ਲੰਦਨ- ਵੇਖਣ ਦੇ ਕਈ ਨਜ਼ਰੀਏ ਹਨ। ਵੇਖਣ ਵਾਲਾ ਤੈਅ ਕਰਦਾ ਹੈ ਕਿ ਉਹ ਕੀ ਅਤੇ ਕਿਵੇਂ ਵੇਖਣਾ ਚਾਹੁੰਦਾ ਹੈ। ਹੁਣ ਜੀ-20 ਨੂੰ ਹੀ ਲੈ ਲਵੋ। ਮੰਦੀ ਨਾਲ ਜੂਝ ਰਹੇ ਲੋਕੀਂ ਇਸ ਨੂੰ ਆਸ ਭਰੀਆਂ ਨਿਗਾਹਾਂ ਨਾਲ ਵੇਖ ਰਹੇ ਹਨ ਤਾਂ ਮੁਜਾਹਰਾਕਾਰੀ ਗੁੱਸੇ ਨਾਲ। ਪਰ ਬਹੁਤੇ ਲੋਕਾਂ ਦੇ ਲਈ ਲੰਦਨ ਸਿਖਰ ਸਮਾਗਮ ਦਰਅਸਲ ਬਰਾਕ ਓਬਾਮਾ ਸ਼ੋਅ ਹੈ ਅਤੇ ਹੋਵੇ ਵੀ ਕਿਉਂ ਨਾ। ਉਹ ਦੁਨੀਆਂ ਦੇ ਨਵੇਂ ਸਿਆਸੀ ਸਟਾਰ ਹਨ ਅਤੇ ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਵਾਰ ਇੰਨੀ ਵੱਡੀ ਸਟੇਜ ‘ਤੇ ਆਏ ਹਨ। ਇਸ ਲਈ ਉਨ੍ਹਾਂ ਦਾ ਕਿਸੇ ਨੂੰ ਮਿਲਣਾ ਅਤੇ ਉਸਨਾ ਕਿਸੇ ਦਾ ਮਿਲਣਾ ਦੋਵੇਂ ਹੀ ਵੱਡੀ ਗੱਲ ਹੈ।
ਮਸਲਨ ਬੁੱਧਵਾਰ ਨੂੰ ਦੇਰ ਸ਼ਾਮ ਬ੍ਰਿਟੇਨ ਦੀ ਮਹਾਰਾਣੀ ਵਲੋਂ ਦਿੱਤੇ ਗਏ ਖਾਣੇ ਸਮੇਂ ਬਰਾਕ ਓਬਾਮਾ ਖੁਦ ਚਲਕੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਕੋਲ ਆਏ ਤਾਂ ਉਥੇ ਮੌਜੂਦ ਬਹੁਤਿਆਂ ਦੀਆਂ ਅੱਖਾਂ ਚਮਕ ਉਠੀਆਂ। ਇਹ ਦੋਵੇਂ ਲੀਡਰ ਪਹਿਲੀ ਵਾਰ ਮਿਲੇ ਅਤੇ ਇਹ ਗੈ਼ਰਰਸਮੀ ਮੁਲਾਕਾਤ ਅੰਦਾਜ਼ਨ ਪੂਰੇ ਦਸ ਮਿੰਟ ਚਲੇ। ਭਾਰਤੀ ਖੇਮੇ ਦੇ ਕੋਲ ਇਸਤੋਂ ਬਾਅਦ ਭੋਜਨ ਦੇ ਬਾਰੇ ਗੱਲ ਕਰਨ ਲਈ ਬਹੁਤ ਕੁਝ ਸੀ।
ਰਿਸ਼ਤਰੇ ਬਹੁਤ ਫਰਕ ਪਾਉਂਦੇ ਹਨ। ਖਾਸ ਤੌਰ ‘ਤੇ ਜਦ ਕੌਮਾਂਤਰੀ ਮੰਚ ‘ਤੇ ਕੁਝ ਅਜਿਹਾ ਕਰਨਾ ਹੋਵੇ, ਜਿਸ ਨਾਲ ਦੁਨੀਆਂ ਪ੍ਰਭਾਵਿਤ ਹੁੰਦੀ ਹੋਵੇ। ਇਨ੍ਹਾਂ ਮੀਟਿੰਗਾਂ ਵਿਚ ਲੋਕਾਂ ਦੀਆਂ ਨਜ਼ਰਾਂ ਦੀ ਭਾਸ਼ਾ, ਹਾਵ ਭਾਵ ਯਾਨੀ ਬਾਡੀ ਲੈਂਗਵੇਨ ਪਰਖਦੇ ਹਨ ਅਤੇ ਪਰਸਨਲ ਕੈਮੇਸਟਰੀ ਜਿਹੇ ਸ਼ਬਦਾਂ ਦੀ ਗੱਲ ਕਰਦੇ ਹਨ। ਤੁਸੀਂ ਕੁਝ ਵੀ ਕਹੋ, ਪਰ ਰਿਸ਼ਤਿਆਂ ਦੀ ਰਸਾਇਣ ਜ਼ਰੂਰ ਹੁੰਦੀ ਹੈ। ਚੀਨ ਦੇ ਪ੍ਰਧਾਨ ਮੰਤਰੀ ਹੂ ਜਿੰਤਾਓ, ਸਾਊਦੀ ਅਰਬ ਦੇ ਸੁਲਤਾਨ ਅਬਦੁਲਾ ਜਾਂ ਰੂਸ ਦੇ ਰਾਸ਼ਟਰਪਤੀ ਮੇਦਵੇਦੇਵ ਹੋਣ ਜਾਂ ਫਿਰ ਫਰਾਂਸ ਦੇ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ, ਬ੍ਰਾਜੀਲ ਦੇ ਰਾਸ਼ਟਰਪਤੀ ਲੂਲਾ ਜਾਂ ਜਾਪਾਨ ਦੇ ਪ੍ਰਧਾਨ ਮੰਤਰੀ ਤਾਰੋ ਆਸੋ। ਇਨ੍ਹਾਂ ਸਭ ਨਾਲ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਖ ਵੱਖ ਮੌਕਿਆਂ ‘ਤੇ ਮਿਲਦੇ ਰਹੇ ਹਨ ਅਤੇ ਇਸ ਨਾਲ ਰਿਸ਼ਤਿਆਂ ਦਾ ਜਿਹੜੀ ਕੈਮਸਟਰੀ ਬਣੀ ਉਹ ਮਹਾਰਾਣੀ ਵਲੋਂ ਦਿੱਤੇ ਭੋਜਨ ਸਮੇਂ ਛਲਕ ਰਹੀ ਸੀ। ਸਭ ਨਾਲ ਵੱਖ ਵੱਖ ਗੱਲਾਂ ਰਸਮੀ-ਗੈ਼ਰਰਸਮੀ ਮੁੱਦੇ। ਇਨ੍ਹਾਂ ਮੁਲਾਕਾਤਾਂ ਨੇ ਭਾਰਤੀ ਕੂਟਨੀਤਕ ਖੇਮੇ ਦੇ ਲਈ ਦੁਵੱਲੀ ਗੱਲਬਾਤ ਨਾ ਹੋਣ ਦੀ ਕਮੀ ਨੂੰ ਪੂਰਿਆਂ ਕਰ ਦਿੱਤਾ। ਸਮੇਂ ਦੀ ਘਾਟ ਕਰਕੇ ਦੁਨੀਆਂ ਦੇ ਲੀਡਰਾਂ ਦੇ ਨਾਲ ਇਸ ਵਾਰ ਪ੍ਰਧਾਨ ਮੰਤਰੀ ਦੀ ਦੁਵੱਲੀਆਂ ਮੀਟਿੰਗਾਂ ਨਹੀਂ ਹੋ ਸਕੀਆਂ।
ਭਾਰਤ ਦੀ ਰਾਏ ਬਹੁਤ ਮਾਇਨੇ ਰੱਖਦੀ ਹੈ ਅਤੇ ਖਾਸ ਤੌਰ ‘ਤੇ ਜਦ ਮੁੱਦਾ ਆਰਥਕ ਹੋਵੇ ਤਾਂ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਰਾਏ ਕੁਝ ਵੱਖ ਮਾਇਨੇ ਰੱਖਦੀ ਹੈ। ਇਸ ਲਈ ਉਹ ਭੋਜਨ ਦੀ ਮੀਟਿੰਗ ਵਿਚ ਆਪਣੀ ਪੂਰੀ ਮਹੱਤਤਾ ਦੇ ਨਾਲ ਬੋਲੇ। ਆਰਥਕ ਸੁਝਾਵਾਂ ਨਾਲ ਲੈਸ ਇਕ ਪ੍ਰੋਫੈਸਰ ਦਾ ਭਾਸ਼ਣ ਅਤੇ ਗੈਰ ਰਸਮੀਂ ਗੱਲਾਂ ਵਿਚ ਵੀ ਦੁਨੀਆਂ ਦੇ ਲੀਡਰ ਉਨ੍ਹਾਂ ਦੇ ਵਿਚਾਰਾਂ ਨਾਲ ਇਤਫਾਕ ਕਰ ਰਹੇ ਸਨ।