ਚੰਡੀਗੜ੍ਹ – “ਅਮਰੀਕਾ ਦੇ ਸਦਰ ਓਬਾਮਾ ਨੇ ਜੋ ਵਿਦੇਸ਼ੀ ਮਾਮਲਿਆਂ ਦੇ ਸਕੱਤਰ ਬੀਬੀ ਹਲੇਰੀ ਕਲਿੰਟਨ ਦੇ ਸਥਾਨ ਤੇ ਵਿਦੇਸ਼ੀ ਮਾਮਲਿਆਂ ਦੇ ਮਾਹਿਰ ਸ੍ਰੀ ਜੋਨ ਕੈਰੀ ਨੂੰ ਅਗਲਾ ਵਿਦੇਸ਼ ਸਕੱਤਰ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ, ਇਹ ਉਸ ਸਮੇਂ ਹੀ ਕਾਮਯਾਬ ਮੰਨਿਆਂ ਜਾਵੇਗਾ । ਜਦੋ ਉਹ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਜ਼ਮਹੂਰੀਅਤ ਨੂੰ ਮਜ਼ਬੂਤ ਕਰਨ ਦੀ ਕੌਮਾਂਤਰੀ ਪੱਧਰ ਤੇ ਭੂਮਿਕਾਂ ਨਿਭਾਉਣਗੇ । ਬੀਬੀ ਹਲੇਰੀ ਕਲਿੰਟਨ ਇਸ ਅਹੁਦੇ ਉਤੇ ਇਸ ਕਰਕੇ ਸਫ਼ਲਤਾਂ ਪ੍ਰਾਪਤ ਨਹੀ ਕਰ ਸਕੀ । ਕਿਉਂਕਿ ਉਹਨਾਂ ਨੇ ਆਪਣਾ ਧਿਆਨ ਕੇਵਲ ਚੀਨ ਵਰਗੇ ਵੱਡੇ ਪ੍ਰਮਾਣੂ ਮੁਲਕ ਨੂੰ ਹਿੰਦ, ਵੀਤਨਾਮ, ਜਪਾਨ, ਆਸਟ੍ਰੇਲੀਆ ਨਾਲ ਸਾਂਝੀ ਜੰਗੀ ਮਸਕਾਂ ਕਰਕੇ ਚੀਨ ਨੂੰ ਘੇਰਨ ਅਤੇ ਸਿਆਸਤ ਵਿਚ ਹੀ ਖੁੱਭੀ ਰਹੇ । ਜਦੋਕਿ ਹਿੰਦ, ਅਫ਼ਗਾਨਿਸਤਾਨ, ਇਰਾਕ, ਪਾਕਿਸਤਾਨ ਅਤੇ ਹਿੰਦ ਦੇ ਹੋਰ ਗੁਆਢੀ ਮੁਲਕਾਂ ਵਿਚ ਹੋ ਰਹੀਆਂ ਮਨੁੱਖੀ ਅਧਿਕਾਰਾਂ ਦੇ ਉਲੰਘਣ ਅਤੇ ਜ਼ਮਹੂਰੀਅਤ ਕਦਰਾਂ-ਕੀਮਤਾਂ ਨੂੰ ਬਿਲਕੁਲ ਹੀ ਨਜ਼ਰ ਅੰਦਾਜ ਕੀਤਾ ਹੋਇਆ ਸੀ । ਕਿਸੇ ਇਕ ਮੁਲਕ ਨਾਲ ਛੇੜੀ ਜੰਗ ਦਾ ਤਾ ਅੰਤ ਹੋ ਜਾਂਦਾ ਹੈ, ਲੇਕਿਨ ਅਮਰੀਕਾ ਵੱਲੋਂ ਇਸਲਾਮ ਨਾਲ ਛੇੜੀ ਗਈ ਗੈਰ ਦਲੀਲ ਅਤੇ ਬੇ-ਨਤੀਜਾ ਜੰਗ ਦਾ ਅੰਤ ਕਦੋ ਹੋਵੇਗਾ ? ਅਮਰੀਕਾ ਨੂੰ ਅਤੇ ਸ੍ਰੀ ਜੋਨ ਕੈਰੀ ਨੂੰ ਇਸ ਦੇ ਸਵਾਲ ਦਾ ਸਹੀ ਹੱਲ ਵੀ ਛੇਤੀ ਕਰ ਦੇਣਾ ਚਾਹੀਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਦੇ ਸਦਰ ਸ੍ਰੀ ਓਬਾਮਾ ਵੱਲੋਂ ਸ੍ਰੀ ਜੋਨ ਕੈਰੀ ਨੂੰ ਵਿਦੇਸ਼ ਸਕੱਤਰ ਦੇ ਨਿਯੁਕਤ ਕਰਨ ਦੇ ਕੀਤੇ ਜਾ ਰਹੇ ਅਮਲਾਂ ਉਤੇ ਆਪਣੇ ਵਿਚਾਰ ਜਾਹਿਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਨਵੇਂ ਬਣਨ ਜਾ ਰਹੇ ਵਿਦੇਸ਼ ਸਕੱਤਰ ਸ੍ਰੀ ਕੈਰੀ ਦੇ ਧਿਆਨ ਵਿਚ ਲਿਆਉਦੇ ਹੋਏ ਕਿਹਾ ਕਿ ਹਿੰਦ ਹਕੂਮਤ ਨੇ ਪਹਿਲੇ 1984 ਵਿਚ ਗੈਰ ਕਾਨੂੰਨੀ ਤੇ ਗੈਰ ਇਖ਼ਲਾਕੀ ਤਰੀਕੇ, ਸਿੱਖ ਕੌਮ ਦੇ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਅਤੇ ਹੋਰ 36 ਇਤਿਹਾਸਿਕ ਗੁਰੂਘਰਾਂ ਉਤੇ ਫੌਜ਼ਾਂ ਤੇ ਟੈਕਾਂ ਨਾਲ ਹਮਲੇ ਕਰਕੇ, ਸਿੱਖਾਂ ਦਾ ਕਤਲੇਆਮ ਕਰਕੇ ਹਿੰਦ ਦੇ ਵਿਧਾਨ ਅਤੇ ਕੌਮਾਂਤਰੀ ਕਾਨੂੰਨਾਂ ਤੇ ਸੰਧੀਆਂ ਦੀ ਘੋਰ ਉਲੰਘਣਾਂ ਕੀਤੀ । ਫਿਰ ਨਵੰਬਰ 1984 ਵਿਚ ਰਾਜ਼ੀਵ ਗਾਂਧੀ ਦੀ ਸਰਪ੍ਰਸਤੀ ਹੇਠ ਦਿੱਲੀ, ਕਾਨਪੁਰ, ਬਕਾਰੋ ਆਦਿ ਅਨੇਕਾ ਸਥਾਨਾਂ ਉਤੇ ਸਾਜ਼ਸੀ ਢੰਗ ਨਾਲ ਸਿੱਖ ਕੌਮ ਦੀ ਨਸਲਕੁਸੀ ਕਰਵਾਈ ਗਈ । 6 ਦਸੰਬਰ 1992 ਨੂੰ ਮੁਸਲਿਮ ਕੌਮ ਦੇ ਧਾਰਮਿਕ ਸਥਾਂਨ ਸ੍ਰੀ ਬਾਬਰੀ ਮਸਜਿ਼ਦ ਨੂੰ ਬੀਜੇਪੀ ਤੇ ਕਾਂਗਰਸ ਜਮਾਤਾਂ ਦੇ ਆਗੂ ਸ੍ਰੀ ਵਾਜਪਾਈ, ਸ੍ਰੀ ਅਡਵਾਨੀ ਅਤੇ ਕਾਂਗਰਸ ਦੇ ਉਸ ਸਮੇਂ ਦੇ ਵਜ਼ੀਰ-ਏ-ਆਜ਼ਮ ਸ੍ਰੀ ਨਰਸਿਮਾ ਰਾਓ ਨੇ ਆਪਸੀ ਮਿਲੀਭੁਗਤ ਕਰਕੇ ਸ਼ਹੀਦ ਕੀਤਾ । 2000 ਵਿਚ ਗੁਜ਼ਰਾਤ ਵਿਚ ਸਾਜ਼ਸੀ ਢੰਗ ਨਾਲ ਮੋਦੀ ਦੀ ਅਗਵਾਈ ਹੇਠ ਮੁਸਲਿਮ ਕੌਮ ਦਾ ਕਤਲੇਆਮ ਕੀਤਾ ਗਿਆ । ਦੱਖਣੀ ਸੂਬਿਆਂ ਉੜੀਸਾਂ, ਕਰਨਾਟਕਾਂ, ਕੇਰਲਾ ਆਦਿ ਵਿਚ ਈਸਾਈਆਂ ਦੇ ਚਰਚਾ ਉਤੇ ਹਮਲੇ ਕਰਨ ਦੇ ਨਾਲ-ਨਾਲ ਨਨਜ਼ਾਂ ਨਾਲ ਬਲਾਤਕਾਰ ਕੀਤੇ ਗਏ । ਅੱਜ ਤੱਕ ਹਿੰਦ ਹਕੂਮਤ, ਹਿੰਦ ਅਦਾਲਤਾਂ ਅਤੇ ਕਾਨੂੰਨ ਨੇ ਸਿੱਖ ਕੌਮ ਦੇ ਕਿਸੇ ਇਕ ਵੀ ਕਾਤਿਲ ਨੂੰ ਕਾਨੂੰਨ ਦੇ ਕਟਹਿਰੇ ਵਿਚ ਨਾ ਖੜ੍ਹਾ ਕੀਤਾ ਅਤੇ ਨਾ ਹੀ ਕਿਸੇ ਕਾਤਿਲ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਗਈ । ਅਮਰੀਕਾ ਵੱਲੋਂ ਹਿੰਦ ਹਕੂਮਤ ਨੂੰ ਕਿਸੇ ਤਰ੍ਹਾਂ ਦੀ ਤਾੜਨਾ ਜਾਂ ਹੋਰ ਕੌਮਾਂਤਰੀ ਕਾਰਵਾਈ ਕਰਨ ਦੀ ਬਜਾਇ ਹਿੰਦ ਨੂੰ ਜਿਸਨੇ ਐਨ.