ਆਗਾਮੀ ਲੋਕ ਸਭਾ ਚੋਣਾ ਲਈ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ , ਜੋ ਨਵੰਬਰ 84 ‘ਚ ਸਿੱਖਾਂ ਦੇ ਕਤਲੇਆਮ ਲਈ ਜ਼ਿਮੇਦਾਰ ਸਮਝੇ ਜਾਂਦੇ ਹਨ, ਨੂੰ ਦਿੱਲੀ ਦੇ ਦੋ ਹਲਕਿਆਂ ਲਈ ਟਿਕਟਾਂ ਦੇ ਕੇ ਇਕ ਵਾਰੀ ਫਿਰ ਸਿੱਖਾਂ ਦੇ ਜ਼ਖ਼ਮਾਂ ‘ਤੇ ਨਮਕ ਛਿੜਕਿਆ ਹੈ। ਕੇਂਦਰ ਦੀ ਮੌਜੂਦਾ ਕਾਂਗਰਸ ਸਰਕਾਰ ਦੀ ਹਕੂਮਤ ਦੌਰਾਨ ਹੀ ਨਾਨਾਵਤੀ ਕਮਿਸ਼ਨ ਨੇ ਇਹਨਾਂ ਦੋਨਾਂ ਲੀਡਰਾਂ ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਪਿਛੋਂ ਹਿੰਸਕ ਭੀੜ ਦੀ ਅਗਵਾਈ ਕਰਨ ਤੇ ਹਿੰਸਕ ਕਾਰਵਾਈਆ ਲਈ ਉਕਸਾਉਣ ਦਾ ਦੋਸ਼ੀ ਕਰਾਰ ਦਿਤਾ ਸੀ, ਜਿਸ ਕਾਰਨ ਟਾਈਟਲਰ ਜੋ ਉਸ ਸਮੇਂ ਕੇਂਦਰੀ ਮੰਤਰੀ ਮੰਡਲ ਵਿਚ ਇਕ ਵਜ਼ੀਰ ਸਨ, ਤੋਂ ਅਸਤੀਫਾ ਲੈ ਲਿਆ ਗਿਆ ਸੀ।ਇਸੇ ਤਰ੍ਹਾਂ ਸੱਜਣ ਕੁਮਾਰ,ਜੋ ਇਕ ਕਮੇਟੀ ਦੇ ਚੇਅਰਮੈਨ ਸਨ,ਤੋਂ ਵੀ ਅਸਤੀਫਾ ਲੈ ਲਿਆ ਸੀ।ਪ੍ਰਧਾਨ ਮੰਤਰੀ ਨੇ ਖੁਦ ਪਾਰਲੀਮੈਂਟ ਵਿਚ 84 ਦੇ ਕਤਲੇਆਮ ਲਈ ਸਰਕਾਰ ਵਲੋਂ ਮੁਆਫ ਿਮੰਗੀ ਤੇ ਕਿਹਾ ਕਿ ਮੇਰਾ ਸਿਰ ਸ਼ਰਮ ਨਾਲ ਝੁਕ ਗਿਆ ਹੈ।ਕਮਿਸ਼ਨ ਦੀ ਰੀਪੋਰਟ ਉਤੇ ਕਾਰਵਾਈ ਕਰਦਿਆਂ,ਕਤਲੇਆਮ ਦੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਵੀ ਦਿਤਾ ਗਿਆ।ਸਮਝਿਆ ਜਾ ਰਿਹਾ ਸੀ ਕਿ ਅਜੇਹਾ ਕਰ ਕੇ ਕੇਂਦਰ ਦੀ ਕਾਂਗਰਸੀ ਸਰਕਾਰ ਨੇ ਸਿੱਖਾਂ ਦੇ ਜ਼ਖ਼ਮਾਂ ਉਤੇ ਮਲ੍ਹਮ ਲਹਾਉਣ ਦਾ ਗ਼ਤਨ ਕਰ ਰਹੀ ਹੈ, ਪਰ ਹੁਣ ਇਹਨਾਂ ਦੋਨਾਂ ਨੂੰ ਟਿਕਟਾਂ ਦੇ ਕੇ ਸਿੱਖਾਂ ਦੇ ਜ਼ਜ਼ਬਾਤਾਂ ਨੂੰ ਠੇਸ਼ ਪਹੁੰਚਾਈ ਹੈ।
