ਪੈਰਿਸ(ਸੁਖਵੀਰ ਸਿੰਘ ਸੰਧੂ)- ਫਰਾਂਸ ਵਿੱਚ ਵੱਖ ਵੱਖ ਕਿਸਮਾ ਦੇ ਮਿਉਜ਼ਮਾਂ ਦੀ ਭਰਮਾਰ ਹੈ।ਪੈਰਿਸ ਦਾ ਸਭ ਤੋਂ ਮਸ਼ਹੂਰ ਲੁਵਰ ਨਾਂ ਦਾ ਮਿਉਜ਼ਮ ਦੁਨੀਆ ਦੇ ਦੁਸਰੇ ਨੰਬਰ ਦਾ ਸਭ ਤੋਂ ਵੱਡਾ ਮਿਉਜ਼ਮ ਹੈ।ਅਗਰ ਉਸ ਦੀ ਹਰ ਇੱਕ ਪੇਟਿੰਗ,ਆਰਟ ਜਾਂ ਮੁਰਤੀਆਂ ਆਦਿ ਉਪਰ ਲਿਖਿਆ ਹੋਇਆ ਗੁਹ ਨਾਲ ਪੜ੍ਹ ਕਿ ਵੇਖਣਾ ਹੋਵੇ ਤਾਂ ਉਸ ਪੂਰੇ ਨੂੰ ਵੇਖਣ ਲਈ ਸਾਡੇ ਤਿੰਨ ਮਹੀਨੇ ਲਗਦੇ ਹਨ।ਹੁਣ ਸਰਕਾਰ ਨੇ ਛੱਬੀ ਸਾਲ ਤੋਂ ਘੱਟ ਉਮਰ ਦੀ ਨੌਜੁਆਨ ਪੀੜ੍ਹੀ ਲਈ ਫਰਾਂਸ ਦੇ ਨੈਸ਼ਨਲ ਮਿਉਜ਼ਮ ਵੇਖਣ ਲਈ ਦਾਖਲਾ ਮੁਫਤ ਕੀਤਾ ਹੈ।ਇਥੇ ਇਹ ਵਰਨਣ ਯੋਗ ਹੈ ਕਿ ਇਹ ਦਾਖਲਾ ਸਿਰਫ 1200 ਦੇ ਕਰੀਬ ਨੈਸ਼ਨਲ ਮਿਉਜ਼ਮਾਂ ਲਈ ਹੀ ਮੁਫਤ ਹੈ।ਜਿਹੜੇ ਆਰਜੀ ਤੌਰ ਉਪਰ ਨੁਮਾਇਸ਼ ਲਈ ਲਾਏ ਜਾਦੇ ਹਨ ਉਹਨਾਂ ਲਈ ਬਕਾਇਦਾ ਟਿੱਕਟ ਲੱਗੇਗੀ।
ਫਰਾਂਸ ਦੇ ਮਿਉਜ਼ਮਾਂ ਵਿੱਚ ਛੱਬੀ ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਦਾਖਲਾ ਮੁਫਤ
This entry was posted in ਅੰਤਰਰਾਸ਼ਟਰੀ.