ਪੀ.ਟੀ. ਕੌਮਾਂਤਰੀ ਸੰਧੀ ਉਤੇ ਦਸਤਖ਼ਤ ਨਹੀ ਕੀਤੇ, ਉਸਨੂੰ 123 ਨਿਊਕਲੀਅਰ ਐਗਰੀਮੈਂਟ ਰਾਹੀ ਪ੍ਰਮਾਣੂ ਸਮੱਗਰੀ, ਤਕਨੀਕ ਅਤੇ ਹੋਰ ਮਨੁੱਖਤਾ ਮਾਰੂ ਪ੍ਰਮਾਣੂ ਹਥਿਆਰਾਂ ਦੀ ਮਦਦ ਦੇਕੇ ਮਿਲਟਰੀ ਤਾਕਤ ਦੇ ਤੌਰ ਤੇ ਮਜ਼ਬੂਤ ਕਰਨ ਦੇ ਅਮਲ ਹਿੰਦ ਵਿਚ ਸਿੱਖਾਂ, ਮੁਸਲਮਾਨਾਂ ਅਤੇ ਈਸਾਈਆਂ ਦੀਆਂ ਕੀਮਤੀ ਜਿੰਦਗਾਨੀਆਂ ਲਈ ਖ਼ਤਰਾਂ ਖੜ੍ਹਾ ਕਰ ਦਿੱਤਾ ਗਿਆ ਹੈ । ਇਹ ਹੋਰ ਵੀ ਦੁੱਖਦਾਂਇਕ ਕਾਰਵਾਈ ਹੈ ਕਿ ਕੌਮਾਂਤਰੀ ਪ੍ਰਮਾਣੂ ਤਾਕਤ ਸੰਗਠਨ (ੀੳਓੳ) ਨੇ ਹਿੰਦ ਨੂੰ ਅਮਰੀਕਾ ਵੱਲੋਂ ਦਿੱਤੇ ਗਏ 123 ਐਗਰੀਮੈਂਟ ਦੀ ਛਾਣਬੀਨ ਵੀ ਨਾ ਕੀਤੀ । ਜਿਸ ਨਾਲ ਹਿੰਦ ਨੇ ਇਸ ਐਗਰੀਮੈਂਟ ਦੀ ਉਲੰਘਣਾਂ ਕਰਕੇ ਪ੍ਰਮਾਣੂ ਬੰਬ ਅਤੇ ਹਥਿਆਰ ਬਣਾਏ । ਜਦੋ ਅਮਰੀਕਾ, ਈਰਾਨ ਅਤੇ ਨੋਰਥ ਕੋਰੀਆ ਦੇ ਪ੍ਰਮਾਣੂ ਹਥਿਆਰ ਬਣਾਉਣ ਵਿਰੁੱਧ ਖੰਡਨ ਵੀ ਕਰਦਾ ਹੈ ਅਤੇ ਉਨ੍ਹਾਂ ਨੂੰ ਅਜਿਹਾ ਕਰਨ ਤੋ ਰੋਕਣ ਲਈ ਡਿਪਲੋਮੈਟਿਕ ਅਤੇ ਮਿਲਟਰੀ ਤਾਕਤ ਦੀ ਵਰਤੋਂ ਕਰ ਰਿਹਾ ਹੈ । ਫਿਰ ਅਮਰੀਕਾ, ਲੀਬੀਆ, ਮਿਸਰ, ਸੀਰੀਆ ਅਤੇ ਯਮਨ ਵਿਚ ਵੀ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਲਈ ਦਖ਼ਲ ਦੇ ਰਿਹਾ ਹੈ, ਫਿਰ ਹਿੰਦ ਵਿਚ ਸਿੱਖ ਕੌਮ ਉਤੇ ਹਿੰਦੂ ਹਕੂਮਤ ਵੱਲੋਂ ਨਿਰੰਤਰ ਕੀਤੇ ਜਾ ਰਹੇ ਜ਼ਬਰ-ਜੁਲਮ ਵਿਰੁੱਧ ਅਮਲੀ ਕਾਰਵਾਈ ਕਿਉਂ ਨਹੀ ਕਰਦਾ ? ਵੱਡੀਆਂ ਤਾਕਤਾਂ ਅਤੇ ਕਈ ਮੁਲਕ ਇਹ ਵੀ ਕਹਿ ਰਹੇ ਹਨ ਕਿ ਹਿੰਦ ਦਾ ਵਜ਼ੀਰ-ਏ-ਆਜ਼ਮ ਸਿੱਖ ਹੈ ਅਤੇ ਫੌਜ ਦਾ ਮੁੱਖੀ ਵੀ ਸਿੱਖ ਹੈ । ਦੋ ਮੁੱਖ ਅਹੁਦਿਆਂ ਉਤੇ ਹਿੰਦੂਤਵ ਹਕੂਮਤ ਵੱਲੋਂ ਸਿੱਖਾਂ ਨੂੰ ਤਾਇਨਾਤ ਕਰਨ ਨਾਲ ਇਸ ਗੱਲ ਦੀ ਕੋਈ ਗਰੰਟੀ ਨਹੀ ਬਣ ਜਾਂਦੀ ਕਿ ਹਿੰਦ ਵਿਚ ਸਿੱਖਾਂ ਉਤੇ ਜ਼ਬਰ-ਜੁਲਮ ਨਹੀ ਹੋਣਗੇ । ਕਿਉਂਕਿ ਅਜਿਹੇ ਅਹੁਦਿਆਂ ਤੇ ਸਿੱਖਾਂ ਨੂੰ ਨਿਯੁਕਤ ਕਰਕੇ ਹਿੰਦ ਹਕੂਮਤ ਆਪਣੇ ਜ਼ਬਰ-ਜੁਲਮਾਂ ਤੋ ਬਰੀ ਨਹੀ ਹੋ ਸਕਦੀ । ਜੋ ਹਿੰਦੂ ਹੁਕਰਮਾਨ ਸਿੱਖਾਂ ਨੂੰ ਬੀਤੇ ਸਮੇਂ ਦੇ ਜ਼ੁਲਮਾਂ ਨੂੰ ਭੁੱਲ ਜਾਣ ਦੀ ਗੱਲ ਕਰਦੇ ਹਨ, ਇਹ ਕਤਈ ਨਹੀ ਹੋ ਸਕਦਾ । ਕਿਉਂਕਿ ਸਿੱਖ ਕੌਮ ਦਾ ਜਨਮ ਹੀ ਜ਼ਬਰ-ਜੁਲਮਾਂ ਵਿਰੁੱਧ ਲੜਨ ਲਈ ਅਤੇ ਇਨਸਾਫ਼ ਲੈਣ ਲਈ ਹੋਇਆ ਹੈ । ਜਦੋ ਤੱਕ ਸਿੱਖ ਕੌਮ ਦੇ ਕਾਤਿਲ ਦੋਸੀਆਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਨਹੀ ਦਿੱਤੀਆਂ ਜਾਂਦੀਆਂ ਅਤੇ ਹਰ ਖੇਤਰ ਵਿਚ ਸਿੱਖ ਕੌਮ ਤੇ ਪੰਜਾਬ ਸੂਬੇ ਨਾਲ ਵਿਤਕਰਾ ਬੰਦ ਨਹੀ ਕੀਤਾ ਜਾਂਦਾ, ਉਦੋਂ ਤੱਕ ਹੁਕਮਰਾਨਾਂ ਵੱਲੋਂ “ਭੁੱਲ ਜਾਓ” ਦਾ ਪਾਠ ਪੜ੍ਹਾਉਣ ਅਤੇ ਗੁੰਮਰਾਹਕੁੰਨ ਪ੍ਰਚਾਰ ਕਰਨ ਦਾ ਕੋਈ ਮਹੱਤਵ ਨਹੀ ਰਹਿ ਜਾਂਦਾ । ਦੂਸਰਾ ਹਿੰਦ ਨੂੰ ਮਿਲਟਰੀ ਤਾਕਤ ਦੇ ਤੌਰ ਤੇ ਮਜ਼ਬੂਤ ਕਰਕੇ ਏਸੀਆ ਖਿੱਤੇ ਦੇ ਅਮਨ-ਚੈਨ ਨੂੰ ਵੀ ਡੂੰਘੀ ਸੱਟ ਮਾਰੀ ਗਈ ਹੈ । ਜਦੋਕਿ ਸਿੱਖ ਕੌਮ ਏਸੀਆ ਖਿੱਤੇ ਦੀਆਂ ਤਿੰਨੇ ਪ੍ਰਮਾਣੂ ਤਾਕਤਾਂ ਚੀਨ, ਪਾਕਿਸਤਾਨ ਤੇ ਹਿੰਦ ਦੇ ਵਿਚਕਾਰ “ਸਿੱਖ ਹੋਮਲੈਡ” ਜਿਸ ਵਿਚ ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਂਖ, ਹਿਮਾਚਲ ਆਉਦੇ ਹਨ, ਇਸ ਨੂੰ ਮੈਦਾਨ-ਏ-ਜੰਗ ਬਣਨ ਲਈ ਹਿੰਦ ਨੂੰ ਉਤਸਾਹਿਤ ਕਰ ਦਿੱਤਾ ਹੈ । ਉਪਰੋਕਤ ਤਿੰਨੇ ਪ੍ਰਮਾਣੂ ਦੁਸ਼ਮਣ ਮੁਲਕਾਂ ਦੀ ਕਿਸੇ ਸਮੇਂ ਵੀ ਜੰਗ ਲੱਗਣ ਨਾਲ ਸਿੱਖ ਕੌਮ ਦੀ ਤਾ ਪੂਰੀ ਤਰ੍ਹਾਂ ਨਸਲਕੁਸੀ ਹੋਕੇ ਬੀਜ ਨਾਸ ਹੋ ਜਾਵੇਗਾ । ਜਦੋਕਿ ਸਿੱਖ ਕੌਮ ਦਾ ਨਾ ਤਾ ਹਿੰਦੂ ਹਿੰਦੂਸਤਾਨ ਨਾਲ ਕੋਈ ਦੁਸ਼ਮਣੀ ਹੈ, ਨਾ ਕਾਊਮਨਿਸਟ ਚੀਨ ਨਾਲ ਅਤੇ ਨਾ ਹੀ ਈਸਲਾਮਿਕ ਪਾਕਿਸਤਾਨ ਨਾਲ । ਫਿਰ ਅਮਰੀਕਾ ਵੱਲੋਂ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਅਤੇ ਹਿੰਦ ਵਿਚ ਸਹੀ ਮਾਈਨਿਆਂ ਵਿਚ ਜ਼ਮਹੂਰੀਅਤ ਨੂੰ ਕਾਇਮ ਕਰਨ ਅਤੇ ਸਭ ਕੌਮਾਂ, ਧਰਮਾਂ ਨੂੰ ਬਰਾਬਰਤਾ ਦੇ ਹੱਕ ਪ੍ਰਦਾਨ ਕਰਨ ਲਈ ਕੌਮਾਂਤਰੀ ਪੱਧਰ ਤੇ ਕਾਰਵਾਈ ਕਿਉਂ ਨਹੀ ਕੀਤੀ ਜਾ ਰਹੀ ?
ਹਿੰਦੂ ਹੁਕਮਰਾਨਾਂ ਦੀਆਂ ਅਜਿਹੀਆਂ ਅਣਮਨੁੱਖੀ ਕਾਰਵਾਈਆਂ ਦੇ ਕਾਰਨ ਗੁਆਢੀ ਮੁਲਕਾਂ, ਸ੍ਰੀ ਲੰਕਾ, ਚੀਨ, ਬਰਮਾ, ਪਾਕਿਸਤਾਨ, ਮਾਲਦੀਵ, ਭੁਟਾਨ, ਨੈਪਾਲ, ਬੰਗਲਾਦੇਸ ਆਦਿ ਮੁਲਕਾਂ ਦੇ ਅਮਨ-ਚੈਨ ਲਈ ਖ਼ਤਰਾਂ ਬਣਦੀਆਂ ਜਾ ਰਹੀਆਂ ਹਨ । ਫਿਰ ਹਿੰਦ ਦੇ ਸੂਬੇ ਪੰਜਾਬ, ਕਸ਼ਮੀਰ, ਅਸਾਮ, ਤ੍ਰਿਪੁਰਾ, ਮਿਜਰਮ, ਮੈਘਾਲਿਆਂ, ਝਾਂਰਖੰਡ ਆਦਿ ਜਿਥੋ ਦੇ ਨਿਵਾਸੀ ਅਤੇ ਕੌਮਾਂ ਆਜ਼ਾਦੀ ਲਈ ਸੰਘਰਸ਼ ਕਰ ਰਹੀਆਂ ਹਨ, ਉਹਨਾਂ ਲਈ ਵੀ ਵੱਡੀ ਮੁਸ਼ਕਿਲ ਦਾ ਦੌਰ ਚੱਲ ਰਿਹਾ ਹੈ । ਅਮਰੀਕਾ ਨੂੰ ਚਾਹੀਦਾ ਸੀ ਕਿ ਉਹ ਹਿੰਦ ਨੂੰ ਮਿਲਟਰੀ ਤਾਕਤ ਦੇਣ ਦੀ ਬਜਾਇ ਹਿੰਦ, ਚੀਨ, ਪਾਕ ਤਿੰਨੇ ਪ੍ਰਮਾਣੂ ਤਾਕਤਾਂ ਨੂੰ ਬਰਾਬਰ ਵਾਲੀਆਂ ਤਾਕਤਾਂ ਬਣਾਉਣ ਵਿਚ ਯੋਗਦਾਨ ਪਾਉਦਾਂ ਤਾ ਕਿ ਕੋਈ ਵੀ ਪ੍ਰਮਾਣੂ ਮੁਲਕ ਮਨੁੱਖਤਾ ਵਿਰੋਧੀ ਜੰਗ ਲਗਾਉਣ ਦੀ ਗੱਲ ਨਾ ਕਰ ਸਕਦਾ । ਇਥੇ ਇਹ ਵੀ ਵਰਨਣ ਕਰਨਾ ਜ਼ਰੂਰੀ ਹੈ ਕਿ ਹਿੰਦ ਵਿਚ 18 ਸਤੰਬਰ 2011 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਈਆਂ ਚੋਣਾਂ ਵਿਚ ਪੰਜਾਬ ਦੀ ਹੁਕਮਰਾਨ ਜਮਾਤ ਬਾਦਲ ਦਲੀਆਂ ਨੇ ਹਕੂਮਤੀ ਤਾਕਤ ਅਤੇ ਬਦਮਾਸ਼ਾਂ ਦੀ ਵਰਤੋਂ ਕਰਕੇ ਵੱਡੇ ਪੱਧਰ ਤੇ ਬੂੰਥਾਂ ਉਤੇ ਕਬਜ਼ੇ ਕਰਕੇ ਜਾਅਲੀ ਵੋਟਾਂ ਭੁਗਤਾਈਆਂ । ਗੁਰਦੁਆਰਾ ਚੋਣ ਕਮਿਸ਼ਨਰ ਜਸਟਿਸ ਹਰਫੂਲ ਸਿੰਘ ਬਰਾੜ ਇਹ ਸਭ ਹੋ ਰਹੇ ਗੈਰ ਕਾਨੂੰਨੀ ਅਮਲਾਂ ਨੂੰ ਇਕ ਮੂਕ ਦਰਸ਼ਕ ਬਣਕੇ ਵੇਖਦੇ ਰਹੇ । ਹੁਕਮਰਾਨਾਂ ਅਤੇ ਚੋਣ ਕਮਿਸ਼ਨਰ ਨੇ ਜ਼ਮਹੂਰੀਅਤ ਦਾ ਕਤਲੇਆਮ ਕੀਤਾ । ਲੇਕਿਨ ਅਜਿਹੀਆਂ ਗੈਰ ਜ਼ਮਹੂਰੀ ਅਮਲਾਂ ਵਿਰੁੱਧ ਹਿੰਦੂ ਹੁਕਮਰਾਨਾਂ ਨੇ ਤਾਂ ਕੋਈ ਕਾਰਵਾਈ ਕਰਨੀ ਹੀ ਨਹੀ ਸੀ । ਲੇਕਿਨ ਅਮਰੀਕਾ ਵਰਗੀ ਜ਼ਮਹੂਰੀਅਤ ਪਸੰਦ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੀ ਵੱਡੀ ਤਾਕਤ ਵੱਲੋਂ ਅਜਿਹੇ ਸਮਿਆਂ ਤੇ ਕੌਮਾਂਤਰੀ ਪੱਧਰ ਉਤੇ ਕੋਈ ਅਮਲ ਨਾ ਹੋਣਾ ਦੁੱਖਦਾਂਇਕ ਵਰਤਾਰਾਂ ਹੈ । ਅਮਰੀਕਾ ਦੇ ਸਦਰ ਸ੍ਰੀ ਬਰਾਕ ਓਬਾਮਾ ਅਮਰੀਕਾ ਦੀ ਅਤੇ ਯੂਰਪ ਦੀ ਮਾਲੀ ਸਥਿਤੀ ਨੂੰ ਬਿਹਤਰ ਬਣਾਉਣ ਲਈ ਉਚੇਚੇ ਤੌਰ ਤੇ ਉਦਮ ਕਰ ਰਹੇ ਸਨ । ਲੇਕਿਨ ਬੀਬੀ ਹਲੇਰੀ ਕਲਿੰਟਨ ਵੱਲੋਂ ਅਮਰੀਕਾ ਦੇ ਖਜ਼ਾਨੇ ਦਾ ਵੱਡਾ ਹਿੱਸਾ ਹਿੰਦ ਵੀਤਨਾਮ, ਜਪਾਨ ਅਤੇ ਆਸਟ੍ਰੇਲੀਆਂ ਆਦਿ ਮੁਲਕਾਂ ਨਾਲ ਜੰਗੀ ਮਸਕਾਂ ਕਰਨ ਉਤੇ ਖ਼ਰਚ ਹੋਣ ਕਰਕੇ ਇਹ ਮਾਲੀ ਦਸਾ ਸਹੀ ਸਥਿਤੀ ਵਿਚ ਨਾ ਆ ਸਕੀ । ਬੀਬੀ ਹਲੇਰੀ ਨੇ ਜਾਰਜ ਬੁੱਸ ਦੀ ਯੁੱਧ ਵਾਲੀ ਨੀਤੀ ਨੂੰ ਆਕਸੀਜਨ ਦਿੱਤੀ, ਜਿਸ ਨਾਲ ਸ੍ਰੀ ਓਬਾਮਾ ਦਾ ਜ਼ਮਹੂਰੀਅਤ ਪੱਖੀ ਮਿਸਨ ਮੰਜਿ਼ਲ ਤੇ ਨਾ ਪਹੁੰਚ ਸਕਿਆ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਇਸੇ ਤਰ੍ਹਾਂ ਮਿਲਟਰੀ ਤਾਕਤ ਨੂੰ ਵਧਾਉਣ ਦੇ ਅਮਲਾਂ ਦੇ ਕਾਰਨ ਹੀ ਬਰਤਾਨੀਆ ਅਤੇ ਸੋਵੀਅਤ ਰੂਸ ਦੀਆਂ ਤਾਕਤਾਂ ਦੀ ਮਾਲੀ ਦਸਾ ਵੀ ਬੀਤੇ ਸਮੇਂ ਵਿਚ ਬੁਰੀ ਤਰ੍ਹਾਂ ਲੜਖੜਾ ਗਈ ਸੀ । ਬੀਬੀ ਹਲੇਰੀ ਕਲਿੰਟਨ ਦੀ ਅਗਵਾਈ ਹੇਠ ਅਫ਼ਗਾਨੀਸਤਾਨ ਵਿਚ, ਇਰਾਕ ਅਤੇ ਪਾਕਿਸਤਾਨ ਵਿਚ ਅਮਰੀਕਨ ਅਤੇ ਨਾਟੋ ਫ਼ੌਜਾਂ ਉਤੇ ਹੋ ਰਹੇ ਬੇਤਹਾਸਾ ਖ਼ਰਚ ਵੀ ਇਨ੍ਹਾਂ ਮੁਲਕਾਂ ਵਿਚ ਕੋਈ ਅਮਨ-ਚੈਨ, ਜ਼ਮਹੂਰੀਅਤ ਸਥਾਪਿਤ ਨਹੀ ਕਰ ਸਕੇ । ਕੌਮਾਂਤਰੀ ਪੱਧਰ ਤੇ ਅਤੇ ਹਿੰਦ ਵਿਚ ਅਮਰੀਕਾ ਦੀ ਨੱਕ ਦੇ ਹੇਠ ਮਨੁੱਖੀ ਅਧਿਕਾਰਾਂ ਦੇ ਵੱਡੇ ਪੱਧਰ ਤੇ ਹੋ ਰਹੇ ਹਨਨ ਅਤੇ ਵੱਖ-ਵੱਖ ਮੁਲਕਾਂ ਵਿਚ ਉਥੋ ਦੀ ਮਾਲੀ ਹਾਲਤ ਦੇ ਢਾਵਾਂ ਡੋਲ ਹੋ ਜਾਣ, ਹਰ ਖੇਤਰ ਵਿਚ ਅਫਰਾ-ਤਫਰੀ ਉਤਪੰਨ ਹੋਣਾ ਹੋਰ ਵੀ ਵੱਡੀ ਨਮੋਸ਼ੀ ਵਾਲੀ ਅਤੇ ਗੈਰ ਜਿੰਮੇਵਰਾਨਾਂ ਵਾਲੇ ਅਮਲ ਹਨ । ਚੀਨ ਵਿਰੁੱਧ ਅਮਰੀਕਾ ਵੱਲੋਂ ਮਿਲਟਰੀ ਸੰਗਠਨਾਂ ਅਤੇ ਜੰਗੀ ਮਸਕਾਂ ਦੇ ਅਮਲ ਸਮੁੱਚੇ ਏਸੀਆ ਖਿੱਤੇ ਦੇ ਮੁਲਕਾਂ ਅਤੇ ਕੌਮਾਂ ਲਈ ਡੂੰਘੀ ਚਿੰਤਾ ਵਾਲੇ ਹਨ । ਦੂਸਰਾ ਕਿਉਂਕਿ ਹਿੰਦ ਦੀ ਸਿਵਲ, ਪੁਲਿਸ ਅਤੇ ਫ਼ੌਜ ਦੇ ਵੱਡੇ ਅਧਿਕਾਰੀਆਂ ਵਿਚ ਰਿਸ਼ਵਤਖੋਰੀ ਵੱਡੇ ਪੱਧਰ ਤੇ ਫੈਲ ਚੁੱਕੀ ਹੈ, ਇਸ ਕਰਕੇ ਜੋ ਹਿੰਦ ਦੇ ਹੁਕਮਰਾਨ ਚੀਨ ਜਾਂ ਪਾਕਿਸਤਾਨ ਨਾਲ ਜੰਗ ਲਗਾਉਣ ਦੀਆਂ ਮਨੁੱਖਤਾ ਮਾਰੂ ਦਗਮਜੇ ਮਾਰ ਰਹੇ ਹਨ, ਹਿੰਦ ਇਹ ਜੰਗਾਂ ਲੜਨ ਦੇ ਸਮਰੱਥ ਹੀ ਨਹੀ ਰਿਹਾ । ਕਿਉਂਕਿ ਇਖ਼ਲਾਕੀ ਤੌਰ ਤੇ ਅੰਦਰੋਂ ਅਤੇ ਮਾਲੀ ਸਥਿਤੀ ਤੋਂ ਖੋਖਲਾ ਹੋ ਚੁੱਕਾ ਹੈ ।
ਇਸ ਲਈ ਅਸੀਂ ਅਮਰੀਕਾ ਵਰਗੀ ਵੱਡੀ ਤਾਕਤ ਨੂੰ ਅਤੇ ਉਸਦੇ ਬਣਨ ਜਾ ਰਹੇ ਨਵੇ ਵਿਦੇਸ਼ ਸਕੱਤਰ ਸ੍ਰੀ ਜੋਨ ਕੈਰੀ ਨੂੰ ਇਹ ਅਪੀਲ ਕਰਨੀ ਚਾਹਵਾਂਗੇ ਕਿ ਜੋ ਉਹਨਾਂ ਦਾ ਪੁਰਾਤਨ ਮਿਸਨ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨਾ ਅਤੇ ਸਮੁੱਚੇ ਮੁਲਕਾਂ ਵਿਚ ਜ਼ਮਹੂਰੀਅਤ ਨੂੰ ਕਾਇਮ ਕਰਨਾ ਹੈ, ਉਸ ਉਤੇ ਆਉਣ ਵਾਲੇ ਸਮੇਂ ਵਿਚ ਦ੍ਰਿੜਤਾਂ ਨਾਲ ਪਹਿਰਾ ਦਿੰਦੇ ਹੋਏ ਜਿਥੇ ਹਿੰਦ ਵਿਚ ਸਿੱਖ ਕੌਮ ਅਤੇ ਹੋਰ ਘੱਟ ਗਿਣਤੀਆਂ ਨਾਲ ਵੱਡੇ ਜ਼ਬਰ-ਜੁਲਮ ਵਿਤਕਰੇ ਹੋ ਰਹੇ ਹਨ, ਉਥੇ ਅਫਗਾਨੀਸਤਾਨ, ਪਾਕਿਸਤਾਨ, ਇਰਾਕ ਆਦਿ ਵਿਚ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਉਲੰਘਣ ਦੀਆਂ ਕਰਵਾਈਆਂ ਨੂੰ ਸੰਜ਼ੀਦਗੀ ਨਾਲ ਰੋਕਿਆ ਜਾਵੇ । ਸਿੱਖ ਕੌਮ ਜਿਸ ਨੂੰ ਹਿੰਦੂਤਵ ਹਕੂਮਤ ਪੈਰ-ਪੈਰ ਤੇ ਜ਼ਲੀਲ ਕਰ ਰਹੀ ਹੈ, ਉਸਨੂੰ ਬਿਨ੍ਹਾਂ ਕਿਸੇ ਖ਼ੂਨ ਦਾ ਕਤਰਾ ਵਹਾਏ ਸਿੱਖ ਹੋਮਲੈਡ “ਖ਼ਾਲਿਸਤਾਨ” ਨੂੰ ਤਿੰਨੇ ਪ੍ਰਮਾਣੂ ਤਾਕਤਾਂ ਕਾਊਮਨਿਸਟ ਚੀਨ, ਹਿੰਦੂ ਹਿੰਦੂਸਤਾਨ, ਮੁਸਲਿਮ ਪਾਕਿਸਤਾਨ ਦੇ ਦਰਮਿਆਨ ਸਿੱਖ ਖਿੱਤੇ ਵਿਚ “ਬੱਫ਼ਰ ਸਟੇਟ” ਨੂੰ ਆਜ਼ਾਦ ਕਰਵਾਉਣ ਲਈ ਮੁੱਖ ਭੂਮਿਕਾ ਨਿਭਾਵੇ ਅਤੇ ਨਿਊਕਲਰ 123 ਐਗਰੀਮੈਂਟ ਨੂੰ ਤੁਰੰਤ ਰੱਦ ਕਰਕੇ ਹਿੰਦ ਨੂੰ ਦਿੱਤੀ ਜਾਣ ਵਾਲੀ ਮਿਲਟਰੀ ਤਾਕਤ, ਜੰਗੀ ਸਾਜੋ-ਸਮਾਨ, ਤਕਨੀਕ ਆਦਿ ਸਭ ਉਤੇ ਪਾਬੰਦੀ ਲਗਾਕੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕੀਤੀ ਜਾਵੇ । ਇਸ ਦੇ ਨਾਲ ਹੀ ਅਮਰੀਕਾ ਆਪਣੇ ਸਟੇਟ ਡਿਪਾਰਟਮੈਂਟ ਵਿਚ ਉਚੇਚੇ ਤੌਰ ਤੇ “ਸਿੱਖ ਡੈਸਕ” ਕਾਇਮ ਕਰਨ ਦੇ ਨਾਲ-ਨਾਲ ਜਿਥੇ ਵੀ ਅਮਰੀਕਾ ਦੀਆਂ ਅਬੈਸੀਆਂ, ਸਫ਼ਾਰਤਖ਼ਾਨੇ ਅਤੇ ਕਾਊਸਲੈਟਾਂ ਹਨ, ਉਥੇ ਵੀ “ਸਿੱਖ ਡੈਸਕ” ਕਾਇਮ ਕੀਤੇ ਜਾਣ ਤਾਂ ਕਿ ਇਹਨਾਂ ਮੁਲਕਾਂ ਵਿਚ ਸਿੱਖ ਵਿਚਰਦੇ ਹੋਏ ਦਰਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਇਨ੍ਹਾਂ ਸਿੱਖ ਡੈਸਕ ਅੱਗੇ ਪੇਸ਼ ਹੋਕੇ ਆਪਣੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾ ਸਕਣ । ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ ਤੇ ਨਵੇ ਵਿਦੇਸ਼ ਸਕੱਤਰ ਦੀ ਹੋਣ ਜਾ ਰਹੀ ਨਿਯੁਕਤੀ ਉਤੇ ਮੁਬਾਰਕਬਾਦ ਦਿੰਦਾ ਹੋਇਆ ਉਪਰੋਕਤ ਸਾਡੇ ਵੱਲੋਂ ਉਠਾਏ ਇਹ ਮਨੁੱਖਤਾ ਪੱਖੀ ਮੁੱਦਿਆਂ ਨੂੰ ਸਹੀ ਦਿਸਾ ਵੱਲ ਹੱਲ ਕਰਨ ਦੀ ਉਮੀਦ ਕਰਦਾ ਹੈ ।