ਪੈਰਿਸ (ਸੁਖਵੀਰ ਸਿੰਘ ਸੰਧੂ) – ਯੋਰਪ ਵਿੱਚ ਭਾਵੇ ਲੋਕੀ ਏਸ਼ੀਅਨ ਦੀ ਬਾ ਦੌਲਤ ਵੱਧ ਸਹੂਲਤਾਂ ਦੇ ਦਾਅਵੇਦਾਰ ਹਨ। ਪਰ ਇਥੇ ਬਜ਼ੁਰਗਾਂ ਦੀ ਜਿੰਦਗੀ ਵਿੱਚ ਔਲਾਦ ਪ੍ਰਤੀ ਪਾੜਾ ਕਾਫੀ ਹੱਦ ਤੱਕ ਵੱਧ ਹੈ।ਬਹੁਤੇ ਆਪਣੇ ਮਾਪਿਆ ਨੂੰ ਕਈ ਮਹੀਨੇ ਸਾਲ ਤੱਕ ਵੀ ਮਿਲਣ ਨਹੀ ਆਉਦੇ ਭਾਵੇ ਉਹ ਕੁਝ ਕਿਲੋਮੀਟਰ ਦੀ ਦੂਰੀ ਉਪਰ ਹੀ ਰਹਿੰਦੇ ਹੋਣ।ਸਰਕਾਰ ਨੇ ਭਾਵੇ ਉਹਨਾਂ ਬਜ਼ੁਰਗਾਂ ਲਈ ਬ੍ਰਿਧ ਆਸ਼ਰਮ ਬਣਾਏ ਹੋਏ ਹਨ। ਪਰ ਕਈ ਉਥੇ ਜਾਣਾ ਪਸੰਦ ਨਹੀ ਕਰਦੇ।ਜਦੋਂ ਬਜ਼ੁਰਗ ਮਾਂ ਬਾਪ ਮੌਤ ਦੇ ਮੂੰਹ ਵਿੱਚ ਜਾ ਡਿਗਦੇ ਹਨ। ਤਾਂ ਉਹਨਾਂ ਦੀ ਔਲਾਦ ਨੂੰ ਇਹ ਵੀ ਨਹੀ ਪਤਾ ਹੁੰਦਾ ਕਿ ਇਹ ਮੰਦ ਭਾਣਾ ਕਦੋ ਵਰਤ ਗਿਆ ਹੈ।ਇਸੇ ਤਰਾਂ ਦੀ ਘਟਨਾ ਪਿਛਲੇ ਦਿਨੀ ਪੈਰਿਸ ਦੇ ਬਾਹਰਵਾਰ ਦੇ ਇਲਾਕੇ ਵਿੱਚ ਵਾਪਰੀ ਹੈ।ਜਿਹੜੀ ਕਿ ਇੱਕ ਪੰਜਾਹ ਸਾਲ ਦੀ ਔਰਤ ਫਲੈਟ ਵਿੱਚ ਮਰੀ ਹੋਈ ਪਾਈ ਗਈ ਸੀ।ਜਦੋਂ ਕਈ ਮਹੀਨੇ ਉਸ ਦੇ ਘਰ ਵਿੱਚ ਕੋਈ ਹਲ ਚਲ ਨਾ ਹੋਈ ਤਾਂ ਉਸ ਇਮਾਰਤ ਦੀ ਦੇਖਭਾਲ ਕਰਨ ਵਾਲੇ ਦਫਤਰ ( ਸਿੰਡੀਕੇਟ) ਨੇ ਫਸਟ ਏਡ ਵਾਲਿਆਂ ਨੂੰ ਫੋਨ ਕੀਤਾ। ਜਿਹਨਾਂ ਆ ਕਿ ਉਸ ਮਰੀ ਹੋਈ ਔਰਤ ਨੂੰ ਚੁੱਕਿਆ। ਪਤਾ ਲੱਗਿਆ ਹੈ ਕਿ ਉਸ ਔਰਤ ਦੀ ਇੱਕ ਧੀ ਹੈ ਜਿਸ ਨਾਲ ਉਸ ਦਾ ਇੱਕ ਸਾਲ ਤੋਂ ਸੰਪਰਕ ਟੁੱਟਿਆ ਹੋਇਆ ਸੀ।