ਨਿਊਯਾਰਕ -(ਹੁਸਨ ਲੜੋਆ ਬੰਗਾ) -ਬਾਹਰਲੇ ਦੇਸ਼ਾਂ ਤੋਂ ਆਏ ਰਫਿਊਜੀਆਂ ਤੇ ਇੰਮੀਗਰਾਂਟਸ ਦੀ ਸਹਾਇਤਾ ਵਾਲੀ ਇਮੀਗ੍ਰੇਸ਼ਨ ਸਰਵਿਸਜ ਦੀ ਬਿਲਡਿੰਗ ਵਿੱਚ ਇੱਕਲੇ ਗੰਨਮੈਨ ਨੇ ਅਮਰੀਕਾ ਦੀ ਸਵੇਰ ਨੂੰ ਬਿਗੰਪਟਨ ਨਿਊਯਾਰਕ ਵਿਖੇ ਵਿਚ ਗੋਲੀਬਾਰੀ ਸ਼ੁਰੂ ਕਰ ਦਿੱਤੀ, ਨਿੳਯਾਰਕ ਦੇ ਗਵਰਨਰ ਡੇਵਿਡ ਪੀਟਰਸਨ ਦੇ ਬਿਆਨ ਮੁਤਾਬਕ 12 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਸੂਤਰਾਂ ਅਨੁਸਾਰ 41 ਦੇ ਕਰੀਬ ਵਿਅਕਤੀਆ ਨੂੰ ਬੰਧਕ ਬਣਾ ਲਿਆ ਗਿਆ ਹੈ। ਦਰਜਨਾਂ ਹੀ ਵਿਅਕਤੀ ਫੱਟੜ ਹੋ ਚੁੱਕੇ ਹਨ।ਕੁਝ ਲੋਕ ਆਪਣੀ ਜਾਨ ਬਚਾਉਣ ਲਈ ਬੇਸਮੈਂਟ ਵਿੱਚ ਲੁਕੇ ਹੋਏ ਹਨ। ਵਿਅਕਤੀ ਨੇ ਅਮੈਰੀਕਨ ਸਿਵਿਕ ਐਸ਼ੋਸ਼ੀਏਸ਼ਨ ਵਿੱਚ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਜੋ ਕਿ ਰਿਫਿਊਜੀ ਇਮੀਗਰਾਂਟਸ ਦੀ ਸਹਾਇਤਾ ਲਈ ਸਿਟੀਜ਼ਨਸ਼ਿਪ ਲੈਣ,ਅੰਗਰੇਜੀ ਸਿੱਖਣ,ਟਰਾਂਸਲੇਟ ਕਰਨ,ਤੇ ਹੋਰ ਭਾਈਚਾਰੇ ਤੇ ਵੱਖ ਵੱਖ ਸਭਿਆਚਾਰਕ ਕੰਮਾਂ ਵਾਸਤੇ ਵਰਤੀ ਜਾਂਦੀ ਹੈ।
ਬਿਗੰਪਟਨ ਦੇ ਮੇਅਰ ਮੈਥੀੳ ਰਇਨ ਨੇ ਵੀ ਪੱਤਰਕਾਰਾਂ ਨੂੰ ਦੱਸਿਆ ਹੈ ਕਿ 13 ਵਿਅਕਤੀ ਗੋਲੀ ਨਾਲ ਮਰ ਚੁੱਕੇ ਹਨ ਅਤੇ 40 ਵਿਅਕਤੀਆਂ ਨੂੰ ਬੰਧਕ ਬਣਾ ਲਿਆ ਗਿਆ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਅਮਰੀਕਾ ਦੀ ਜਾਂਚ ਏਜੰਸੀ ਐਫ ਬੀ ਆਈ ਵੀ ਬੰਧਕਾ ਨੂੰ ਛੁਡਾਉਣ ਲਈ ਕਿਸੇ ਸਮਝੌਤੇ ਤੱਕ ਪਹੁੰਚ ਲਈ ਕੋਸ਼ਿਸ਼ ਵਿੱਚ ਜੁਟ ਗਈ ਹੈ ਜਿਸਦਾ ਕਿ ਸਥਾਨਿਕ ਇਲਾਕੇ ਵਿੱਚ ਵੀ ਦਫਤਰ ਹੈ ਅਤੇ ਹੋਰ ਜਗਾ ਤੋਂ ਵੀ ਟੀਮਾਂ ਪਹੁੰਚ ਰਹੀਆਂ ਹਨ ਜਿਹਨਾਂ ਵਿੱਚ ਅਲਬਨੀ ਅਤੇ ਸੀਰਾਕੁਜ਼ ਸ਼ਾਮਿਲ ਹਨ।
ਖਬਰ ਅਨੁਸਾਰ ਘਟਨਾ 10:30 ਵਜੇ ਸਵੇਰੇ ਈਸਟਰਨ ਟਾਈਮ ਮੁਤਾਬਿਕ ਸ਼ੁਰੂ ਹੋਈ। ਬਿਲਡਿੰਗ ਦੇ ਨਜ਼ਦੀਕੀ ਘਰਾਂ ਨੂੰ ਖਾਲੀ ਕਰਵਾ ਲਏ ਗਏ ਅਤੇ ਬਿਗੰਪਟਨ ਹਾਈ ਸਕੂਲ ਨੂੰ ਬੰਦ ਕਰ ਦਿੱਤਾ ਗਿਆ। ਕੁਝ ਮਿੰਟਾ ਵਿੱਚ ਹੀ ਜਿਵੇ ਪੁਲੀਸ ਦਾ ਹੜ ਜਿਹਾ ਆ ਗਿਆ ਸਾਰਾ ਇਲਾਕਾ ਪੁਲੀਸ ਕਲੋਨੀ ਬਣ ਗਿਆ ਤੇ ਆਲੇ ਦੁਆਲੇ ਦੇ ਘਰ ਤੇ ਅਪਾਰਟਮੈਂਟ ਖਾਲੀ ਕਰਵਾ ਲਏ ਗਏ ਹਨ। ਅਮੈਰੀਕਨ ਸਿਵਿਕ ਐਸ਼ੋਸ਼ੀਏਸ਼ਨ ਇਮੀਗਰਾਂਟਸ ਨੂੰ ਕਈ ਤਰੀਕਿਆ ਨਾਲ ਸਹਾਇਤਾ ਕਰਦੀ ਹੈ ਜਿਵੇਂ ਕਿ ਉਹਨਾਂ ਨੂੰ ਨਿਜੀ ਸਲਾਹ ਦੇਣੀ, ਦੁਆਰਾ ਵਿਸਥਾਪਤ ਕਰਨਾ, ਸਿਟੀਜਨਸ਼ਿਪ ਦਿਵਾਉਣ ਵਿੱਚ ਪੜ੍ਹਾਈ ਕਰਵਾ ਕੇ ਟੈਸਟ ਆਦਿ ਦਿਵਾਉਣਾ, ਟਰਾਂਸਲੇਟਰਾਂ ਦਾ ਇੰਤਜਾਮ ਕਰਨਾ ਆਦਿ ਸ਼ਾਮਿਲ ਹਨ। ਰਸ਼ੀਦ ਹੱਕ ਅਨੁਸਾਰ ਜੋ ਕਿ ਨਜ਼ਦੀਕ ਹੀ ਗਰੋਸਰੀ ਸਟੋਰ ਚਲਾਉਂਦਾ ਹੈ ਨੇ ਕਿਹਾ ਕਿ ਉਸਨੂੰ ਅਤੇ 4 ਹੋਰ ਗ੍ਰਾਹਕਾਂ ਨੂੰ ਪੁਲਿਸ ਨੇ ਕਿਹਾ ਕਿ ਅੰਦਰੋਂ ਬਾਹਰ ਨਾ ਨਿਕਲਣਾ ਅਤੇ ਸ਼ੀਸ਼ਿਆ ਤੋਂ ਵੀ ਪਿੱਛੇ ਰਹਿਣਾ। ਇਸ ਤਰ੍ਹਾਂ ਦੀ ਇਹ ਛੋਟੇ ਜਿਹੇ ਸ਼ਹਿਰ ਵਿੱਚ ਪਹਿਲੀ ਘਟਨਾ ਹੈ ਜਿਸਨੇ ਸਾਰਿਆਂ ਦੇ ਦਿਲ ਦਹਿਲਾ ਦਿਤੇ ਹਨ ।ਇਹ ਬਹੁਤ ਸੁੰਦਰ ਸ਼ਹਿਰ ਨੂੰ ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ। ਬਾਕੀ ਸਮਾਂਚਾਰ ਅਜੇ ਹੋਰ ਵੀ ਆਉਣ ਦੀ ਸੰਭਾਵਨਾ ਹੈ।ਇਸ ਘਟਨਾ ਦੌਰਾਨ ਬੰਦੀ ਬਣਾਏ ਗਏ ਲੋਕਾਂ ਵਿੱਚ ਕੁਝ ਭਾਰਤੀਆਂ ਦੇ ਹੋਣ ਦੀ ਵੀ ਸ਼ੱਕ ਕੀਤੀ ਜਾ ਰਹੀ ਹੈ।ਅਮਰੀਕਾ ਦੇ ਰਾਸ਼ਟਰਪਤੀ ਬਰਾਕ ੳਬਾਮਾ ਜੀ-20 ਦੀ ਕਾਨਫਰੰਸ ਇੰਗਲੈਂਡ ਵਿੱਚ ਹੋਣ ਦੇ ਬਾਵਜੂਦ ਸੂਤਰਾਂ ਮੁਤਾਬਕ ਉਨਾਂ ਉਥੇ ਵਿਸ਼ੇਸ ਮੀਟਿੰਗ ਕੀਤੀ ਤੇ ਘਟਨਾ ਦਾ ਜਾਇਜਾ ਨਾਲ ਨਾਲ ਲੈ ਰਹੇ ਹਨ।