ਲੰਡਨ-ਮਹਾਰਾਣੀ ਦੇ ਡਾਊਨਿੰਗ ਸਟਰੀਟ ਜਾਣ ਅਤੇ ਕੈਬਨਿਟ ਮੀਟਿੰਗ ਵਿੱਚ ਹਿੱਸਾ ਲੈਣ ਨੂੰ ਯਾਦਗਰੀ ਬਣਾਉਂਦੇ ਹੋਏਵਿਦੇਸ਼ ਵਿਭਾਗ ਨੇ ਅੰਟਾਰਕਟਿਕਾ ਦੇ ਇੱਕ ਹਿੱਸੇ ਦਾ ਨਾਂ ਮਹਾਰਾਣੀ ਇਲੈਜ਼ਬਿਥ ਦੇ ਨਾਂ ਤੇ ਕਰਨ ਦਾ ਫੈਸਲਾ ਕੀਤਾ ਹੈ।ਮਹਾਰਾਣੀ ਇਲੈਜ਼ਬੈਥ ਨੇ ਬ੍ਰਿਟੇਨ ਦੀ ਕੈਬਨਿਟ ਮੀਟਿੰਗ ਵਿੱਚ ਹਿੱਸਾ ਲੈ ਕੇ ਆਪਣਾ ਨਾਂ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਕਰਵਾ ਲਿਆ। ਸ਼ਾਹੀ ਪਰੀਵਾਰ ਦੇ ਕਿਸੇ ਮੈਂਬਰ ਨੇ 230 ਸਾਲ ਬਾਅਦ ਕੈਬਨਿਟ ਬੈਠਕ ਵਿੱਚ ਭਾਗ ਲਿਆ ਹੈ। ਇਸ ਤੋਂ ਪਹਿਲਾਂ 1781 ਵਿੱਚ ਆਖਰੀ ਵਾਰ ਰਾਜ ਪ੍ਰੀਵਾਰ ਨੇ ਕੈਬਨਿਟ ਮੀਟਿੰਗ ਵਿੱਚ ਹਿੱਸਾ ਲਿਆ ਸੀ। ਮਹਾਰਾਣੀ ਦੇ ਰਾਜਗੱਦੀ ਸੰਭਾਲਣ ਦੇ 60 ਸਾਲ ਪੂਰੇ ਹੋਣ ਤੇ ਜਸ਼ਨ ਮਨਾ ਰਹੇ ਦੇਸ਼ ਦੀ ਰਾਣੀ ਨੇ ਇਹ ਕਦਮ ਉਠਾ ਕੇ ਰਾਜਪ੍ਰੀਵਾਰ ਅਤੇ ਲੋਕਤੰਤਰ ਨੂੰ ਇੱਕ ਦੂਸਰੇ ਦੇ ਹੋਰ ਕਰੀਬ ਆਉਣ ਦਾ ਮੌਕਾ ਦਿੱਤਾ ਹੈ।
ਮਹਾਰਾਣੀ ਕੈਬਨਿਟ ਬੈਠਕ ਵਿੱਚ ਹਿੱਸਾ ਲੈਣ ਲਈ ਸਵੇਰੇ 10 ਵਜੇ ਡਾਊਨਿੰਗ ਸਟਰੀਟ ਪਹੁੰਚੀ।ਪ੍ਰਧਾਨਮੰਤਰੀ ਡੇਵਿਡ ਕੈਮਰਨ ਨੇ ਦਰਵਾਜੇ ਤੇ ਪਹੁੰਚ ਕੇ ਮਹਾਰਾਣੀ ਦਾ ਸਵਾਗਤ ਕੀਤਾ। ਮਹਾਰਾਣੀ ਨੇ ਸਾਰੇ ਮੰਤਰੀਆਂ ਨਾਲ ਮੁਲਾਕਾਤ ਕੀਤੀ।ਪ੍ਰਧਾਨਮੰਤਰੀ ਨੇ ਆਪਣੀ ਸੀਟ ਤੇ ਮਹਾਰਾਣੀ ਨੂੰ ਬਿਠਾਇਆ ਅਤੇ ਆਪ ਵਿਦੇਸ਼ਮੰਤਰੀ ਹੇਗ ਦੇ ਨਾਲ ਬੈਠੇ। ਮਹਾਰਾਣੀ ਅੱਧੇ ਘੰਟੇ ਤੱਕ ਕੈਬਨਿਟ ਵਿੱਚ ਬੈਠੀ। ਮੰਤਰੀਆਂ ਨਾਲ ਮੁਲਾਕਾਤ ਦੌਰਾਨ ਮਹਾਰਾਣੀ ਕੁਝ ਦੇਰ ਤੱਕ ਉਪ ਪ੍ਰਧਾਨਮੰਤਰੀ ਨਿਕ ਕਲੇਗ,ਰੱਖਿਆਮੰਤਰੀ ਫਿੀਲਪ ਅਤੇ ਦੂਸਰੇ ਮੰਤਰੀਆਂ ਨਾਲ ਹਾਸਾ-ਮਖੌਲ ਕਰਦੀ ਰਹੀ।ਇਸ ਤੋਂ ਬਾਅਦ ਮਹਾਰਾਣੀ ਵਿਲੀਅਮ ਹੇਗ ਦੇ ਨਾਲ ਵਿਦੇਸ਼ ਮੰਤਰਾਲੇ ਵੱਲ ਰਵਾਨਾ ਹੋ ਗਈ।
ਵਿਦੇਸ਼ ਵਿਭਾਗ ਨੇ ਅੰਟਾਰਕਟਿਕਾ ਦੇ ਦੱਖਣੀ ਭਾਗ ਦਾ ਨਾਂ ਕਵੀਨ ਇਲੈਜ਼ਬਿਥ ਦੇ ਨਾਂ ਤੇ ਰੱਖਣ ਦਾ ਐਲਾਨ ਕੀਤਾ ਹੈ।ਇਹ ਇਲਾਕਾ 169,000 ਵਰਗਮੀਲ ਵਿੱਚ ਫੈਲਿਆ ਹੋਇਆ ਹੈ ਅਤੇ ਬ੍ਰਿਟੇਨ ਦੇ ਖੇਤਰਫਲ ਤੋਂ ਦੁਗਣਾ ਹੈ ਜੋ ਕਿ ਹੁਣ ਤੱਕ ਬਿਨਾਂ ਕਿਸੇ ਨਾਂ ਤੋਂ ਸੀ।ਵਿਦੇਸ਼ ਮੰਤਰੀ ਹੇਗ ਨੇ ਕਿਹਾ, “ਰਾਜਗੱਦੀ ਤੇ ਬੈਠਣ ਦੇ 60 ਸਾਲ ਪੂਰੇ ਹੋਣ ਦੇ ਮੌਕੇ ਤੇ ਅਜਿਹਾ ਕੀਤਾ ਜਾਣਾ ਉਚਿਤ ਹੈ ਅਤੇ ਮੈਨੂੰ ਇਹ ਐਲਾਨ ਕਰਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਉਹ ਵਿਦੇਸ਼ ਮੰਤਰਾਲੇ ਤੱਕ ਆਈ।