ਦਿੱਲੀ ਦੀ ਮੁਖ ਮੰਤਰੀ ਸ਼ੀਲਾ ਦਿਕਸ਼ਤ ਪਿਛਲੇ ਦਿਨੀ ਲੁਧਿਆਣੇ ਆਏ ਤਾਂ ਪੱਤਰਕਾਰਾਂ ਨੇ ਇਹਨਾਂ ਦੋਨਾਂ ਲੀਡਰਾਂ ਨੂੰ ਟਿਕਟਾ ਦੇਣ ਬਾਰੇ ਪੁਛਿਆ ਮ ਉਹਨਾਂ ਕਿਹਾ ਕਿ ਕਾਂਗਰਸ ਹਾਈ ਕਮਾਂਡ ਨੇ ਇਹਨਾਂ ਨੂੰ ਟਿਕਟਾਂ ਦੇ ਕੇ ਕੋਈ ਗਲਤੀ ਨਹੀਂ ਕੀਤੀ ਕਿਉਂ ਜੋ ਹਾਲੇ ਤਕ ਕਿਸੇ ਅਦਾਲਤ ਨੇ ਇਹਨਾਂ ਨੂੰ ਦੋਸ਼ੀ ਕਰਾਰ ਨਹੀਂ ਦਿਤਾ।ਇਸ ਤਰ੍ਹਾਂ ਦੀਆਂ ਦਲੀਲਾ ਕੁਝ ਹੋਰ ਕਾਂਗਰਸੀ ਲੀਡਰਾਂ ਨੇ ਵੀ ਦਿਤੀਆਂ ਹਨ ਅਤੇ ਦੇਸ਼ ਵਿਚ ਕਈ ਅਪਰਾਧੀ ਅਕਸ ਵਾਲੇ ਲੀਡਰਾਂ ਵਲੋਂ ਚੋਣਾ ਲੜਣ ਦੀਆਂ ਨਿਸਾਲਾਂ ਦਿਤੀਆ ਹਨ।ਇਹ ਠੀਕ ਹੈ ਕਿ ਕਿਸੇ ਅਦਾਲਤ ਨੇ ਇਹਨਾਂ ਨੂੰ ਦੋਸ਼ੀ ਕਰਾਰ ਨਹੀਂ ਦਿਤਾ, ਪਰ ਸੁਪਰੀਮ ਕੋਰਟ ਦੇ ਇਕ ਸੇਵਾ-ਮੁਕਤ ਜੱਜ ਦੀ ਅਗਵਾਈ ਹੇਠ ਬਣੇ ਉਚ-ਪੱਧਰੀ ਜਾਂਚ ਕਮਿਸ਼ਨ ਨੇ ਨਿਰਪੱਖ ਜਾਂਚ ਕਰ ਕੇ ਇਹਨਾਂ ਦੋਨਾਂ ਨੂੰ ਦੋਸ਼ੀ ਪਾਇਆ ਸੀ, ਇਸੇ ਲਈ ਇਹਨਾਂ ਤੋਂ ਅਸਤੀਫੇ ਲਏ ਗਏ ਸਨ।ਹੁਣ ਕਾਂਗਰਸ ਨੇ ਬਿਲਕੁਲ ੳੇਸ ਦੇ ਉਲਟ ਕਾਰਵਾਈ ਕੀਤੀ ਹੈ।ਸੀ.ਬੀ.ਆਈ. ਨੇ ਸ੍ਰੀ ਟਾਈਟਲਰ ਨੂੰ “ ਕਲੀਨ ਚਿੱਟ” ਦੇ ਕੇ ਜ਼ਖ਼ਮਾਂ ਨੂੰ ਉਚੇੜ ਕੇ ਹੀ ਰਖ ਦਿਤਾ ਹੈ।ਚੋਣਾ ਦੇ ਮੌਕੇ ;ਤੇ ਇਹ ਕਾਰਵਾਈ ਹੋਰ ਵੀ ਦੁਖਦਾਈ ਹੈ, ਇਸ ਪਿਛੇ ਇਕ ਡੂੰਘੀ ਸਾਜ਼ਿਸ਼ ਜਾਪਦੀ ਹੈ।
ਪਿਛਲੇ ਸਾਲਾਂ ਤੋਂ ਇਹ ਜਾਪ ੋਰਹਾ ਸੀ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਿੱਖਾਂ ਨਾਲ ਸਬੰਧ ਸੁਧਾਰਨ ਦਾ ਯਤਨ ਕਰ ਰਹੀ ਹੈ।