਪ ਨੂੰ ਸਰਕਾਰੀ ਖਰਚੇ ਤੇ ਅਕਾਲੀ ਦਲ ਵਲੋਂ ਕੀਤੀ ਰੈਲੀ ਹੀ ਕਿਹਾ ਜਾਣਾ ਚਾਹੀਦਾ ਹੈ। ਇਸ ਤੋਂ ਬਿਨ੍ਹਾਂ ਉਨ੍ਹਾਂ ਸਾਰੇ ਨਿਰਾਸ਼ ਹੋਏ ਵਰਕਰਾਂ ਨੂੰ ਪਾਰਟੀ ਦੀ ਬਿਹਤਰੀ ਲਈ ਇਕੱਠੇ ਕੰਮ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਅਤੇ ਸੂਬਾ ਇੰਚਾਰਜ਼ ਪ੍ਰਕਾਸ਼ ਭਾਰਤੀ ਨੇ ਵਿਸ਼ੇਸ ਤੌਰ ਤੇ ਇਨ੍ਹਾਂ ਨਰਾਸ਼ ਵਰਕਰਾਂ ਨੂੰ ਆਪਣੀ ਨਿਰਾਸ਼ਾ ਦੂਰ ਕਰਨ ਲਈ ਸਿੱਧਾ ਸੰਪਰਕ ਕਰਨ ਲਈ ਕਿਹਾ ਤਾਂ ਕਿ ਆਉਣ ਵਾਲੀਆ ਲੋਕ ਸਭਾ ਚੋਣਾ ਵਿੱਚ ਪਾਰਟੀ ਵੱਡੀ ਜਿੱਤ ਨਾਲ ਕੇਂਦਰ ਵਿੱਚ ਸਰਕਾਰ ਸਥਾਪਤ ਕਰੇ। ਇਸ ਮੌਕੇ ਅਜੀਤ ਸਿੰਘ ਭੈਣੀ, ਡਾ: ਨਛੱਤਰਪਾਲ, ਹਰਭਜਨ ਸਿੰਘ ਠੇਕੇਦਾਰ, ਬਲਵਿੰਦਰ ਸਿੰਘ ਬਿੱਟਾ, ਨਵਜੋਤ ਸਿੰਘ ਜਰਗ, ਲਾਲ ਜੀ ਪ੍ਰਤਾਪ ਗੌਤਮ (ਸਾਰੇ ਲੋਕ ਸਭਾਵਾਂ ਦੇ ਇੰਚਾਰਜ਼) ਅੰਮ੍ਰਿਤਸਰੀਆ ਜਨਾਗਲ, ਸ਼ਿਵ ਚੰਦ ਗੋਗੀ, ਕਰਮਪਾਲ, ਸੰਜੀਵ ਵਿਸ਼ਵਕਰਮਾ, ਭਾਨੂੰ ਯਾਦਵ, ਆਰ.ਸੀ. ਸਾਗਰ, ਲਾਭ ਸਿੰਘ ਭਾਮੀਆਂ, ਗੁਰਮੇਲ ਸਿੰਘ ਖਾਲਸਾ, ਅਮਰੀਕ ਸਿੰਘ ਘੁਲਾਲ, ਸੁਖਦੇਵ ਸਿੰਘ ਧਮੋਟ, ਮਹਿੰਦਰ ਸਿੰਘ ਖੰਨਾ, ਕਮਲਜੀਤ ਕੌਰ ਅਟਵਾਲ, ਬਲਜੀਤ ਸਿੰਘ ਅਤੇ ਹੋਰ ਸੀਨੀਅਰ ਬਸਪਾ ਅਹੁੱਦੇਦਾਰ ਹਾਜ਼ਰ ਸਨ।