ਨਵੀਂ ਦਿੱਲੀ- ਅਨੁਰਾਗ ਬਸੂ ਦੀ ਫਿਲਮ ‘ਬਰਫ਼ੀ’ ਆਸਕਰ ਪੁਰਸਕਾਰਾਂ ਦੀ ਦੌੜ ਵਿੱਚੋਂ ਬਾਹਰ ਹੋ ਗਈ ਹੈ। ਇਹ ਫਿਲਮ ਅੰਤਰਰਾਸ਼ਟਰੀ ਵਿਦੇਸ਼ੀ ਫਿਲਮਾਂ ਦੀ ਸੱਭ ਤੋਂ ਉਤਮ ਫਿਲਮ ਦੀ ਕੈਟੇਗਰੀ ਵਿੱਚ ਆਪਣਾ ਸਥਾਨ ਨਹੀਂ ਬਣਾ ਸਕੀ। ਇਸ ਦਾ ਖੁਲਾਸਾ ਆਸਕਰ ਪੁਰਸਕਾਰਾਂ ਦੀ ਲਿਸਟ ਤੋਂ ਹੋਇਆ ਹੈ।
ਫਿਲਮ ਵਿੱਚ ਰਣਬੀਰ ਕਪੂਰ ਨੇ ਇੱਕ ਗੁੰਗੇ-ਬੋਲ੍ਹੇ ਲੜਕੇ ਦੀ ਭੂਮਿਕਾ ਨਿਭਾਈ ਹੈ।ਪ੍ਰਿਅੰਕਾ ਚੋਪੜਾ ਨੇ ਆਟਿਸਿਟਕ ਲੜਕੀ ਦਾ ਕਿਰਦਾਰ ਨਿਭਾਇਆ ਹੈ। ਬਾਕਸ ਆਫਿਸ ਤੇ ਇਸ ਫਿਲਮ ਨੂੰ ਕਾਫ਼ੀ ਸਫਲਤਾ ਮਿਲੀ ਸੀ।ਆਸਕਰ ਪੁਰਸਕਾਰਾਂ ਦੀ ਇਸ ਕੈਟੇਗਰੀ ਲਈ ਦੁਨੀਅਭਰ ਤੋਂ 71 ਫਿਲਮਾਂ ਚੁਣੀਆਂ ਗਈਆਂ ਸਨ। ਸੂਚੀ ਵਿੱਚ 9 ਫਿਲਮਾਂ ਹੀ ਆਪਣਾ ਸਥਾਨ ਬਣਾ ਸਕੀਆਂ।ਜਿਨ੍ਹਾਂ 9 ਫਿਲਮਾਂ ਨੂੰ ਚੁਣਿਆ ਗਿਆ ਹੈ, ਉਨ੍ਹਾਂ ਵਿੱਚ ‘ਏਮੋਰ’(ਆਸਟ੍ਰੀਆ), ‘ਵਾਰਵਿਚ’, (ਕਨੇਡਾ), ‘ਨੋ’ (ਚਿੱਲੀ), ‘ਰਾਇਲ ਅਫੇਅਰ’ (ਡੈਨਮਾਰਕ), ‘ਦ ਇੰਟਚੇਬਲਸ’ (ਫਰਾਂਸ), ‘ਦ ਡੀਪ’ (ਆਈਸਲੈਂਡ), ‘ਕਾਨ-ਤਿਕੀ’ (ਨਾਰਵੇ) ‘ਬਿਆਂਡ ਦ ਹਿਲਜ਼’ (ਰੋਮਾਨੀਆ) ਅਤੇ ‘ਸਿਸਟਰ’ (ਸਵਿਟਜਰਲੈਂਡ) ਸ਼ਮਿਲ ਹਨ। ਅੰਤਿਮ ਸੂਚੀ 10 ਜਨਵਰੀ ਨੂੰ ਜਾਰੀ ਕੀਤੀ ਜਾਵੇਗੀ।