ਡਾ. ਮਨਮੋਹਨ ਸਿੰਘ ਨੂੰ ਮਈ 2004 ਵਿਚ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਤਾਂ ਵਿਸ਼ਵ ਭਰ ਵਿਚ ਵਸਦੇ ਸਿੱਖਾਂ ਵਿਸ਼ੇਸ਼ ਕਰ ਕੇ ਵਿਦੇਸ਼ਾਂ ਵਿਚ ਰਹਿੰਦੇ ਸਿੱਖਾਂ ਨੇ ਇਸ ਦਾ ਹਾਰਦਿਕ ਸਵਾਗਤ ਕੀਤਾ ਤੇ ਖੁਸ਼ੀ ਪ੍ਰਗਟ ਕੀਤੀ।ਇਹ ਵੀ ਇਕ ਹਕੀਕਤ ਹੈ ਕਿ ਡਾ. ਮਨਮੋਹਨ ਸਿੰਘ ਆਪਣੀ ਯੋਗਤਾ ਕਾਰਨ ਇਸ ਉੱਚ ਅਹੁਦੇ ‘ਤੇ ਪਹੁੰਚੇ ਹਨ। ਉਹ ਇਕ ਵਿਸ਼ਵ ਪ੍ਰਸਿੱਧ ਆਰਥਿਕ ਸ਼ਾਸਤਰੀ, ਇਮਾਨਦਾਰ ਤੇ ਬਹੁਤ ਹੀ ਸ਼ਰੀਫ ਇਨਸਾਨ ਹਨ। 1991 ਤੋਂ,ਜਦੋਂ ਉਹ ਕੇਂਦਰੀ ਖਜ਼ਾਨਾ ਮੰਤਰੀ ਬਣੇ, ਉਹ ਸਿਆਸਤ ਵਿਚ ਹਨ।ਉਹਨਾਂ ਤੇ ਕਿਸੇ ਕਿਸਮ ਦੇ ਭ੍ਰਿਸ਼ਟਾਚਾਰ ਜਾਂ ਭਾਈ ਭਤੀਜਾਵਾਦ ਦਾ ਦੋਸ਼ ਨਹੀਂ ਲਗਾ।ਆਪਣੀ ਯੋਗਤਾ ਨਾਲ ਉਹ ਅਜ ਵਾਲੇ ਮਕਾਮ ‘ਤੇ ਪਹੁੰਚੇ ਹਨ।
ਹੁਣ ਲੋਕ ਸਭਾ ਚੋਣਾਂ ਦੇ ਮੌਕੇ ਆਪਣਾ ਚੋਣ ਮਨੋਰਥ ਜਾਰੀ ਕਰਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਯੂ.ਪੀ.ਏ. ਦੇ ਮੁੜ ਸੱਤਾ ਵਿਚ ਆਉਣ ‘ਤੇ ਡਾ. ਮਨਮੋਹਨ ਸਿੰਘ ਨੂੰ ਹੀ ਅਗਲੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਪੇਸ਼ ਕੀਤਾ।ਇਸ ਦਾ ਵੀ ਵਧੇਰੇ ਸਿੱਖਾਂ ਨੇ ਸਵਾਗਤ ਕੀਤਾ ਸੀ ਅਤੇ ਉਹ ਕਾਂਗਰਸ ਨੂੰ ਜਿਤਾਉਣ ਦੀਆਂ ਗਲਾਂ ਕਰਨ ਲਗੇ ਸਨ, ਪਰ ਟਾਈਟਲਰ ਤੇ ਸੱਜਣ ਕੁਮਾਰ ਨੂੰ ਟਿਕਟਾਂ ਦੇਣ ਨਾਲ ਉਹ ਫਿਰ ਦੁਖੀ ਹੋਏ ਹਨ।ਉਹ ਅਨੁਭਵ ਕਰਨ ਲਗੇ ਹਨ ਕਿ ਉਹਨਾਂ ਦੇ ਜ਼ਖ਼ਮਾਂ ‘ਤੇ ਫਿਰ ਲੂਣ ਛਿੜਕਆ ਗਿਆ ਹੈ।ੋਦਿੱਲੀ ਦੇ ਸਿੱਖਾ ਨੂੰ ਸਾਰਾ ਜ਼ੋਰ ਲਗਾ ਕੇ ਇਹਨਾਂ ਦੋਨਾਂ ਦੋਸ਼ੀ ਲੀਡਰਾਂ ਨੂੰ ਹਰਾਉਣ ਲਈ ਯਤਨ ਕਰਨਾ ਚਾਹੀਦਾ ਹੈ ਤਾਂ ਜੋ ਕਾਂਗਰਸ ਨੂੰ ਇਸ ਦਾ ਕਰਾਰਾ ਜਵਾਬ ਦਿਤਾ ਜਾ ਸਕੇ।