ਨਵੀਂ ਦਿੱਲੀ- ਗੈਂਗਰੇਪ ਦੇ ਖਿਲਾਫ਼ ਹੋ ਰਹੇ ਵਿਰੋਧ ਪ੍ਰਦਰਸ਼ਨ ਵਿੱਚ ਜਨਤਾ ਦੇ ਗੁਸੇ ਨੂੰ ਵੇਖਦੇ ਹੋਏ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ 10 ਜਨਪਥ ਆਪਣੇ ਨਿਵਾਸ ਅਸਥਾਨ ਤੋਂ ਬਾਹਰ ਆ ਕੇ ਧਰਨੇ ਤੇ ਬੈਠੇ ਵਿਦਿਆਰਥੀਆਂ ਨਾਲ ਦੇਰ ਰਾਤ ਮਲਾਕਾਤ ਕੀਤੀ।ਸੋਨੀਆ ਨੇ 20 ਮਿੰਟ ਤੱਕ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਜਿਆਦਾ ਵਿਸਥਾਰ ਪੂਰਵਕ ਗੱਲਬਾਤ ਕਰਨ ਲਈ ਐਤਵਾਰ ਸਵੇਰੇ 10 ਵਜੇ ਆਉਣ ਲਈ ਕਿਹਾ।
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਇਸ ਮੁੱਦੇ ਤੇ ਪ੍ਰਧਾਨਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਗੱਲਬਾਤ ਕੀਤੀ। ਕਾਂਗਰਸ ਪ੍ਰਧਾਨ ਚਾਹੁੰਦੀ ਸੀ ਕਿ ਸਰਕਾਰ ਇਸ ਮੁੱਦੇ ਤੇ ਠੋਸ ਕਦਮ ਉਠਾਉਣ ਦੇ ਨਾਲ-ਨਾਲ ਲੋਕਾਂ ਨੂੰ ਇਸ ਤਰ੍ਹਾਂ ਦਾ ਸੰਦੇਸ਼ ਦੇਵੇ, ਜਿਸ ਨਾਲ ਲੋਕਾਂ ਵਿੱਚ ਉਨ੍ਹਾਂ ਦੀ ਸੁਰੱਖਿਆ ਸਬੰਧੀ ਭਰੋਸਾ ਸਥਾਪਿਤ ਹੋਵੇ।ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਨੇ ਵੀ ਪ੍ਰਧਾਨਮੰਤਰੀ ਨੂੰ ਮਿਲ ਕੇ ਸੰਸਦ ਦਾ ਸਪੈਸ਼ਲ ਇਜਲਾਸ ਬੁਲਾਉਣ ਦੀ ਮੰਗ ਕੀਤੀ। ਸਰਕਾਰ ਰੇਪ ਮਾਮਲੇ ਦੇ ਵਰਤਮਾਨ ਕਾਨੂੰਨ ਵਿੱਚ ਸੋਧ ਕਰਕੇ ਇਸ ਸਬੰਧੀ ਸਖਤ ਸਜ਼ਾ ਦੇ ਹੱਕ ਵਿੱਚ ਹੈ।ਸੰਸਦ ਵਿੱਚ ਇਹ ਤੈਅ ਕੀਤਾ ਜਾਵੇਗਾ ਕਿ ਰੇਪ ਮਾਮਲੇ ਵਿੱਚ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜਾਂ ਨਹੀਂ।
ਹੋਮ ਮਨਿਸਟਰ ਸੁਸ਼ੀਲ ਕੁਮਾਰ ਛਿੰਦੇ ਨੇ ਮੈਡੀਕਲ ਦੀ ਵਿਦਿਆਰਥਣ ਨਾਲ ਗੈਂਗ ਰੇਪ ਨੂੰ ਲੈ ਕੇ ਦੇਸ਼ ਵਿੱਚ ਹੋ ਰਹੇ ਰੋਸ ਪ੍ਰਦਰਸ਼ਨ ਨੂੰ ਖਤਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹ ਕਿ ਸਰਕਾਰ ਇਸ ਮਾਮਲੇ ਵਿੱਚ ਕਾਫ਼ੀ ਗੰਭੀਰ ਹੈ ਅਤੇ 6 ਅਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਸਰਕਾਰ ਪੀੜਤ ਲੜਕੀ ਨੂੰ ਬੇਹਤਰ ਮੈਡੀਕਲ ਸਹੂਲਤਾਂ ਮੁਹਈਆ ਕਰਵਾਏਗੀ ਅਤੇ ਇਸ ਮਾਮਲੇ ਦੀ ਰੋਜਾਨਾ ਸੁਣਵਾਈ ਦੀ ਵੀ ਮੰਗ ਕਰੇਗੀ।ਛਿੰਦੇ ਨੇ ਕਿਹਾ ਕਿ ਮੇਰੀਆਂ ਵੀ ਤਿੰਨ ਲੜਕੀਆਂ ਹਨ,ਇਸ ਲਈ ਮੈਂ ਵੀ ਇਨ੍ਹਾਂ ਘਟਨਾਵਾਂ ਸਬੰਧੀ ਚਿੰਤਤ ਹਾਂ।
ਸੋ