ਵਾਸ਼ਿੰਗਟਨ- ਅਮਰੀਕੀ ਸੁੰਦਰੀ ਓਲਿਵੀਆ ਕਲਪੋ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਹੈ। ਬੁੱਧਵਾਰ ਨੂੰ ਲਾਸ ਵੇਗਸ ਦੇ ਪਲੈਨੇਟ ਹਾਲੀਵੁੱਡ ਕਸੀਨੋ ਵਿੱਚ ਆਯੋਜਿਤ ਪ੍ਰਤੀਯੋਗਤਾ ਵਿੱਚ 88 ਦੇਸ਼ਾਂ ਦੀਆਂ ਸੁੰਦਰੀਆਂ ਨੂੰ ਪਛਾੜ ਕੇ ਕਲਪੋ ਇਸ ਤਾਜ ਤੱਕ ਪਹੁੰਚੀ।ਓਲਿਵੀਆ ਨੂੰ ਪਿੱਛਲੇ ਸਾਲ ਚੁਣੀ ਗਈ ਮਿਸ ਯੂਨੀਵਰਸ ਅੰਗੋਲਾ ਦੀ ਲੀਲਾ ਲੋਪੇਜ਼ ਨੇ ਤਾਜ ਪਹਿਨਾਇਆ।
20 ਸਾਲਾ ਕਲਪੋ ਬੋਸਟਨ ਯੂਨੀਵਰਿਸਟੀ ਦੀ ਵਿਦਿਆਰਥਣ ਹੈ ਅਤੇ ਅਮਰੀਕਾ ਦੇ ਰੋਡਸ ਆਈਲੈਂਡ ਦੇ ਕਰੈਨਸਟਨ ਵਿੱਚ ਜੰਮੀ ਪਲੀ ਹੈ। ਅਮਰੀਕਾ ਨੂੰ ਮਿਸ ਯੂਨੀਵਰਸ ਦਾ ਇਹ ਖਿਤਾਬ 14 ਸਾਲਾਂ ਬਾਅਦ ਮਿਲਿਆ ਹੈ। ਇਸ ਤੋਂ ਪਹਿਲਾਂ ਮਿਸ ਬਰੂਕ ਲੀ ਨੇ 1997 ਵਿੱਚ ਇਹ ਪ੍ਰਤੀਯੋਗਿਤਾ ਜਿੱਤੀ ਸੀ।ਕਲਪੋ ਫਿਲਮਾਂ ਜਾਂ ਟੈਲੀਵੀਯਨ ਵਿੱਚ ਆਪਣਾ ਕੈਰੀਅਰ ਬਣਾਉਣਾ ਚਾਹੁੰਦੀ ਹੈ।ਉਸ ਨੂੰ ਵਾਇਲਿਨ ਵਜਾਉਣ ਦਾ ਵੀ ਸ਼ੌਂਕ ਹੈ। ਉਸ ਦੇ ਮਾਤਾ-ਪਿਤਾ ਵੀ ਸੰਗੀਤਕਾਰ ਹਨ।ਫਿਲਪਾਈਨਜ਼ ਦੀ ਜੈਨੀ ਤੁਗੋਨੋ ਦੂਸਰੇ ਸਥਾਨ ਅਤੇ ਵੈਨਜੁਏਲਾ ਦੀ ਏਰੇਨੇ ਈਸਰ ਤੀਸਰੇ ਸਥਾਨ ਤੇ ਰਹੀ।