ਇਸਲਾਮਾਬਾਦ- ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਬਿਲਾਵਲ ਭੁੱਟੋ ਆਪਣੀ ਮਾਂ ਅਤੇ ਸਾਬਕਾ ਪ੍ਰਧਾਨਮੰਤਰੀ ਬੇਨਜ਼ੀਰ ਭੁੱਟੋ ਦੀ ਪੰਜਵੀਂ ਬਰਸੀ ਮੌਕੇ ਰਸਮੀ ਤੌਰ ਤੇ ਸਰਗਰਮ ਰਾਜਨੀਤੀ ਵਿੱਚ ਪਰਵੇਸ਼ ਕਰਨਗੇ।
ਰਾਸ਼ਟਰਪਤੀ ਜਰਦਾਰੀ ਦੇ ਕਰੀਬੀ ਸੂਤਰਾਂ ਤੋਂ ਖਬਰ ਮਿਲੀ ਹੈ ਕਿ ਸਿੰਧ ਵਿੱਚ ਗੜ੍ਹੀ ਖੁਦਾ ਬਖਸ਼ ਵਿੱਚ ਹੋਣ ਵਾਲੀ ਬੈਠਕ ਵਿੱਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦੀ ਪੂਰੀ ਜਿੰਮੇਵਾਰੀ ਬਿਲਾਵੱਲ ਨੂੰ ਸੌਂਪੀ ਜਾਵੇਗੀ। ਮਤਲੱਬ ਅਗਲੀਆਂ ਚੋਣਾਂ ਪੀਪੀਪੀ ਬਿਲਾਵੱਲ ਦੀ ਅਗਵਾਈ ਵਿੱਚ ਹੀ ਲੜੇਗੀ, ਭਾਂਵੇ ਉਹ ਖੁਦ ਚੋਣ ਨਹੀਂ ਲੜਨਗੇ।ਉਨ੍ਹਾਂ ਨੂੰ ਚੋਣ ਲੜਨ ਲਈ 25 ਸਾਲ ਦੀ ਉਮਰ ਦੀ ਸ਼ਰਤ ਪੂਰੀ ਕਰਨੀ ਹੋਵੇਗੀ, ਜੋ ਕਿ ਉਹ ਅਗਲੇ ਸਾਲ ਸਤੰਬਰ ਵਿੱਚ 25ਸਾਲ ਪੂਰੇ ਕਰਕੇ ਕਰ ਸਕਣਗੇ।
ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਦੀ ਮਜ਼ਾਰ ਤੇ ਵੀਰਵਾਰ ਨੂੰ ਆਯੋਜਿਤ ਹੋਣ ਵਾਲੀ ਸਭਾ ਨੂੰ ਰਾਸ਼ਟਰਪਤੀ ਜਰਦਾਰੀ ਅਤੇ ਬਿਲਾਵੱਲ ਭੁੱਟੋ ਸੰਬੋਧਨ ਕਰਨਗੇ।ਇਸ ਮੌਕੇ ਬੇਨਜ਼ੀਰ ਹੱਤਿਆ ਕਾਂਡ ਦੀ ਰਿਪੋਰਟ ਵੀ ਸਰਵਜਨਿਕ ਕੀਤੀ ਜਾ ਸਕਦੀ ਹੈ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਅਗਲੀਆਂ ਚੋਣਾਂ ਦੀ ਤਾਰੀਖ ਦਾ ਐਲਾਨ ਵੀ ਇਸ ਅਵਸਰ ਤੇ ਕੀਤਾ ਜਾ ਸਕਦਾ ਹੈ।ਪੀਪੀਪੀ ਦੇ ਨੇਤਾ ਇਹ ਸੰਕੇਤ ਦੇ ਚੁੱਕੇ ਹਨ ਕਿ ਆਮ ਚੋਣਾਂ ਅਪਰੈਲ ਜਾਂ ਮਈ ਵਿੱਚ ਹੋ ਸਕਦੀਆਂ ਹਨ।